Sunday, April 19, 2026

ਯੂਥ ਕਾਂਗਰਸ ਦੇ ਵਰਕਰਾਂ ਨੇ ਫੂਕਿਆ ਸਿਹਤ ਮੰਤਰੀ ਜਿਆਣੀ ਦਾ ਪੁੱਤਲਾ

ppn2111201611

ਫਾਜ਼ਿਲਕਾ, 22 ਨਵੰਬਰ (ਵਿਨੀਤ ਅਰੋੜਾ) – ਪੰਜਾਬ ਦੇ ਪਾਣੀ ਤੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਵੱਲੋਂ ਰਾਜਸਥਾਨ ਦੇ ਪੱਖ ਵਿਚ ਬਿਆਨ ਦੇਣ ਦੇ ਦੋਸ਼ ਲਗਾਕੇ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਰੰਜ਼ਮ ਕਾਮਰਾ ਦੀ ਅਗਵਾਈ ਵਿਚ ਯੂਥ ਕਾਂਗਰਸ ਦੇ ਵਰਕਰਾਂ ਵੱਲੋਂ ਅੱਜ ਸਥਾਨਕ ਅਨਾਜ਼ ਮੰਡੀ ਦੇ ਗੇਟ ਦੇ ਸਾਹਮਣੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦਾ ਪੁੱਤਲਾ ਫੂੰਕਿਆ ਅਤੇ ਪੰਜਾਬ ਸਰਕਾਰ ਦੇ ਖਿਲਾਫ਼ ਜ਼ੋਰਦਾਰ ਨਾਅਰੇਬਾਜੀ ਕੀਤੀ।
ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਸਾਬਕਾ ਪ੍ਰਧਾਨ ਰੰਜ਼ਮ ਕਾਮਰਾ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਅੱਜ ਪਾਣੀ ਦੇ ਲਈ ਤ੍ਰਾਹੀ ਤ੍ਰਾਹੀ ਕਰ ਰਿਹਾ ਹੈ, ਉੱਥੇ ਅਕਾਲੀ ਭਾਜਪਾ ਸਰਕਾਰ ਮੋਦੀ ਸਰਕਾਰ ਨਾਲ ਮਿਲਕੇ ਭਾਜਪਾ ਸ਼ਾਸ਼ਤ ਸੂਬਿਆਂ ਨਾਲ ਪਾਣੀ ਦੇ ਸੋਦੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਾਣੀ ਦੀ ਕਿਲਤ ਦੇ ਕਾਰਨ ਫਾਜ਼ਿਲਕਾ ਸਰਹੱਦੀ ਇਲਾਕੇ ਦੇ ਕਈ ਪਿੰਡ ਬਿਕਵਾਲੀ ਤੇ ਲੱਗ ਗੲੈ ਹਨ ਅਤੇ ਉੱਥੇ ਫਾਜ਼ਿਲਕਾ ਦੇ ਵਿਧਾਇਕ ਅਤੇ ਰਾਜ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਰਾਜਸਥਾਨ ਵਿਚ ਜਾਕੇ ਰਾਜਸਥਾਨ ਨੂੰ ਪਾਣੀ ਦੇਣ ਦੀ ਗੱਲ ਕਹਿ ਰਹੇ ਹਨ। ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਜਿਆਣੀ ਨੇ ਰਾਜਸਥਾਨ ਦੇ ਸਾਦੁਲ ਸ਼ਾਹਿਰ ਦੇ ਦੌਰੇ ਦੋਰਾਨ ਕਿਹਾ ਕਿ ਰਾਜਸਥਾਨ ਨੂੰ ਉਹ ਪੰਜਾਬ ਤੋਂ ਪਾਣੀ ਦੁਆਉਣ ਦੀ ਕੋਸ਼ਿਸ਼ ਕਰਨਗੇ ਅਤੇ ਰਾਜਸਥਾਨ ਦੇ ਪਾਣੀ ਦੀ ਸਮਸਿਆ ਨੂੰ ਲੈ ਕੇ ਉਹ ਮੁੱਖ ਮਤਰੀ ਨੂੰ ਜਾਣੂ ਕਰਵਾਉਣਗੇ।
ਉੁਨ੍ਹਾਂ ਕਿਹਾ ਕਿ ਉਨ੍ਹਾਂ ਦੇ ਆਪਣੇ ਘਰ ਵਿਚ ਕਿਸਾਨ ਪਾਣੀ ਦੇ ਲਈ ਆਪਣੇ ਘਰ, ਜ਼ਮੀਨ ਅਤੇ ਜਾਇਦਾਦ ਵੇਚ ਰਹੇ ਹਨ ਅਤੇ ਸਿਹਤ ਮੰਤਰੀ ਨੂੰ ਪੰਜਾਬ ਦੀ ਪਰਵਾਹ ਕਰਨ ਦੀ ਬਜਾਏ ਰਾਜਸਥਾਨ ਦੀ ਚਿੰਤਾ ਸਤਾ ਰਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਐਸਵਾਈਐਲ ਮੁੱਦੇ ਤੇ ਕੋਰਟ ਵਿਚ ਮੋਦੀ ਸਰਕਾਰ ਦੇ ਕਹਿਣ ਤੇ ਪੰਜਾਬ ਦੇ ਕਮਜ਼ੋਰ ਪੱਖ ਰਹੇ, ਜਿਸ ਕਾਰਨ ਹਰਿਆਣਾ ਦੇ ਪੱਖ ਵਿਚ ਫੈਸਲਾ ਆਇਆ। ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਦੇ ਇਸ ਬਿਆਨ ਨੇ ਇਹ ਗੱਲ ਸਾਬਤ ਕਰ ਦਿੱਤੀ ਹੈ ਕਿ ਭਾਜਪਾ ਪੰਜਾਬ ਦੇ ਪਾਣੀ ਦੇ ਪੱਖ ਵਿਚ ਨਹੀਂ ਹੈ ਅਤੇ ਭਾਜਪਾ ਦੀ ਸਰਕਾਰ ਵਾਲੇ ਸੂਬਿਆਂ ਨੂੰ ਪੰਜਾਬ ਦਾ ਪਾਣੀ ਦੇਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਦੇ ਰਾਖੇ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਕਾਂਗਰਸ ਪਾਰਟੀ ਕਿਸੇ ਵੀ ਹਾਲਤ ਵਿਚ ਪੰਜਾਬ ਦੇ ਪਾਣੀ ਦੀ ਇੱਕ ਬੂੰਦ ਵੀ ਕਿਸੇ ਹੋਰ ਸੂਬੇ ਨੂੰ ਨਹੀਂ ਦੇਣ ਦੇਵੇਗੀ। ਚਾਹੇ ਇਸਦੇ ਲਈ ਕਾਂਗਰਸ ਪਾਰਟੀ ਨੂੰ ਕੋਈ ਵੀ ਕੁਰਬਾਨੀ ਕਿਉਂ ਨਾ ਦੇਣੀ ਪਵੇ।
ਇਸ ਮੌਕੇ ਕਿਸਾਨ ਅਤੇ ਮਜ਼ਦੂਰ ਸੈਲ ਦੇ ਬਲਾਕ ਪ੍ਰਧਾਨ ਡਾ. ਜਸਵੰਤ ਸਿਘ, ਜ਼ਿਲ੍ਹਾ ਕਾਂਗਰਸ ਜਨਰਲ ਸਕੱਤਰ ਕਸ਼ਮੀਰੀ ਲਾਲ ਛਾਬੜਾ, ਜ਼ਿਲ੍ਹਾ ਪ੍ਰਚਾਰ ਸੈਰ ਦੇ ਚੇਅਰਮੈਨ ਰਾਜੂ ਨਾਰੰਗ, ਯੂਥ ਕਾਂਗਰਸ ਦੇ ਮੀਤ ਪ੍ਰਧਾਨ ਪ੍ਰਦੀਪ ਬਾਜਵਾ, ਯੂਥ ਕਾਂਗਰਸ ਦੇ ਜਨਰਲ ਸਕੱਤਰ ਸੰਦੀਪ ਸੰਧੂ, ਜਨਰਲ ਸਕੱਤਰ ਐਡਵੋਕੇਟ ਚੰਦਰਦੀਪ, ਜਨਰਲ ਸਕੱਤਰ ਮਨਦੀਪ ਕਾਲਾ, ਪ੍ਰਧਾਨ ਸਟਡੀ ਸੈਲ ਸਤਿਕਾਰਦੀਪ ਸੰਧੂ, ਪ੍ਰਧਾਨ ਸੋਸ਼ਲ ਮੀਡੀਆ ਕਰਨ ਕੁਮਾਰ, ਪ੍ਰਸ਼ਾਂਤ ਸ਼ਰਮਾ, ਸੁਨੀਲ ਕੁਮਾਰ, ਸਤੀਸ਼ ਚੀਨਾ, ਸੰਦੀਪ ਕੁਮਾਰ, ਸ਼ਾਮ ਸੁੰਦਰ, ਦੀਪ ਓਡੀਆਂ, ਅਨਿਲ ਕੰਬੋਜ, ਦੀਪੂ ਹਾਜ਼ਰ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply