Thursday, April 30, 2026

ਬੈਂਕਾਂ ਦੇ ਮੇਨ ਗੇਟਾਂ ‘ਤੇ ਨੋ ਕੈਸ਼, ਨੋ ਕੈਸ਼ ਦੇ ਲੱਗੇ ਪੋਸਟਰ- ਨੋਟਬੰਦੀ ਕਾਰਨ ਮਿਸਤਰੀ ਮਜ਼ਦੂਰ ਹੋਏ ਬੇਰੁਜ਼ਗਾਰ

U
U

ਫਾਜ਼ਿਲਕਾ, 25 ਨਵੰਬਰ (ਵਿਨੀਤ ਅਰੋੜਾ) – ਕੇਂਦਰ ਸਰਕਾਰ ਵੱਲੋਂ ਦੇਸ਼ ਭਰ ਵਿਚ 500 /1000 ਰੁਪਏ ਦੇ ਨੋਟਾਂ ਨੂੰ ਬੰਦ ਕੀਤੇ ਜਾਣ ਸਬੰਧੀ ਲਏ ਗਏ ਫੈਸਲੇ ਤੋਂ ਬਾਅਦ ਲਗਭਗ ਦੋ ਹਫ਼ਤਿਆਂ ਤੋਂ ਜਿੱਥੇ ਬੈਂਕਾਂ ਦੇ ਬਾਹਰ ਨੋਟ ਬਦਲਵਾਉਣ ਵਾਲੇ ਲੋਕਾਂ ਨੂੰ ਲੰਬੀਆਂ ਲੰਬੀਆਂ ਲਾਇਨਾਂ ਵਿਚ ਲੱਗੇ ਹੋਏ ਵੇਖਿਆ ਜਾ ਰਿਹਾ ਹੈ।ਉੱਥੇ ਹੀ ਲੋਕਾਂ ਨੂੰ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਸਰਕਾਰ ਵੱਲੋਂ ਨੋਟ ਬਦਲਕੇ ਦੇਣ ਤੇ ਵੀ ਪਾਬੰਦੀ ਲਗਾਉਣ ਦਾ ਐਲਾਣ ਕਰ ਦਿੱਤਾ ਗਿਆ। ਨੋਟ ਬੰਦ ਕਰਨ ਸਬੰਧੀ ਕੀਤੇ ਐਲਾਣ ਤੋਂ ਬਾਅਦ ਜਿੱਥੇ ਸਾਰਿਆਂ ਵਰਗਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਬਾਜ਼ਾਰਾਂ ਵਿਚ ਵੀ ਮੰਦੀ ਦਾ ਦੌਰ ਚੱਲ ਰਿਹਾ ਹੇ।ਦੂਸਰੇ ਪਾਸੇ ਨੋਟਬੰਦੀ ਕਾਰਨ ਰੋਜ਼ਗਾਰ ਨਾ ਮਿਲਣ ਕਾਰਨ ਮਿਸਤਰੀ ਅਤੇ ਮਜ਼ਦੂਰ ਵੀ ਬੇਰੁਗਾਰ ਹੋ ਗਏ ਹਨ।
ਨੋਟ ਬਦਲਵਾਉਣ ਲਈ ਲੱਗੀਆਂ ਰਹੀਆਂ ਲੰਬੀਆਂ ਲੰਬੀਆਂ ਲਾਇਨਾਂ: ਕੇਂਦਰ ਸਰਕਾਰ ਵੱਲੋਂ 500 /1000 ਰੁਪਏ ਦੇ ਨੋਟ ਬੰਦ ਕਰਨ ਦੇ ਕੀਤੇ ਐਲਾਣ ਤੋਂ ਲਗਭਗ ਦੋ ਹਫ਼ਤੇ ਬਾਅਦ ਅੱਜ ਵੀ ਫਾਜ਼ਿਲਕਾ ਸ਼ਹਿਰ ਦੇ ਪੰਜਾਬ ਨੈਸ਼ਨਲ ਬੈਂਕ, ਬੈਂਕ ਆਫ਼ ਪੰਜਾਬ, ਸੈਟ੍ਰਲ ਬੈਂਕ ਆਫ਼ ਇੰਡੀਆ, ਓਰੀਅੰਟਲ ਬੈਂਕ, ਐਚਡੀਐਫਸੀ ਬੈਂਕ, ਸਟੇਟ ਬੈਂਕ ਆਫ਼ ਇੰਡੀਆ ਦ ੇ ਬਾਹਰ ਲੋਕਾਂ ਨੂੰ ਲੰਬੀਆਂ ਲੰਬੀਆਂ ਲਾਇਨਾਂ ਵਿਚ ਲੱਗੇ ਹੋਏ ਵੇਖਿਆ ਗਿਆ। ਇੱਕ ਪਾਸੇ ਜਿੱਥੇ ਲਾਇਨਾਂ ਵਿਚ ਲੱਗੇ ਲੋਕਾਂ ਨੂੰ ਸਾਰਾ ਦਿਨ ਖੇੜੇ ਰਹਿਣ ਕਾਰਨ ਵੱਖ ਵੱਖ ਪ੍ਰੇਸ਼ਾਨੀਟਾਂ ਦਾ ਸਾਹਮਣਾ ਕਰਨਾ ਪਿਆ।ਵੁੱਥੇ ਸ਼ਹਿਰ ਦੇ ਭੀੜ ਭਾੜ ਵਾਲੇ ਬਾਜ਼ਾਰਾਂ ਵਿਚ ਸਥਿਤ ਬੈਂਕਾਂ ਦੇ ਬਾਹਰ ਲੰਬੀਆਂ ਲੰਬੀਆਂ ਲਾਇਨਾਂ ਲੱਗਣ ਕਾਰਨ ਉਕਤ ਰਸਤਿਆਂ ਤੋਂ ਆਉਣ ਜਾਣ ਵਾਲੇ ਰਾਹਗੀਰਾਂ ਅਤੇ ਵੀਕਲ ਚਾਲਕਾਂ ਨੂੰ ਅਨੇਕਾ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਬੈਂਕਾਂ ਦੇ ਮੇਨ ਗੇਟ ਤੇ ‘ ਨੋ ਕੈਸ਼, ਨੋ ਕੈਸ਼’ ਦੇ ਲੱਗੇ ਪੋਸਟਰ: 500 /1000 ਰੁਪਏ ਦੇ ਨੋਟ ਬੰਦ ਕੀੇਤ ਜਾਣ ਕਾਰਨ ਜਿੱਥੇ ਚਾਰੇ ਪਾਸੇ ਲੋਕਾਂ ਵਿਚ ਹਫ਼ੜਾ ਤਫੜੀ ਮਚੀ ਹੋਈ ਹੈ ਉੱਥੇ ਹੀ ਫਾਜ਼ਿਲਕਾ ਸ਼ਹਿਰ ਦੇ ਕਈ ਬੈਂਕਾਂ ਵਿਚ ਕੈਸ਼ ਨਾ ਹੋਣ ਕਾਰਨ ਬੈਂਕਾਂ ਦੇ ਗੇਟਾਂ ਤੇ ‘ ਨੋ ਕੈਸ਼, ਨੋ ਕੈਸ਼, ਅਤੇ ਅਸੁਵਿਧਾ ਲਈ ਖੇਦ ਹੈ ਕੈਸ਼ ਖ਼ਤਮ ਹੈ ਦੇ ਪੋਸਟਰ ਲਗਾ ਦਿੱਤੇ ਗਏ ਹਨ। ਇਸ ਕਾਰਨ ਬੈਂਕਾਂ ਵਿਚ ਆਪਣੇ ਨੋਟ ਬਦਲਵਾਉਣ ਅਤੇ ਆਪਣੇ ਰੁਪਏ ਕੱਢਵਾਉਣ ਲਈ ਆਉਣ ਵਾਲੇ ਲੋਕਾਂ ਵਿਚ ਸਰਕਾਰ ਦੇ ਖਿਲਾਫ਼ ਭਾਰੀ ਰੋਸ ਹੈ। ਬੈਂਕਾਂ ਦੇ ਬਾਹਰ ਖੜੇ ਲੋਕਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਨੋਟ ਬੰ ਕਰਨੇ ਸਨ ਤਾਂ ਘੱਟੋ ਘੱਟ ਬੈਂਕਾਂ ਵਿਚ ਕੈਸ਼ ਤਾਂ ਰੱਖਿਆ ਜਾਵੇ ਤਾਕਿ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ।
ਨੋਟਬੰਦੀ ਕਾਰਨ ਮਿਸਤਰੀ ਮਜ਼ਦੂਰ ਹੋਏ ਬੇਰੁਜ਼ਗਾਰ: ਕੇਂਦਰ ਸਰਕਾਰ ਵੱਲੋਂ ਨੋਟਬੰਦੀ ਸਬੰਧੀ ਕੀਤੇ ਗਏ ਐਲਾਣ ਕਾਰਨ ਜਿੱਥੇ ਲੋਕਾਂ ਨੂੰ ਵੱਖ ਵੱਖ ਤਰਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਸ਼ਹਿਰ ਦੇ ਬਾਜ਼ਾਰਾਂ ਵਿਚ ਮੰਦੀ ਛਾਈ ਹੋਈ ਹੈ। ਉੱਥੇ ਹੀ ਰਾਜ ਮਿਸਤਰੀ ਅਤੇ ਮਜ਼ਦੂਰ ਵੀ ਕੰਮ ਨਾ ਮਿਲਣ ਕਾਰਨ ਪ੍ਰੇਸ਼ਾਨ ਹਨ। ਇਸ ਨੋਟਬੰਦੀ ਕਾਰਨ ਜੋ ਉਸਾਰੀ ਦੇ ਕੰਮ ਚੱਲ ਰਹੇ ਸਨ ਉਹ ਪੂਰੀ ਤਰਾਂ ਨਾਲ ਠੱਪ ਪਏ ਹਨ ਅਤੇ ਇਨਾਂ ਉਸਾਰੀ ਦੇ ਕੰਮਾਂ ਵਿਚ ਲੱਗੇ ਮਿਸਤਰੀ ਅਤੇ ਮਜ਼ਦੂਰ ਬੇਰੁਜ਼ਗਾਰ ਹੋ ਗਏ ਹਨ।
ਅੱਜ ਸਥਾਨਕ ਰਾਜਾ ਸਿਨੇਮਾ ਰੋਡ ਤੇ ਹਾਜ਼ਰ ਮਜਦੂਰ ਦਾ ਕੰਮ ਕਰਨ ਵਾਲੇ ਗੁਰਮੀਤ ਸਿੰਘ, ਜੋਗਿੰਦਰ ਸਿੰਘ, ਸੁਰਜੀਤ ਸਿੰਘ, ਬਲਵੰਤ ਸਿੰਘ, ਰਾਜ ਕੁਮਾਰ, ਸੋਹਨ ਸਿੰਘ, ਜਰਨੈਲ ਸਿੰਘ, ਦੀਪਕ ਕੁਮਾਰ, ਰਾਮ ਪ੍ਰਤਾਪ ਨੇ ਦੱਸਿਆ ਕਿ ਨੋਟਬੰਦੀ ਕਾਰਨ ਉਸਾਰੀ ਦੇ ਕੰਮ ਬੰਦ ਹੋ ਗਏ ਹਨ। ਜਿਸ ਕਾਰਨ ਬੀਤੇ ਕਈ ਦਿਨਾਂ ਤੋਂ ਮਿਸਤਰੀ ਅਤੇ ਮਜ਼ਦੂਰ ਬੇਰੁਜ਼ਗਾਰ ਹੋ ਗਏ ਹਨ। ਉਨਾਂ ਕਿਹਾ ਕਿ ਉਹ ਸਵੇਰੇ ਕੰਮ ਦੀ ਤਲਾਸ਼ ਵਿਚ ਘਰ ਤੋਂ ਨਿਕਲਦੇ ਹਨ ਅਤੇ ਸ਼ਾਮ ਤੱਕ ਕੰਮ ਨਾ ਮਿਲਣ ਕਾਰਨ ਉਨਾਂ ਨੂੰ ਖਾਲੀ ਹੱਥ ਆਪਣੇ ਘਰਾਂ ਨੂੰ ਜਾਣਾ ਪੈਂਦਾ ਹੈ। ਉਨਾਂ ਕਿਹਾ ਕਿ ਕੰਮ ਨਾ ਮਿਲਣ ਕਾਰਨ ਘਰੇਲੂ ਰਾਸ਼ਨ ਅਤੇ ਹੋਰ ਸਮਾਨ ਨਹੀਂ ਲਿਆ ਪਾਉਂਦੇ ਅਤੇ ਉਨਾਂ ਨੂੰ ਘਰ ਦਾ ਗੁਜ਼ਾਰਾ ਕਰਨ ਵਿਚ ਪੇ੍ਰੇਸ਼ਾਨੀ ਹੋ ਰਹੀ ਹੈ

U
U

ਨੋਟ ਬੰਦੀ ਕਾਰਨ ਹਰ ਵਰਗ ਪ੍ਰੇਸ਼ਾਨ: ਸਰਕਾਰ ਵੱਲੋਂ ੫੦੦ ੧੦੦੦ ਰੁਪਏ ਦੇ ਨੋਟ ਬੰਦ ਕੀਤੇ ਜਾਣ ਕਾਰਨ ਜਿੱਥੇ ਆਮ ਵਰਗ ਨੂੰ ਪ੍ਰੇਸ਼ਾਨ ਹੁੰਦੇ ਹੋਏ ਵੇਖਿਆ ਜਾ ਰਿਹਾ ਹੈ ਉੱਥੇ ਇਸ ਨੋਟ ਬੰਦੀ ਕਾਰਨ ਬਾਜ਼ਾਰਾਂ ਵਿਚ ਵੀ ਮੰਦੀ ਦਾ ਦੌਰ ਚੱਲ ਰਿਹਾ ਹੈ। ਬਾਜ਼ਾਰਾਂ ਵਿਚ ਦੁਕਾਨਾਂ ਤੇ ਕੋਈ ਕੋਈ ਗ੍ਰਾਹਕ ਹੀ ਆਉਂਦਾ ਵਿਖਾਈ ਦਿੰਦਾ ਹੈ। ਉੱਥੇ ਹੀ ਇਸ ਨੋਟਬੰਦੀ ਕਾਰਨ ਕਿਸਾਨ ਵੀ ਬੁਰੀ ਤਰਾਂ ਨਾਲ ਪ੍ਰੇਸ਼ਾਨ ਹਨ। ਕਿਸਾਨਾਂ ਨੂੰ ਖਾਦ, ਬੀਜ, ਡੀਜ਼ਲ, ਕੀੜੇਮਾਰ ਦਵਾਈਆ ਆਦਿ ਖਰੀਦਣ ਵਿਚ ਛੋਟੇ ਨੋਟ ਨਾ ਹੋਣ ਕਾਰਨ ਪ੍ਰੇਸ਼ਾਨੀ ਹੋ ਰਹੀ ਹੈ। ਇਸ ਤੋਂ ਇਲਾਵਾ ਜਿਨਾਂ ਘਰਾਂ ਵਿਚ ਵਿਆਹ ਸ਼ਾਦੀ ਦਾ ਮਹੋਲ ਹੈ ਉਨਾਂ ਘਰਾਂ ਦੇ ਪਰਿਵਾਰ ਮੈਂਬਰਾਂ ਅਤੇ ਸਬੰਧਤ ਰਿਸ਼ਤੇਦਾਰਾਂ ਨੂੰ ਸਰਕਾਰ ਵੱਲੋਂ ਨੋਟ ਬੰਦ ਕੀਤੇ ਜਾਣ ਕਾਰਨ ਵਿਆਹ ਸਮਾਗਮਾਂ ਸਬੰਧੀ ਸਮਾਨ ਖਰੀਦਣ ਅਤੇ ਹੋਰ ਕੰਮਾਂ ਸਬੰਧੀ ਛੋਟੇ ਨੋਟ ਨਾ ਹੋਣ ਕਾਰਨ ਕਈ ਪ੍ਰੇਸ਼ਾਨੀਆਂ ਆ ਰਹੀਆਂ ਹਨ।
ਸਰਕਾਰ ਵੱਲੋਂ ਨੋਟ ਬਦਲਣ ਦਾ ਕੰਮ ਬੰਦ ਕਰਨ ਸਬੰਧੀ ਲੋਕਾਂ ਵਿਚ ਰੋਸ: ਕੇਂਦਰ ਸਰਕਾਰ ਵੱਲੋਂ ਬੈਂਕਾਂ ਵਿਚ 500 /1000 ਰੁਪਏ ਦੇ ਪੁਰਾਣੇ ਨੋਟ ਬਦਲਣ ਦਾ ਕੰਮ ਬੰਦ ਕਰ ਦਿੱਤਾ ਗਿਆ ਹੈ ਅਤੇ ਹੁਣ ਲੋਕ ਸਿਰਫ਼ ਆਪਣੇ ਪੁਰਾਣੇ ਨੋਟ ਆਪਣੇ ਖਾਤਿਆਂ ਵਿਚ ਹੀ ਜਮਾ ਕਰਵਾ ਸਕਣਗੇ। ਇਸ ਤੋਂ ਇਲਾਵਾ ਸਰਕਾਰ ਵੱਲੋਂ 1000 ਰੁਪਏ ਦੇ ਨੋਟ ਬੰਦ ਕਰ ਦਿੱਤੇ ਗਏ ਨ ਅਤੇ 500 ਰੁਪਏ ਦਾ ਨੋਟ ਵੀ 15 ਦਸੰਬਰ ਤੱਕ ਹੀ ਚਲਾਉਣ ਦਾ ਐਲਾਣ ਕੀਤਾ ਗਿਆ ਹੈ। ਜਿਸ ਕਾਰਨ ਲੋਕਾਂ ਵਿਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਅੱਜ ਬੈਂਕਾਂ ਦੇ ਬਾਹਰ ਲਾਇਨਾਂ ਵਿਚ ਲੱਗੇ ਹੋਏ ਲੋਕਾਂ ਨੇ ਕਿਹਾ ਕਿ ਸਰਕਾਰ ਵੱਲੋਂ ਨੋਟਬੰਦੀ ਸਬੰਧੀ ਕੀਤੇ ਜਾ ਰਹੇ ਐਲਾਨਾਂ ਨਾਲ ਲੋਕਾਂ ਨੂੰ ਵੱਖ ਵੱਖ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨਾਂ ਕਿਹਾ ਕਿ ਸਰਕਾਰ ਵੱਲੋਂ ਨੋਟ ਤਾਂ ਬੰਦ ਕਰ ਦਿੱਤੇ ਗਏ ਹਨ ਪਰ ਬੈਂਕਾਂ ਵਿਚ ਨਵੇਂ ਨੋਟਾਂ ਦਾ ਪੂਰਾ ਪ੍ਰਬੰਧ ਨਹੀਂ ਕੀਤਾ ਗਿਆ ਅਤੇ ਬੈਂਕਾਂ ਦੇ ਬਾਹਰ ਨੋ ਕੈਸ਼ ਨੋ ਕੈਸ਼ ਅਤੇ ਅਸੁਵਿਧਾ ਦੇ ਲਈ ਖੇਦ ਹੈ ਕੈਸ਼ ਖ਼ਤਮ ਹੈ ਦੇ ਪੋਸਟਰ ਟੰਗ ਦਿੱਤੇ ਗਏ ਹਨ। ਜਿਸ ਕਾਰਨ ਬੈਂਕਾਂ ਦੇ ਬਾਹਰ ਨੋਟ ਬਦਲਵਾਉਣ ਲਈ ਲਾਇਨਾਂ ਵਿਚ ਲੱਗੇ ਲੋਕਾਂ ਨੂੰ ਖਾਲੀ ਹੱਥ ਵਾਪਸ ਆਉਣਾ ਪੈਂਦਾ ਹੈ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply