
ਜੰਿਡਆਲਾ ਗੁਰੂ, 26 ਨਵੰਬਰ (ਹਰਿੰਦਰ ਪਾਲ ਸਿੰਘ) – ਸਿੱਖਿਆ ਵਿਭਾਗ ਵਲੋਂ ਮੈਡੀਕਲ ਛੁੱਟੀ ਲਈ 15 ਦਿਨਾ ਦੀ ਜੋ ਹੱਦ ਅਧਿਆਪਕਾਂ ਵਾਸਤੇ ਰੱਖੀ ਗਈ ਹੈ ਅਤਿ ਨਿੰਦਣਯੋਗ ਤੇ ਅਧਿਆਪਕਾਂ ਦੇ ਹੱਕਾਂ ‘ਤੇ ਛਾਪਾ ਹੈ।ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਪ੍ਰੈਸ ਮਿਲਣੀ ਦੌਰਾਨ ਦੱਸਿਆ ਕਿ ਇਹਨਾਂ ਮੈਡੀਕਲ ਛੁੱਟੀਆਂ ਸਬੰਧੀ ਨੋਟੀਫਿਕੇਸ਼ਨ ਨੂੰ ਰੱਦ ਕਰਵਾਉਣ ਲਈ ਡਾਇਰੈਕਟਰ, ਡੀ.ਪੀ.ਆਈ, ਡੀ.ਜੀ.ਐਸ.ਈ ਤੇ ਹੋਰ ਅਧਿਕਾਰੀਆਂ ਨਾਲ ਕਾਫੀ ਮੀਟਿੰਗਾਂ ਹੋ ਚੁਕੀਆਂ ਹਨ। ਅਧਿਕਾਰੀਆਂ ਨੇ ਨੋਟੀਫਿਕੇਸ਼ਨ ਨੂੰ ਰੱਦ ਕਰਨ ਸਬੰਧੀ ਹਾਮੀ ਵੀ ਭਰੀ ਸੀ, ਪਰ ਸਿੱਖਿਆ ਵਿਭਾਗ ਨੇ ਨੋਟੀਫਿਕੇਸ਼ਨ ਰੱਦ ਨਾ ਕਰਕੇ ਅਧਿਆਪਕਾਂ ਵਿੱਚ ਨਿਰਾਸ਼ਾ ਨੂੰ ਵਧਾਇਆ ਹੈ ਲਾਹੌਰੀਆ ਨੇ ਸਿੱਖਿਆ ਵਿਭਾਗ ‘ਤੇ ਜੋਰ ਦਿੱਤਾ ਕਿ ਉਹ ਇਸ ਨੋਟੀਫਿਕੇਸ਼ਨ ਨੂੰ ਤੁਰੰਤ ਰੱਦ ਕਰੇ ਤੇ ਪਹਿਲੇ ਵਾਲਾ ਪ੍ਰੋਫਾਰਮਾ ਲਾਗੂ ਕਰੇ, ਨਹੀ ਤਾਂ ਯੂਨੀਅਨ ਤਿੱਖਾ ਸੰਘਰਸ਼ ਕਰੇਗੀ ਜਿਸ ਦੀ ਜਿੰਮੇਵਾਰੀ ਸਿੱਖਿਆ ਵਿਭਾਗ ਦੀ ਹੋਵੇਗੀ। ਇਸ ਮੌਕੇ ਗੁਰਮੀਤ ਸਿੰਘ ਭੁੱਲਰ, ਰਾਜਨ ਸ਼ਰਮਾ, ਹਰਜੀਤ ਸਿੰਘ ਕੁਲਾਰ, ਨਵਦੀਪ ਸਿੰਘ ਵਿਰਕ, ਸੱਜਣ ਸਿੰਘ ਖਟੜਾ, ਭੁਪਿੰਦਰ ਸਿੰਘ ਠੱਠੀਆ,ਹਰਪ੍ਰੀਤ ਸਿੰਘ ਤੁੰਗ, ਰਾਮ ਸਿੰਘ ਸੈਣੀ, ਸਰਬਜੀਤ ਮਲਕਪੁਰ ਪਰਮਬੀਰ ਸਿੰਘ ਵੇਰਕਾ ਆਦਿ ਆਗੂ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media