Friday, June 12, 2026

ਵਿਦਿਆਰਥੀਆਂ ਨੇ ਦੇਸ਼ ਭਗਤੀ ‘ਤੇ ਆਧਾਰਤ ਪ੍ਰੋਗਰਾਮ ਵਿਚ ਹਿੱਸਾ ਲਿਆ

ppn2711201603
ਫਾਜ਼ਿਲਕਾ, 27  ਨਵੰਬਰ (ਵਿਨੀਤ ਅਰੋੜਾ) – ਸਥਾਨਕ ਹੋਲੀ ਹਾਰਟ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਵਿਚ ਅੱਜ ਐਕਟੀਵਿਟੀ ਦਿਵਸ ਦੇ ਤਹਿਤ ਯੂਕੇਜੀ ਜਮਾਤ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤਾਂ ਤੇ ਡਾਂਸ ਕੀਤਾ।ਜਾਣਕਾਰੀ ਦਿੰਦੇ ਹੋਏ ਪ੍ਰੈਸ ਸਕੱਤਰ ਸੰਜੀਵ ਗਿਲਹੋਤਰਾ ਅਤੇ ਕੋਆਰਡੀਨੇਟਰ ਸੀਮਾ ਜੁਨੇਜਾ ਨ ਦੱਸਿਆ ਕਿ ਪ੍ਰਿੰਸੀਪਲ ਰੀਤੂ ਭੁਸੀ ਦੇ ਦਿਸ਼ਾ ਨਿਰਦੇਸ਼ਾਂ ਤੇ ਐਕਟੀਵਿਟੀ ਇੰਚਾਰਜ਼ ਰਿੰਕੂ ਕਟਾਰੀਆ ਦੀ ਅਗਵਾਈ ਵਿਚ ਵਿਦਿਆਰਥੀਆਂ ਨੇ ਦੇਸ਼ ਭਗਤੀ ਤੇ ਆਧਾਰਤ ਪ੍ਰੋਗਰਾਮ ਵਿਚ ਹਿੱਸਾ ਲਿਆ।
ਇਸ ਮੋਕੇ ਪ੍ਰਿੰਸੀਪਲ ਰੀਤੂ ਭੁਸਰੀ ਨੇ ਵਿਦਿਆਰਥੀਆਂ ਦਾ ਉਤਸਾਹ ਵਧਾਉਂਦੇ ਹੋਏ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਨਾਲ ਵਿਦਿਆਰਥੀਆਂ ਵਿਚ ਆਤਮ ਵਿਸ਼ਵਾਸ ਵੱਧਦਾ ਹੈ ਅਤੇ ਉਨ੍ਹਾਂ ਵਿਚ ਸਟੇਜ਼ ਦਾ ਡੱਰ ਖ਼ਤਮ ਹੁੰਦਾ ਹੈ।ਪ੍ਰੋਗਰਾਮ ਵਿਚ ਪ੍ਰਬੰਧਕ ਰਮੇਸ਼ ਭੁਸਰੀ, ਡਾਇਰੈਕਟਰ ਅਨਮੋਲ ਭੁਸਰੀ, ਜਮਾਤ ਇੰਚਾਰਜ਼ ਗੋਰੀ, ਮੋਨੀਕਾ, ਅਲਕਾ ਅਤੇ ਵਨੀਤਾ ਅਤੇ ਸਮੂਹ ਸਟਾਫ਼ ਨੇ ਸਹਿਯੋਗ ਕੀਤਾ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply