ਤਰਸਿੱਕਾ, 21 ਨਵੰਬਰ (ਕੰਵਲ ਜੋਧਾ ਨਗਰੀ)- ਸਿਵਲ ਸਰਜਨ ਅਮ੍ਰਿੰਤਸਰ ਡਾ. ਪ੍ਰਦੀਪ ਚਾਵਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ.ਵਿਨੋਦ ਕੁਮਾਰ ਦੀ ਅਗਵਾਈ ਹੇਠ ਪਿੰਡ ਧੂਲਕਾ ਵਿਖੇ ਨੁੱਕੜ ਨਾਟਕ ਕਰਵਾਇਆ ਗਿਆ।ਇਹ ਨਾਟਕ ਸਿਹਤ ਜਾਗਰੁਕਤਾ ਮੁਹਿੰਮ ਅਧੀਨ ਬਲਾਕ ਤਰਸਿੱਕਾ ਦੇ ਦਸ ਪਿੰਡਾਂ ਵਿੱਚ ਕਰਵਾਏ ਜਾ ਰਹੇ ਹਨ, ਬਲਾਕ ਐਜੁਕੇਟਰ ਕਮਲਦੀਪ ਭੱਲਾ ਨੇ ਦੱਸਿਆ ਕਿ ਸਿਹਤ ਜਾਗਰੁਕਤਾ ਮੁਹਿੰਮ ਅਧੀਨ ਪਿੰਡ ਤਰਸਿੱਕਾ ਤੋਂ 5 ਨਵੰਬਰ ਤੋਂ ਲੈ ਕੇ 25 ਨਵੰਬਰ ਤੱਕ ਪੂਰੇ ਬਲਾਕ ਦੇ ਪਿੰਡਾਂ ਵਿੱਚ ਸਿਹਤ ਜਾਗਰੁਕਤਾ ਮੁਹਿੰਮ ਪਬਲਿਸਿਟੀ ਵੈਨ ਰਾਂਹੀ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਸਿਹਤ ਸਕੀਮਾਂ ਸਬੰਧੀ ਜਾਗਰੁਕ ਅਤੇ ਨਾਟਕ ਟੀਮ ਵੱਲੋਂ ਨੁੱਕੜ ਨਾਟਕ ਰਾਹੀ ਨਸ਼ਿਆ ਦੀ ਭੈੜੀ ਆਦਤ, ਮੱਛਰ ਦੇ ਕੱਟਣ ਤੋਂ ਬਚਾਅ ਬਾਰੇ ਵਿਭਾਗ ਵੱਲੋਂ ਚਲਾਇਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦੇਵੇਗੀ।ਇਸ ਮੁਹਿੰਮ ਨੂੰ ਕਾਮਯਾਬ ਬਨਾਉਣ ਲਈ ਬਲਾਕ ਤਰਸਿੱਕਾ ਦੇ 10 ਪਿੰਡਾਂ ਵਿੱਚ ਸਟੇਜ ਅਤੇ ਸਕਰੀਨ ਪਰਫਾਰਮਜ ਗਰੁੱਪ ਵੱਲੋਂ ਡਾਇਰੈਕਟਰ ਸਾਗਰ ਮਟੂ ਵੱਲੋਂ ਲੋਕ ਭਲਾਈ ਨੁਕੜ ਨਾਟਕ ਵੀ ਦਿਖਾਏ ਜਾਣ ਗੇ।ਇਸ ਮੁਹਿੰਮ ਨੂੰ ਕਾਮਯਾਬ ਬਨਾਉਣ ਲਈ ਡਾ.ਹਰਕ੍ਰਿਸਨ,ਡਾ.ਨਵਜੋਤ,ਡਾ. ਸੁਮਿਤਪਾਲ, ਹਰਮੀਤ ਸਿੰਘ, ਜਸਮੇਲ ਸਿੰਘ, ਰੁਪਿੰਦਰ ਸਿੰਘ ਫਾਰਮਾਸਿਸਟ, ਹਰਪ੍ਰੀਤ ਕੌਰ ਸਮੂਹ ਐਲ.ਐਚ.ਵੀ, ਐਸ.ਆਈ, ਏ.ਐਨ.ਐਮ ਅਤੇ ਮੇਲ ਵਰਕਰ ਮੌਜੂਦ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media