ਅੰਮ੍ਰਿਤਸਰ, 21 ਨਵੰਬਰ (ਗੁਰਪ੍ਰੀਤ ਸਿੰਘ) – ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ ਦੇ ਦੋਹਤਰੇ ਤੇ ਗੁਰਮੀਤ ਸਿੰਘ ਜੇ.ਈ (ਪੀ ਡਬਲਯੂ ਡੀ) ਦੇ ਸਪੁਤਰ ਕਾਕਾ ਅੰਸ਼ਦੀਪ ਨੂੰ ਪ੍ਰੀਵਾਰ ਤੇ ਸ਼ਹਿਰ ਦੀਆਂ ਨਾਮਵਰ ਸਖਸ਼ੀਅਤਾਂ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿ’ਤੀ। ਕਾਕਾ ਅੰਸ਼ਦੀਪ ਸਿੰਘ ਦੀ ਮ੍ਰਿਤਕ ਦੇਹ ‘ਤੇ ਪੋ: ਕਿਰਪਾਲ ਸਿੰਘ ਬਡੂੰਗਰ ਪ੍ਰਧਾਨ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡਾ: ਰੂਪ ਸਿੰਘ ਸਕ’ਤਰ ਨੇ ਲੋਈ ਅਤੇ ਸਿਰੋਪਾਓ ਭੇਟ ਕੀਤਾ।ਚਾਟੀਵਿੰਡ ਗੇਟ ਨੇੜੇ ਸ਼ਮਸ਼ਾਨ ਘਾਟ ਵਿਖੇ ਕਾਕਾ ਅੰਸ਼ਦੀਪ ਸਿੰਘ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਪਿਤਾ ਗੁਰਮੀਤ ਸਿੰਘ ਨੇ ਦਿੱਤੀ। ਵ’ਖ ਵ’ਖ ਧਾਰਮਿਕ, ਰਾਜਨੀਤਕ ਤੇ ਸਮਾਜਿਕ ਸਖ਼ਸ਼ੀਅਤਾਂ ਨੇ ਦਿਲਜੀਤ ਸਿੰਘ ਬੇਦੀ, ਉਨ੍ਹਾਂ ਦੇ ਵੱਡੇ ਭਰਾਤਾ ਹਰਕੇਵਲ ਸਿੰਘ ਬੇਦੀ, ਡਾ: ਹਰਚੰਦ ਸਿੰਘ ਬੇਦੀ ਤੇ ਕਾਕਾ ਅੰਸ਼ਦੀਪ ਸਿੰਘ ਦੇ ਪਿਤਾ ਗੁਰਮੀਤ ਸਿੰਘ ਨਾਲ ਦੁੱਖ ਸਾਂਝਾ ਕੀਤਾ।ਬੇਦੀ ਨਾਲ ਦੇਸ਼ੁਵਿਦੇਸ਼ ਤੋਂ ਟੈਲੀਫੋਨ ‘ਤੇ ਪ੍ਰਮੁੱਖ ਸ਼ਖ਼ਸ਼ੀਅਤਾਂ ਨੇ ਵੀ ਅਫ਼ਸੋਸ ਜਤਾਇਆ। ਕਾਕਾ ਅੰਸ਼ਦੀਪ ਦੀ ਆਤਮਿਕ ਸਾਂਤੀ ਲਈ ਉਨ੍ਹਾਂ ਦੇ ਗ੍ਰਹਿ ਗੁਰੂ ਗੋਬਿੰਦ ਸਿੰਘ ਨਗਰ, ਗਲੀ ਨੰ: 2, ਨੇੜੇ ਮਾਈ ਜੀਵਾਂ ਦੀ ਸਮਾਧ, ਤਰਨੁਤਾਰਨ ਰੋਡ ਵਿਖੇ ਰੱਖੇ ਗਏ ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ੨੩ ਨਵੰਬਰ ਬੁੱਧਵਾਰ ਨੂੰ ਦੁਪਹਿਰ 1.00 ਤੋਂ 2.00 ਵਜੇ ਤੀਕ ਪੈਣਗੇ।
ਇਸ ਮੌਕੇ ਸਤਬੀਰ ਸਿੰਘ ਸਾਬਕਾ ਸਕ’ਤਰ ਧਰਮ ਪ੍ਰਚਾਰ ਕਮੇਟੀ, ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ, ਗੁਰਮੀਤ ਸਿੰਘ ਇੰਚਾਰਜ, ਤਰਸੇਮ ਸਿੰਘ ਸੁਪਰਵਾਈਜ਼ਰ, ਹਰਭਜਨ ਸਿੰਘ ਵਕਤਾ, ਭੂਪਿੰਦਰ ਸਿੰਘ, ਪਰਮਜੀਤ ਸਿੰਘ, ਜਤਿੰਦਰ ਸਿੰਘ, ਬਲਬੀਰ ਸਿੰਘ ਤੇ ਕਰਮਜੀਤ ਸਿੰਘ ਸਹਾਇਕ ਇੰਚਾਰਜ ਗੱਡੀਆਂ, ਸਤਨਾਮ ਸਿੰਘ ਮੂਧਲ, ਕਰਨਲ ਲਖਬੀਰ ਸਿੰਘ ਛੱਜਲਵੱਡੀ, ਡਾ: ਏ.ਐਸ ਪੁਰੀ, ਕੁਲਜੀਤ ਸਿੰਘ ਸਿੰਘ ਬ੍ਰਦਰਜ਼, ਬਾਬਾ ਬਲਬੀਰ ਸਿੰਘ ਮੁਖੀ ਸ਼ੋ੍ਰਮਣੀ ਪੰਥ ਅਕਾਲੀ ਬੁੱਢਾ ਦਲ 96 ਕਰੋੜੀ ਵੱਲੋਂ ਬਾਬਾ ਭਗਤ ਸਿੰਘ, ਜਸਵੰਤ ਸਿੰਘ ‘ਜੱਸ’, ਦਵਿੰਦਰ ਸਿੰਘ ਸਰਕਲ ਪ੍ਰਧਾਨ ਕਰਮਚਾਰੀ ਦਲ ਪੰਜਾਬ ਰਾਜ ਬਿਜਲੀ ਬੋਰਡ, ਸੁਰਜੀਤ ਸਿੰਘ ਰਾਹੀ ਸਾਬਕਾ ਜਨਰਲ ਮੈਨੇਜਰ ਪਿੰਗਲਵਾੜਾ ਭਗਤ ਪੂਰਨ ਸਿੰਘ, ਅਮਰਜੀਤ ਸਿੰਘ ਭਾਟੀਆ, ਗਿਆਨੀ ਸੰਤੋਖ ਸਿੰਘ ਢਾਡੀ, ਮੇਜਰ ਸਿੰਘ ਸਾਬਕਾ ਚੀਫ਼ ਗੁਰਦੁਆਰਾ ਇੰਸਪੈਕਟਰ ਅਤੇ ਪ੍ਰਮੁੱਖ ਸਖ਼ਸ਼ੀਅਤਾਂ ਨੇ ਕਾਕਾ ਅੰਸ਼ਦੀਪ ਸਿੰਘ ਨੂੰ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media