ਫਾਜ਼ਿਲਕਾ, 27 ਨਵੰਬਰ (ਵਿਨੀਤ ਅਰੋੜਾ) – ਸਥਾਨਕ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ-2 ਤੇ ਬੀਤੀ ਦੇਰ ਰਾਤ ਇੱਕ ਅਣਪਛਾਤੇ ਬਜ਼ੁੱਰਗ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਹੈ।ਜਾਣਕਾਰੀ ਦਿੰਦੇ ਹੋਏ ਰੇਲਵੇ ਪੁਲਸ ਫਾਜ਼ਿਲਕਾ ਦੇ ਐਚ.ਸੀ. ਪ੍ਰਗਟ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਲਗਭਗ 1.00 ਵਜੇ ਰੇਲਵੇ ਸਟੇਸ਼ਨ ਦੇ ਪਲੇਟ ਫਾਰਮ ਨੰਬਰ-2 ਤੇ ਇੱਕ ਅਣਪਛਾਤੇ ਬਜ਼ੁਰਗ ਵਿਅਕਤੀ ਜਿਸਦੀ ਉਮਰ ਲਗਭਗ 60 ਸਾਲ ਜਾਪਦੀ ਹੈ ਅਤੇ ਕੱਦ ਲਗਭਗ 5 ਫੁੱਟ 7 ਇੰਚ ਹੈ ਅਤੇ ਜਿਸਨੇ ਚਿੱਟਾ ਕੁੜਤਾ ਪਜਾਮਾ, ਲਾਲ ਅਤੇ ਕ੍ਰੀਮ ਰੰਗ ਦੀ ਕੋਟੀ, ਹਰੇ ਰੰਗ ਦੀ ਟੀ-ਸ਼ਰਟ ਪਾਈ ਹੋਈ ਹੈ ਦੀ ਲਾਸ਼ ਮਿਲੀ ਹੈ। ਪ੍ਰਗਟ ਸਿੰਘ ਨੇ ਦੱਸਿਆ ਕਿ ਜਦੋਂ ਰੇਲਵੇ ਪੁਲਸ ਦੇ ਕਰਮਚਾਰੀ ਮੌਕੇ ਤੇ ਪਹੁੰਚੇ ਤਾਂ ਉਕਤ ਵਿਅਕਤੀ ਜੋ ਭਿਖਾਰੀ ਪ੍ਰਤੀਤ ਹੁੰਦਾ ਹੈ ਪਲੇਟਫਾਰਮ ਦੇ ਫਰਸ਼ ਤੇ ਮਿੱਟੀ ਨਾਲ ਲੱਥਪਥ ਹਾਲਤ ਵਿਚ ਪਿਆ ਸੀ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਦੀ ਦੇਹ ਨੂੰ ਪਹਿਚਾਣ ਲਈ 72 ਘੰਟਿਆਂ ਲਈ ਸਥਾਨਕ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media