ਫਾਜ਼ਿਲਕਾ, 20 ਨਵੰਬਰ (ਵਿਨੀਤ ਅਰੋੜਾ) – ਜ਼ਿਲ੍ਹਾ ਫਾਜ਼ਿਲਕਾ ਬਾਡੀ ਬਿਲਡਿੰਗ ਵੈਲਫੇਅਰ ਸੁਸਾਇਟੀ ਵੱਲੋਂ 27 ਨਵੰਬਰ ਨੂੰ ਪਹਿਲਾ ਪ੍ਰਦੇਸ਼ ਪੱਧਰੀ ਜੁਨੀਅਰ ਮਿਸਟਰ ਪੰਜਾਬ-2016 ਚੈਂਪਿਅਨਸ਼ਿਪ ਸਥਾਨਕ ਸ਼ਾਹ ਪੈਲੇਸ਼ ਵਿਚ ਕੀਤਾ ਜਾਵੇਗਾ।
ਪ੍ਰੋਗਰਾਮ ਵਿਚ ਫਾਜ਼ਿਲਕਾ ਦੇ ਵਿਧਾਇਕ ਅਤੇ ਸਿਹਤ ਮੰਤਰੀ ਪੰਜਾਬ ਸੁਰਜੀਤ ਜਿਆਣੀ ਮੁੱਖ ਮਹਿਮਾਨ ਦੇ ਰੂਪ ਵਿਚ ਸ਼ਾਮਲ ਹੋਣਗੇ। ਜਦਕਿ ਪ੍ਰੋਗਰਾਮ ਦੀ ਪ੍ਰਧਾਨਗੀ ਪਦਮ ਸ਼੍ਰੀ ਪ੍ਰੇਮ ਸਿੰਘ ਡੇਗਰਾ ਕਰਨਗੇ।ਵਿਸ਼ੇਸ਼ ਮਹਿਮਾਨਾਂ ਵਿਚ ਸ਼੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਸੁਮਿਤ ਜਾਰੰਗਲ, ਜ਼ਿਲ੍ਹਾ ਪੁਲਸ ਪ੍ਰਮੁੱਖ ਬਠਿੰਡਾ ਸਵਪਨ ਸ਼ਰਮਾ, ਪ੍ਰਮੁੱਖ ਉਦਯੋਗਪਤੀ ਕਰਨ ਗਲਹੋਤਰਾ ਸ਼ਾਮਲ ਹੋਣਗੇ।
ਇਸ ਤੋਂ ਇਲਾਵਾ ਜ਼ਿਲ੍ਹਾ ਟਰਾਂਸਪੋਰਟ ਅਧਿਕਾਰੀ ਗੁਰਚਰਨ ਸਿੰਘ ਸੰਧੂ, ਉਦਯੋਗਪਤੀ ਰੰਜ਼ਮ ਕਾਮਰਾ, ਉਦਯੋਗਪਤੀ ਮਹਾਵੀਰ ਪ੍ਰਸਾਦ ਮੋਦੀ, ਇੰਸਪੈਕਟਰ ਰਾਜ ਕੁਮਾਰ ਸਾਮਾ, ਇੰਜੀਨੀਅਰ ਵਿਕ੍ਰਮ ਅਹੂਜਾ, ਐਡਵੋਕੇਟ ਸੁਭਾਸ਼ ਕਟਾਰੀਆ, ਆਮ ਆਦਮੀ ਪਾਰਟੀ ਉਮੀਦਵਾਰ ਸਮਰਬੀਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਯੂਥ ਆਗੂ ਸੁਖਜਿੰਦਰ ਸਿੰਘ ਛਿੰਦਾ ਵਿਸ਼ੇਸ਼ ਰੂਪ ਨਾਲ ਸ਼ਾਮਲ ਹੋਣਗੇ।ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਜਨਰਲ ਸਕੱਤਰ ਰਾਜੀਵ ਚੋਪੜਾ ਨੇ ਦੱਸਿਆ ਕਿ ਇਸ ਚੈਂਪਿਅਨਸ਼ਿਪ ਵਿਚ ਪੰਜਾਬ ਭਰ ਵਿਚ 21 ਸਾਲ ਤੱਕ ਦੇ ਨੌਜ਼ਵਾਨ ਹਿੱਸਾ ਲੈਣਗੇ।ਇਹ ਮੁਕਾਬਲੇ 6 ਵਰਗਾਂ ਵਿਚ ਹੋਣਗੇ ਅਤੇ ਜਿਸ ਵਿਚ ਪੰਜ ਜੇਤੂ ਚੁਣੇ ਜਾਣਗੇ।ਚੈਂਪਿਅਨਸ਼ਿਪ ਦੇ ਪਹਿਲੇ ਜੇਤੂ ਨੂੰ 3100 ਰੁਪਏ, ਦੂਸਰੇ ਨੂੰ 2100 ਅਤੇ ਤੀਜੇ ਜੇਤੂ ਨੂੰ 1100 ਰੁਪਏ ਅਤੇ ਚੋਥੇ ਅਤੇ ਪੰਜਵੇਂ ਨੂੰ ਉਤਸਾਹ ਵੱਜੋਂ ਸਨਮਾਨਿਤ ਕੀਤਾ ਜਾਵੇਗਾ।ਓਵਰਆਲ ਜੇਤੂ ਨੂੰ 21000 ਰੁਪਏ ਦੀ ਰਕਮ ਪ੍ਰਦਾਨ ਕੀਤੀ ਜਾਵੇਗੀ।ਰਾਸ਼ਟਰੀ ਪੱਧਰ ਤੇ ਇਸ ਖੇਤਰ ਦਾ ਨਾਂ ਰੋਸ਼ਨ ਕਰ ਚੁੱਕੇ ਜ਼ਿਲ੍ਹੇ ਦੇ ਪੁਰਾਣੇ ਖਿਡਾਰੀਆਂ ਨੂੰ ਵਿਸ਼ੇਸ਼ ਰੂਪ ਨਾਲ ਸਨਮਾਨਿਤ ਕੀਤਾ ਜਾਵੇਗਾ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media