Friday, June 12, 2026

ਵੋਟਰ ਦਿਵਸ ‘ਤੇ ਕਰਵਾਏ ਵੱਖ-ਵੱਖ ਮੁਕਾਬਲੇ

ppn2111201613

ਫਾਜ਼ਿਲਕਾ, 22 ਨਵੰਬਰ (ਵਿਨੀਤ ਅਰੋੜਾ) ਜ਼ਿਲ੍ਹਾ ਸਿੱਖਿਆ ਅਧਿਕਾਰੀ ਫਾਜ਼ਿਲਕਾ ਦੇ ਦਿਸ਼ਾ ਨਿਰਦੇਸ਼ਾਂ ਤੇ ਚਲਾਏ ਜਾ ਰਹੇ ਸਵੀਪ ਪ੍ਰੋਜੈਕਟ ਦੇ ਤਹਿਤ ਅੱਜ ਸਰਕਾਰੀ ਹਾਈ ਸਕੂਲ ਪਿੰਡ ਬਾਂਡੀਵਾਲਾ ਵਿਚ ਰਾਸ਼ਟਰੀ ਵੋਟਰ ਜਾਗਰੂਕਤਾ ਦਿਵਸ ਦੇ ਰੂਪ ਵਿਚ ਸਕੂਲ ਪ੍ਰਮੁੱਖ ਸੰਦੀਪ ਸਚਦੇਵਾ ਦੀ ਅਗਵਾਈ ਵਿਚ ਪ੍ਰੋਜੈਕਟ ਇੰਚਾਰਜ਼ ਵਿਜੈਪਾਲ ਐਸ.ਐਸ ਮਾਸਟਰ ਵੱਲੋਂ ਵਿਦਿਆਰਥੀਆਂ ਵਿਚ ਭਾਸ਼ਨ, ਕਵਿਜ਼, ਸਲੋਗਨ ਰਾਈਟਿੰਗ ਅਤੇ ਲੇਖ ਰਚਨਾ ਮੁਕਾਬਲੇ ਕਰਵਾਏ ਗਏ।
ਜਾਣਕਾਰੀ ਦਿੰਦੇ ਹੋਏ ਸਕੂਲ ਪ੍ਰਮੁੱਖ ਸੰਦੀਪ ਸਚਦੇਵਾ ਨੇ ਦੱਸਿਆ ਕਿ ਭਾਸ਼ਨ ਮੁਕਾਬਲੇ ਵਿਚ ਸੰਤੋਸ਼ ਰਾਣੀ, ਰਚਨਾ ਰਾਣੀ, ਅਮਰਪਾਲ, ਸੂਲੀਤਾ ਰਾਣੀ, ਮਨੀਸ਼ਾ, ਕੋਮਲ, ਰਾਘਵਦੀਪ ਨੇ, ਕਵਿਜ਼ ਮੁਕਾਬਲੇ ਵਿਚ ਕਰਨ, ਦੀਪਕ, ਸ਼ਕੁੰਤਲਾ, ਸੰਤੋਸ਼, ਪੂਜਾ, ਜਸ਼ਨਦੀਪ ਅਤੇ ਕਾਜਲ ਨੇ ਹਿੱਸਾ ਲਿਆ। ਭਾਸ਼ਨ ਮੁਕਾਬਲਿਆਂ ਵਿਚ ਬੱਚਿਆਂ ਨੇ ਆਪਣੀ ਮਿਹਨਤ ਅਤੇ ਲਗਣ ਨਾਲ ਵੋਟਾਂ ਦੇ ਮਹੱਤਵ ਤੇ ਚਾਨਣਾ ਪਾਇਆ ਅਤੇ ਵੋਟ ਦੀ ਕੀਮਤ ਨੂੰ ਪਹਿਚਾਨਣ ਦੀ ਗੱਲ ਕਹੀ।ਵਿਦਿਆਰਥੀਆਂ ਨੇ ਦੱਸਿਆ ਕਿ ਭਾਰਤ ਕਿਸ ਤਰ੍ਹਾਂ ਨਾਲ ਇਸ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਹੈ ਜਿੱਥੇ ਭਾਰਤ ਦੇ ਨੋਜ਼ਵਾਨ ਪ੍ਰਧਾਨਮੰਤਰੀ ਰਾਜੀਵ ਗਾਂਧੀ ਨੇ ਵੋਟਰ ਦੀ ਉਮਰ 21 ਤੋਂ ਘਟਾ ਕੇ 18 ਸਾਲ ਕਰ ਦਿੱਤੀ।ਜਿਸ ਕਾਰਨ ਦੇਸ਼ ਦੇ ਨੋਜ਼ਵਾਨ ਵਰਗ ਦੀ ਸਰਕਾਰ ਚੁਣਨ ਵਿਚ ਹਿੱਸੇਦਾਰੀ ਵੱਧੀ।ਇਸ ਮੋਕੇ ਵਿਦਿਆਰਥੀਆਂ ਨੂੰ ਵੋਟ ਕੱਟਣ, ਨਵੀਂ ਬਣਾਉਣ ਸਬੰਧੀ ਵਿਸਥਾਰ ਨਾਲਫਾਰਮ ਨੰਬਰ 6, 7 ਅਤੇ 8 ਸਬੰਧੀ ਜਾਣਕਾਰੀ ਦਿੱਤੀ ਗਈ।ਅੰਤ ਵਿਚ ਸਕੂਲ ਪ੍ਰਮੁੱਖ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply