Friday, September 25, 2026

ਸਵੀਪ ਪ੍ਰੋਜੈਕਟ ਦੇ ਤਹਿਤ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ

ppn2511201620
ਫਾਜ਼ਿਲਕਾ, 25 ਨਵੰਬਰ (ਵਿਨੀਤ ਅਰੋੜਾ) – ਜ਼ਿਲਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਹਰੀ ਚੰਦ ਕੰਬੋਜ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਕੂਲ ਇੰਚਾਰਜ਼ ਗੁਰਨਾਮ ਚੰਦ ਦੀ ਅਗਵਾਈ ਵਿਚ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਲਾਧੂਕਾ ਵਿਚ ਸਵੀਪ ਪ੍ਰੋਜੈਕਟ ਦੇ ਤਹਿਤ ਰਾਸ਼ਟਰੀ ਵੋਟਰ ਜਾਗਰੂਕਤਾ ਦਿਵਸ ਮਨਾਇਆ ਗਿਆ।
ਇਸ ਮੌਕੇ ਸਕੂਲ ਦੀਆਂ ਜਮਾ ਇੱਕ ਅਤੇ ਦੋ ਜਮਾਤਾਂ ਦੇ ਵਿਦਿਆਰਥੀਆਂ ਵਿਚ ਭਾਸ਼ਨ, ਗੀਤ, ਪੋਸਟਰ ਮੇਕਿੰਗ, ਸਲੋਗਨ, ਲੇਖ ਰਚਨਾ, ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਵਿਚ ਪੋਸਟਰ ਮੇਕਿੰਗ, ਗੀਤ, ਭਾਸ਼ਨ ਅਤੇ ਕਵਿਜ਼ ਵਿਚ ਕ੍ਰਮਵਾਰ ਕ੍ਰਿਪਾਲ ਸਿੰਘ, ਭੁਪਿੰਦਰ ਸਿੰਘ, ਕੁਲਵਿੰਦਰ ਸਿੰਘ, ਅਨੂੰ ਬਾਲਾ, ਸੁਨੀਤਾ ਰਾਣੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਤਰਾਂ ਹਰਪ੍ਰੀਤ ਸਿੰਘ, ਸੰਦੀਪ ਸਿੰਘ, ਛਿੰਦਰਪਾਲ, ਜਗਮੀਤ ਕੌਰ ਅਤੇ ਪੂਨਮ ਰਾਣੀ ਨੇ ਦੂਸਰਾ ਸਥਾਨਕ ਪ੍ਰਾਪਤ ਕੀਤਾ।ਇਹ ਮੁਕਾਬਲੇ ਨੋਡਲ ਅਫ਼ਸਰ ਲੈਕਚਰਾਰ ਪਰਮਜੀਤ ਸਿੰਘ ਅਤੇ ਬਲਦੇਵ ਮਾਨ ਦੀ ਅਗਵਾਈ ਵਿਚ ਲੈਕਚਰਾਰ ਰਵਿੰਦਰ ਕੁਮਾਰ, ਪ੍ਰਵੀਣ ਕੁਮਾਰ, ਮਾਸਟਰ ਧਰਮ ਚੰਦ ਜਿੰਦਰ ਕੁਮਾਰ (ਪਾਇਲਟ), ਰਾਜਪ੍ਰੀਤ ਬਰਾੜ ਅਤੇ ਸ਼ਿਵਮ ਮਦਾਨ ਵੱਲੋਂ ਕਰਵਾਏ ਗਏ ਅਤੇ ਵਿਦਿਆਰਥੀਆਂ ਨੂੰ ਵੋਟ ਦੇ ਅਧਿਕਾਰ ਅਤੇ ਤਾਕਤ ਸਬੰਧੀ ਜਾਣਕਾਰੀ ਦਿੱਤੀ ਗਈ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply