Friday, July 3, 2026

ਮੈਡੀਕਲ ਛੁੱਟੀ ਸਬੰਧੀ ਜਾਰੀ ਨੋਟੀਫਿਕੇਸ਼ਨ ਸਿੱਖਿਆ ਵਿਭਾਗ ਤੁਰੰਤ ਵਾਪਸ ਲਵੇ – ਲਾਹੌਰੀਆ

daljit-lahoria
ਜੰਿਡਆਲਾ ਗੁਰੂ, 26 ਨਵੰਬਰ (ਹਰਿੰਦਰ ਪਾਲ ਸਿੰਘ) – ਸਿੱਖਿਆ ਵਿਭਾਗ ਵਲੋਂ ਮੈਡੀਕਲ ਛੁੱਟੀ ਲਈ 15  ਦਿਨਾ ਦੀ ਜੋ ਹੱਦ ਅਧਿਆਪਕਾਂ ਵਾਸਤੇ ਰੱਖੀ ਗਈ ਹੈ ਅਤਿ ਨਿੰਦਣਯੋਗ ਤੇ ਅਧਿਆਪਕਾਂ ਦੇ ਹੱਕਾਂ ‘ਤੇ ਛਾਪਾ ਹੈ।ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਪ੍ਰੈਸ ਮਿਲਣੀ ਦੌਰਾਨ ਦੱਸਿਆ ਕਿ ਇਹਨਾਂ ਮੈਡੀਕਲ ਛੁੱਟੀਆਂ ਸਬੰਧੀ ਨੋਟੀਫਿਕੇਸ਼ਨ ਨੂੰ ਰੱਦ ਕਰਵਾਉਣ ਲਈ ਡਾਇਰੈਕਟਰ, ਡੀ.ਪੀ.ਆਈ, ਡੀ.ਜੀ.ਐਸ.ਈ ਤੇ ਹੋਰ ਅਧਿਕਾਰੀਆਂ ਨਾਲ ਕਾਫੀ ਮੀਟਿੰਗਾਂ ਹੋ ਚੁਕੀਆਂ ਹਨ। ਅਧਿਕਾਰੀਆਂ ਨੇ ਨੋਟੀਫਿਕੇਸ਼ਨ ਨੂੰ ਰੱਦ ਕਰਨ ਸਬੰਧੀ ਹਾਮੀ ਵੀ ਭਰੀ ਸੀ, ਪਰ ਸਿੱਖਿਆ ਵਿਭਾਗ ਨੇ ਨੋਟੀਫਿਕੇਸ਼ਨ ਰੱਦ ਨਾ ਕਰਕੇ ਅਧਿਆਪਕਾਂ ਵਿੱਚ ਨਿਰਾਸ਼ਾ ਨੂੰ ਵਧਾਇਆ ਹੈ ਲਾਹੌਰੀਆ ਨੇ ਸਿੱਖਿਆ ਵਿਭਾਗ ‘ਤੇ ਜੋਰ ਦਿੱਤਾ ਕਿ ਉਹ ਇਸ ਨੋਟੀਫਿਕੇਸ਼ਨ ਨੂੰ ਤੁਰੰਤ ਰੱਦ ਕਰੇ ਤੇ ਪਹਿਲੇ ਵਾਲਾ ਪ੍ਰੋਫਾਰਮਾ ਲਾਗੂ ਕਰੇ, ਨਹੀ ਤਾਂ ਯੂਨੀਅਨ ਤਿੱਖਾ ਸੰਘਰਸ਼ ਕਰੇਗੀ ਜਿਸ ਦੀ ਜਿੰਮੇਵਾਰੀ ਸਿੱਖਿਆ ਵਿਭਾਗ ਦੀ ਹੋਵੇਗੀ। ਇਸ ਮੌਕੇ ਗੁਰਮੀਤ ਸਿੰਘ ਭੁੱਲਰ, ਰਾਜਨ ਸ਼ਰਮਾ, ਹਰਜੀਤ ਸਿੰਘ ਕੁਲਾਰ, ਨਵਦੀਪ ਸਿੰਘ ਵਿਰਕ, ਸੱਜਣ ਸਿੰਘ ਖਟੜਾ, ਭੁਪਿੰਦਰ ਸਿੰਘ ਠੱਠੀਆ,ਹਰਪ੍ਰੀਤ ਸਿੰਘ ਤੁੰਗ, ਰਾਮ ਸਿੰਘ ਸੈਣੀ, ਸਰਬਜੀਤ ਮਲਕਪੁਰ ਪਰਮਬੀਰ ਸਿੰਘ ਵੇਰਕਾ ਆਦਿ ਆਗੂ ਹਾਜ਼ਰ ਸਨ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply