Sunday, March 22, 2026

ਮਾਝਾ ਪ੍ਰੈਸ ਕਲੱਬ ਵੱਲੋਂ 10 ਲੱਖ ਦੇ ਬੀਮੇ ਤੇ ਮੁਫਤ ਇਲਾਜ਼ ਦੀ ਕੀਤੀ ਮੰਗ

PPN010619
ਗਹਿਰੀ ਮੰਡੀ, 1 ਜੂਨ (ਡਾ. ਨਰਿੰਦਰ ਸਿੰਘ)- ਮਾਝਾ ਪ੍ਰੈਸ ਕਲੱਬ ਅੰਮ੍ਰਿਤਸਰ ਦੀ ਮੀਟਿੰਗ ਪ੍ਰਧਾਨ ਗੁਰਦੀਪ ਸਿੰਘ ਨਾਗੀ ਦੀ ਪ੍ਰਧਾਨਗੀ ਹੇਠ ਮਾਨਾਂਵਾਲਾ ਵਿਖੇ ਹੋਈ, ਜਿਸ ਨੂੰ ਸੰਬੋਧਨ ਕਰਦਿਆਂ ਕਲੱਬ ਦੇ ਪ੍ਰਧਾਨ ਗੁਰਦੀਪ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਪੱਤਰਕਾਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਸੁਰਹਿਦ ਨਹੀਂ ਹੈ। ਜਿਸ ਕਰਕੇ ਲੋਕਤੰਤਰ ਦਾ ਚੋਥਾ ਥੰਮ ਮੁਸ਼ਕਿਲ ਵਿੱਚ ਹੈ। ਗੁਰਦੀਪ ਸਿੰਘ ਪ੍ਰੈਸ ਦੀ ਆਜ਼ਾਦੀ ਤੇ ਪੱਤਰਕਾਰਾਂ ਉੱਤੇ ਹੋ ਰਹੇ ਹਮਲਿਆਂ ਅਤੇ ਚਿੰਤਾਂ ਦਾ ਵਿਸ਼ਾ ਬਣਦਾ ਜਾ ਰਿਹਾ ਹੈ।ਇਸ ਲਈ ਪੱਤਰਕਾਰਾਂ ਦੀ ਸੁਰੱਖਿਆ ਲਈ ਸਰਕਾਰ ਸਖਤ ਨੀਤੀ ਬਣਾਵੇ ਅਤੇ ਸਰਕਾਰ ਪੱਤਰਕਾਰਾਂ ਦਾ 10  ਲੱਖ ਦਾ ਬੀਮਾ ਕਰੇ ਅਤੇ ਸਰਕਾਰੀ ਹਸਪਤਾਲ ਵਿੱਚ ਮੁਫਤ ਇਲਾਜ਼ ਕੀਤਾ ਜਾਵੇ ।ਉਨਾਂ ਕਿਹਾ ਕਿ ਪੱਤਰਕਾਰਾਂ ਦੇ ਬੱਸ ਪਾਸ ਬਣਾਏ ਜਾਣ ਅਤੇ ਟੋਲ ਬੈਰੀਅਰ ਮੁਆਫ ਕੀਤਾ ਜਾਵੇ ਅਤੇ ਸਮਾਜਿਕ ਨਸ਼ਿਆਂ ਵਾਤਾਵਰਣ ਤੋਂ ਇਲਾਵਾ ਪ੍ਰੈਸ ਸ਼ਬਦ ਦੀ ਦੁਰਵਰਤੋਂ ਆਦਿ ਤੇ ਵਿਚਾਰ ਕੀਤਾ ਜਾਵੇ।ਇਸ ਮੌਕੇ ਕਲੱਬ ਵਿੱਚ ਸ਼ਾਮਿਲ ਹੋਏ ਪੱਤਰਕਾਰਾਂ ਦਾ ਸਵਾਗਤ ਕੀਤਾ ਗਿਆ। ਮੀਟਿੰਗ ਵਿੱਚ ਸਤਨਾਮ ਸਿੰਘ, ਸੰਦੀਪ ਮਹਿਤਾ, ਭੁਪਿੰਦਰ ਸਿੰਘ, ਕੁਲਦੀਪ ਸਿੰਘ, ਸਤਿੰਦਰਬੀਰ ਸਿੰਘ, ਡਾ. ਗੁਰਮੀਤ ਸਿੰਘ ਕੰਡਾ, ਰਾਜੇਸ਼ ਪਾਠਕ, ਜੱਸਾ ਅਨਜਾਣ, ਮਨਿੰਦਰ ਸਿੰਘ, ਸਤਪਾਲ ਵਿਧਾਇਕ, ਰਵਿੰਦਰ ਸਿੰਘ ਗਿੱਲ, ਜਗਤਾਰ ਸਿੰਘ ਬੰਡਾਲਾ, ਕੁਲਦੀਪ ਸਿੰਘ ਭੁੱਲਰ, ਡਾ. ਨਰਿੰਦਰ ਸਿੰਘ, ਗੋਪਾਲ ਸਿੰਘ ਆਦਿ ਹਾਜ਼ਰ ਸਨ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply