
ਫਾਜ਼ਿਲਕਾ, 25 ਨਵੰਬਰ (ਵਿਨੀਤ ਅਰੋੜਾ) – ਸਥਾਨਕ ਰਾਧਾ ਸਵਾਮੀ ਕਲੋਨੀ ਵਿਚ ਸਥਿਤ ਸਫ਼ਲ ਮਾਡਲ ਸਕੂਲ ਦੇ ਵਿਦਿਆਰਥੀਆਂ ਨੇ ਸ਼੍ਰੀ ਮੁਕਤਸਰ ਸਾਹਿਬ ਵਿਚ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਵਿਚ ਸਕੂਲ ਸਟਾਫ਼ ਦੇ ਨਾਲ ਮੱਥਾ ਟੇਕਿਆ।ਗੁਰਦੁਆਰੇ ਦੇ ਦੌਰੇ ਦੌਰਾਨ ਸਕੂਲ ਪ੍ਰਿੰਸੀਪਲ ਸੁਭਾਸ਼ ਮਦਾਨ ਨੇ ਗੁਰੂਦੁਆਰੇ ਦੇ ਇਤਿਹਾਸ ਸਬੰਧੀ ਵਿਦਿਆਰਥੀਆਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ।ਉਨਾ ਦੱਸਿਆ ਕਿ ਜਦੋਂ ਮੁਗਲਾਂ ਦੀ ਫੋਜ਼ ਨੇ ਕਿਲੇ ਨੂੰ ਘੇਰਾ ਪਾਇਆ ਤਾਂ ਕਿਲੇ ਵਿਚ ਹਸਦ ਦੀ ਤੰਗੀ ਕਾਰਨ ਕੁਝ ਸਿੰਘ ਗੁਰੂ ਜੀ ਨੂੰ ਬੇਦਾਵਾਂ ਲਿਖ ਕੇ ਘਰ ਵਾਪਸ ਆ ਗਏ ਪਰ ਜਦੋਂ ਉਹ ਸਿੰਘ ਘਰ ਵਾਪਸ ਪਹੁੰਚੇ ਤਾਂ ਉਨਾਂ ਦੀਆਂ ਮਾਤਾਵਾਂ, ਭੈਣਾ ਅਤੇ ਅੋਰਤਾਂ ਨੇ ਉਨਾਂ ਨੂੰ ਬਹੁਤ ਬੁਰਾ ਭਲਾ ਕਿਹਾ। ਜਿਸ ਕਾਰਨ ਉਹ ਗੁਰੂ ਦੀ ਭਾਲ ਵਿਚ ਖਿਦਰਾਨੇ ਪਹੁੰਚੇ ਸਰਹਿੰਦ ਦੀਆਂ ਫੋਜ਼ਾਂ ਨਾਲ ਲੜਦੇ ਲੜਦੇ ਸ਼ਹੀਦੀ ਪ੍ਰਾਪਤ ਕੀਤੀ।ਇਨਾਂ ਸਿੱਖਾਂ ਵਿਚੋਂ ਇੱਕ ਸਿੱਖ ਭਾਈ ਮਹਾਂ ਸਿੰਘ ਜੀ ਦੀ ਅੰਤਿਮ ਇੱਛਾ ਤੇ ਗੁਰੂ ਜੀ ਨੇ ਬੇਦਾਵਾਂ ਫਾੜ ਕੇ ਟੁੱਈ ਹੋਈ ਗੰਢ ਲਈ ਅਤੇ ਉਕਤ ਸਿੱਖਾਂ ਨੂੰ ਮੁਕਤੀ ਦਾ ਵਰ ਦਿੰਦੇ ਹੋਏ ਖਿਦਰਾਨੇ ਦੀ ਢਾਬ ਨੂੰ ਸ਼੍ਰੀ ਮੁਕਤਸਰ ਸਾਹਿਬ ਦਾ ਨਾਂ ਦਿੱਤਾ। ਜਿੱਥੇ ਅੱਜ ਕਲ ਗੁਰਦੁਆਰਾ ਦਰਬਾਰ ਸਾਹਿਬ ਸ਼ਸ਼ੋਭਿਤ ਹੈ।
ਸਕੂਲ ਪ੍ਰਿੰਸੀਪਲ ਸੁਭਾਸ਼ ਮਦਾਨ, ਮੈਡਮ ਸ਼ੁਸ਼ਮਾ, ਮੰਜੂ ਰਾਣੀ, ਜਸਗਿਲ ਨੇ ਗੁਰਦੁਆਰਾ ਗੰਜ਼ ਸਾਹਿਬ ਅਤੇ ਗੁਰਦੁਆਰਾ ਮਾਈ ਭਾਗੋ ਜੀ ਦੇ ਦਰਸ਼ਨ ਵੀ ਕੀਤੇ।ਇਸ ਮੌਕੇ ਮਦਨ, ਵਿਕ੍ਰਮ, ਰਾਹੁਲ ਪਵਨ, ਚਾਂਦਨੀ, ਜੋਤੀ, ਸੁਨੈਨਾ, ਅਰੁਣ, ਦੀਪਕ, ਜਤਿਨ, ਨੇਹਾ, ਪਾਯਲ, ਸੀਆ, ਪੂਜਾ, ਸੋਨੀਆ, ਰੋਹਿਤ, ਰੇਖਾ, ਸੁਹਾਨੀ, ਸਚਿਨ, ਮੋਹਿਤ, ਅਭਿਸ਼ੇਕ ਅਤੇ ਹੋਰ ਵਿਦਿਆਰਥੀ ਹਾਜ਼ਰ ਸਨ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media