Sunday, April 19, 2026

ਖੂਈਖੇੜਾ ਵਿਚ ਲਗਾਇਆ 26ਵਾਂ ਦੰਦਾਂ ਦੀ ਜਾਂਚ ਦਾ ਪੰਦਰਵਾੜਾ ਕੈਂਪ ਸੰਪਨ

ppn2111201612

ਫਾਜ਼ਿਲਕਾ, 22 ਨਵੰਬਰ (ਵਿਨੀਤ ਅਰੋੜਾ) – ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਤ ਸਿਵਲ ਸਰਜ਼ਨ ਫਾਜ਼ਿਲਕਾ ਡਾ. ਸੁਰਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀਡੀਐਚਓ ਡਾ. ਅਨੀਤਾ ਕਟਾਰੀਆ ਅਤੇ ਸੀਨੀਅਰ ਮੈਡੀਕਲ ਅਧਿਕਾਰੀ ਡਾ. ਹੰਸ ਰਾਜ ਮਲੇਠੀਆ ਦੀ ਅਗਵਾਈ ਵਿਚ ਸੀਐਚਸੀ ਖੂਈਖੇੜਾ ਵਿਚ 26ਵਾਂ ਦੰਦ ਜਾਂਚ ਸਬੰਧੀ ਪੰਦਰਵਾੜਾ ਚਲਾਇਆ ਗਿਆ।ਜਿਸ ਦੇ ਤਹਿਤ ਹਰ ਰੋਜ਼ ਦੰਦਾਂ ਦੇ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਜ਼ਰੂਰਤਮੰਦ ਮਰੀਜ਼ਾਂ ਦੇ ਡੈਂਚਰ (ਨਕਲੀ) ਬੀੜ ਵੀ ਮੁਫ਼ਤ ਲਗਾਏ ਗਏ।
ਜਾਣਕਾਰੀ ਦਿੰਦੇ ਹੋਏ ਬੀ.ਈ.ਈ ਸੁਸ਼ੀਲ ਬੇਗਾਂਵਾਲੀ ਨੇ ਦੱਸਿਆ ਕਿ ਉਕਤ ਦੰਦ ਜਾਂਚ ਪੰਦਰਵਾੜੇ ਵਿਚ ਡਾ. ਕੰਵਰਜੀਤ ਸਿੰਘ ਧਾਲੀਵਾਲ ਵੱਲੋਂ ਲਗਭਗ 159 ਮਰੀਜ਼ਾਂ ਅਤੇ 451 ਸਕੂਲੀ ਬੱਚਿਆਂ ਦੇ ਦੰਦਾਂ ਦੀ ਜਾਂਚ ਕੀਤੀ ਗਈ ਅਤੇ ਇਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਕੈਂਪ ਦੌਰਾਨ ਡਾ. ਧਾਲੀਵਾਲ ਵੱਲੋਂ ਆਏ ਹੋਏ ਮਰੀਜ਼ਾਂ ਨੂੰ ਦੰਦਾਂ ਦੀ ਦੇਖਭਾਲ ਸਬੰਧੀ ਵੀ ਜਾਗਰੂਕ ਕੀਤਾ ਗਿਆ।ਉਨ੍ਹਾਂ ਨੇ ਮਰੀਜ਼ਾਂ ਨੂੰ ਸਮੇਂ ਸਮੇਂ ਤੇ ਜਾਂਚ ਕਰਵਾਉਣ ਦੀ ਸਲਾਹ ਦਿੱਤੀ। ਅੱਜ ਪੰਦਰਵਾੜੇ ਦੇ ਆਖ਼ਰੀ ਦਿਨ ਸੀਨੀਅਰ ਮੈਡੀਕਲ ਅਧਿਕਾਰੀ ਡਾ. ਹੰਸ ਰਾਜ ਮਲੇਠੀਆ ਦੀ ਪ੍ਰਧਾਨਗੀ ਵਿਚ ਕੈਂਪ ਦੀ ਸਮਾਪਤੀ ਕੀਤੀ ਗਈ। ਕੈਂਪ ਦੌਰਾਨ ਆਏ 5 ਜ਼ਰੂਰਤਮੰਦ ਮਰੀਜ਼ਾਂ ਨੂੰ ਡੈਂਚਰ ਦਿੱਤੇ ਗਏ।
ਇਸ ਮੋਕੇ ਹੋਮਿਓਪੈਥਿਕ ਮੈਡੀਕਲ ਅਫ਼ਸਰ ਡਾ. ਆਮਨਾ ਕੰਬੋਜ, ਡਾ. ਕੇਵਲ ਕੁਮਾਰ, ਬੀਈਈ ਸੁਸ਼ੀਲ ਬੇਗਾਂਵਾਲੀ, ਚੀਫ ਫਾਰਮਾਸਿਸਟ ਕਸ਼ਮੀਰੀ ਲਾਲ, ਫਾਰਮਾਸਿਸਟ ਪ੍ਰਦੀਪ ਕੁਮਾਰ, ਫਾਰਮਾਸਿਸਟ ਦਲੀਪ ਕੁਮਾਰ ਹਾਜ਼ਰ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply