Sunday, June 14, 2026

ਜੋਤੀ ਬੀ.ਐਡ ਕਾਲਜ ਦੇ ਵਿਦਿਆਰਥੀਆਂ ਨੇ ਮੁਕਾਬਲਿਆਂ ਵਿਚ ਕੀਤਾ ਵਧੀਆ ਪ੍ਰਦਰਸ਼ਨ

ppn2511201617
ਫਾਜ਼ਿਲਕਾ, 25 ਨਵੰਬਰ (ਵਿਨੀਤ ਅਰੋੜਾ) – ਪੰਜਾਬ ਯੂਨੀਵਰਸਿਟੀ ਚੰਡੀਗੜ ਵੱਲੋਂ ਕਰਵਾਏ 69ਵੇਂ ਸਲਾਨਾ ਅਥਲੈਟਿਕਸ ਮੀਟ ਵਿਚ ਸਥਾਨਕ ਜੋਤੀ ਬੀਐਡ ਕਾਲਜ ਦੇ 7 ਵਿਦਿਆਰਥੀਆਂ ਨੇ ਵੱਖ ਵੱਖ ਮੁਕਾਬਲਿਆਂ ਵਿਚ ਹਿੱਸਾ ਲਿਆ।
ਮੁਕਾਬਲਿਆਂ ਦੌਰਾਨ ਜਗਮੀਤ ਸਿੰਘ ਨੈ 100 ਮੀਟਰ, 400 ਮੀਟਰ ਰਿਲੇ ਦੋੜ, ਸੁਭਾਸ਼ ਚੰਦਰ ਨੇ 400 ਮੀਟਰ, 800 ਮੀਟਰ, ਮਹਿੰਦਰ ਸਿੰਘ ਨੇ 200 ਮੀਟਰ ਤੇ ਲੰਬੀ ਛਾਲ ਵਿਚ ਹਿੱਸਾ ਲਿਆ।
ਇਨਾਂ ਮੁਕਾਬਲਿਆਂ ਵਿਚ ਕਾਲਜ ਦੇ ਵਿਦਿਆਰਥੀ ਮਨਦੀਪ ਸਿੰਘ ਨੇ 100 ਮੀਟਰ ਦੋੜ ਵਿਚ ਤੀਜਾ ਸਥਾਨ, ਰਜਿੰਦਰ ਕੁਮਾਰ ਨੇ ਹਾਈ ਜੰਪ ਵਿਚ ਦੂਸਰਾ ਸਥਾਨ, ਅਨੀਤਾ ਰਾਣੀ ਨੇ ਜੈਵਲਿਨ ਥ੍ਰੋ ਵਿਚ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਦੇ ਨਾਲ ਹੀ ਸ਼ਿਖਾ ਮਹਿਤਾ ਨੇ 400 ਅਤੇ 800 ਮੀਟਰ ਦੋੜ ਵਿਚ ਹਿੱਸਾ ਲਿਆ।ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਅਨੀਤਾ ਅਰੋੜਾ ਅਤੇ ਮੈਨੇਜ਼ਮੈਂਟ ਕਮੇਟੀ ਮੈਂਬਰਾਂ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਉਨਾਂ ਦਾ ਉਤਸਾਹ ਵਧਾਇਆ।ਇਨਾਂ ਮੁਕਾਬਲਿਆਂ ਵਿਚ ਵਿਦਿਆਰਥੀਆਂ ਦੀ ਅਗਵਾਈ ਪੰਕਜ਼ ਕੰਬੋਜ ਨੇ ਕੀਤੀ।

Check Also

ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …

Leave a Reply