
ਅੰਮ੍ਰਿਤਸਰ, 27 ਨਵੰਬਰ (ਸੁਖਬੀਰ ਸਿੰਘ) – ਉਪ ਮੁੱਖ ਮੰਤਰੀ ਪੰਜਾਬ ਦੇ ਅਮ੍ਰਿੰਤਸਰ ਦੇ ਵਿਕਾਸ ਦੇ ਦਾਅਵੇ ਉਦੋਂ ਹਵਾਈ ਲੱਗਦੇ ਹਨ ਜਦ ਘਰ ਦੇ ਪਾਣੀ ਦੀ ਟੂਟੀ ਖੋਹਲਦਿਆਂ ਗੰਦਾ ਅਤੇ ਬਦਬੂ ਮਾਰਦਾ ਪਾਣੀ ਅੰਮ੍ਰਿਤਸਰ ਦਖਣੀ ਹਲਕੇ ਦੇ ਲੋਕਾਂ ਦਾ ਮੂੰਹ ਚਿੜਾਉਂਦਾ ਹੈ।ਉਹ ਕਿਹੜਾ ਵਿਕਾਸ ਹੋਵੇਗਾ ਜਿਹੜਾ ਪੀਹੜੀਆਂ ਤੋਂ ਤਰਸਦੇ ਇਸ ਹਲਕੇ ਦੇ ਲੋਕਾਂ ਨੂੰ ਸਾਹ ਲੈਣ ਲਈ ਸਾਫ ਹਵਾ ਅਤੇ ਪੀਣ ਲਈ ਸਾਫ ਪਾਣੀ ਦਵਾ ਸਕੇਗਾ।ਇਹ ਸੁਆਲ ਰੂਪੀ ਬਿਆਨ ਮਨਿੰਦਰ ਪਾਲ ਸਿੰਘ ਪਲਾਸੌਰ ਜਨਰਲ ਸਕੱਤਰ ਪੰਜਾਬ ਕਾਂਗਰਸ ਨੇ ਇਥੇ ਵਾਰਡ ਨੰ:38 ਵਿੱਚ ਵਾਰਡ ਦੇ ਲੋਕਾਂ ਨਾਲ ਗੰਦੇ ਪਾਣੀ ਦੀਆਂ ਬਾਲਟੀਆਂ ਅਤੇ ਬੋਤਲਾਂ ਪ੍ਰੈਸ ਦੇ ਸਾਹਮਣੇ ਪੇਸ਼ ਕਰਦਿਆਂ ਜਾਰੀ ਕੀਤਾ। ਜਿਕਰ ਯੋਗ ਹੈ ਕਿ ਹਲਕੇ ਦੇ ਵਾਰਡ ਨੰ: 33,35,38 ਅਤੇ 37 ਵਿੱਚ ਪਿਛਲੇ ਕਰੀਬ ਦੋ ਮਹੀਨੇ ਤੋਂ ਵਾਟਰ ਸਪਲਾਈ ਦੀਆਂ ਟੂਟੀਆਂ ਵਿੱਚ ਗੰਦਾ ਅਤੇ ਬਦਬੂ ਵਾਲਾ ਪਾਣੀ ਆ ਰਿਹਾ ਹੈ, ਜਿਸ ਸੰਬੰਧੀ ਹਲਕੇ ਦੇ ਇਹਨਾਂ ਵਾਰਡਾਂ ਦੇ ਲੋਕਾਂ ਨੇ ਬਹੁਤ ਵਾਰੀ ਕਾਰਪੋਰੇਸ਼ਨ ਦੇ ਸੰਬੰਧਤ ਅਧਿਕਾਰੀਆਂ ਨੂੰ ਸ਼ਕਾਇਤਾਂ ਕੀਤੀਆਂ ਹਨ ਪਰ ਅੱਜ ਤੱਕ ਇਹਨਾਂ ਸਮਸਿਆਵਾਂ ਦਾ ਹੱਲ ਨਹੀ ਨਿਕਲਿਆ। ਅੱਜ ਤੋਂ ਕਰੀਬ ਚਾਰ ਮਹੀਨੇ ਪਹਿਲਾਂ ਸਥਾਨਕ ਡੰਪ ਦਾ ਦੌਰਾ ਕਰਨ ਆਏ ਉਪ ਮੁੱਖ ਮੰਤਰੀ ਪੰਜਾਬ ਅੱਗੇ ਵੀ ਇਲਾਕਾ ਨਿਵਾਸੀਆਂ ਨੇ ਇਹ ਰੋਣੇ ਰੋਏ ਸਨ ਪਰ ਉਹਨਾਂ ਦੇ ਲਾਰੇ ਵੀ ਹਵਾ ਚ ਹੀ ਉਡ ਗਏ ਅਤੇ ਇਲਾਕਾ ਨਿਵਾਸੀ ਮੁਲ ਦਾ ਪਾਣੀ ਪੀਣ ਲਈ ਮਜਬੂਰ ਹਨ।
ਇਲਾਕੇ ਦੇ ਦੁਖਾਂ ਦੀ ਸਾਰ ਲੈਦਿਆਂ ਪਲਾਸੌਰ ਨੇ ਕਿਹਾ ਕਿ ਤਿੰਨ ਮਹੀਨੇ ਬਾਹਦ ਕਾਂਗਰਸ ਸਰਕਾਰ ਆਉਣ ਤੇ ਹਲਕੇ ਦੀ ਸ਼ੁਧ ਹਵਾ, ਸਾਫ ਪਾਣੀ ਦੀ ਸਮਸਿਆ ਦਾ ਪਕਾ ਹਲ ਕੀਤਾ ਜਾਵੇਗਾ ਅਤੇ ਡੰਪ ਬੰਦ ਕਰਨ ਦੇ ਨਾਲ ਨਾਲ ਹਰ ਸੰਭਵ ਯਤਨ ਕੀਤਾ ਜਾਵੇਗਾ ਅਤੇ ਸਾਫ ਅਤੇ ਨਿਰੰਤਰ ਪਾਣੀ ਸਪਲਾਈ ਯਕੀਨੀ ਬਣਾਈ ਜਾਵੇਗੀ ਅਤੇ ਇਸ ਲਈ ਕਮਿਊਨਟੀ ਆਰ.ਓ ਸਿਸਟਮ ਵੀ ਸਥਾਪਤ ਕੀਤੇ ਜਾਣਗੇ।
ਇਸ ਮੌਕੇ ਮਹੁਲਾ ਨਿਵਾਸੀਆਂ ਬੀਬੀ ਅਵਤਾਰ ਕੌਰ, ਰਜਿੰਦਰ ਕੌਰ, ਪ੍ਰੀਤਮ ਸਿੰਘ ਬਾਬਾ, ਪ੍ਰਧਾਨ ਹਰਬੰਸ ਸਿੰਘ, ਗੁਰਬਾਜ ਸਿੰਘ, ਕਰਨਪ੍ਰੀਤ ਸਿੰਘ, ਨਰਿੰਦਰ ਸਿੰਘ, ਸੁਖਵਿੰਦਰ ਸਿੰਘ, ਗੁਰਮੀਤ ਸਿੰਘ, ਲਖਾ ਸਿੰਘ ਹਰਜਿੰਦਰ ਸਿੰਘ ਸਮੇਤ ਜਸਵੰਤ ਸਿੰਘ ਵਰਪਾਲ, ਹਰਭਜਨ ਸਿੰਘ ਕੰਬੋਜ,ਪ੍ਰੀਤਮ ਸਿੰਘ ਭੁੱਲਰ, ਦਲਜੀਤ ਸਿੰਘ ਢਿੱਲੋ ਗੁਰਮੀਤ ਸਿੰਘ ਢਿੱਲੋ ਜਨ. ਸਕਤਰ ਪੰਜਾਬ ਕਾਗਰਸ ਕੋਅ. ਸੈਲ, ਡਾ: ਗੁਰਮੀਤ, ਬੰਟੀ ਸ਼ਾਹ ਜਨ. ਸਕਤਰ ਪੰਜਾਬ ਕਾਗਰਸ ਸਪੋਰਟਸ ਸੈਲ, ਸੁਰਜੀਤ ਸਿੰਘ ਕੰਬੋਜ, ਹੈਪੀ ਭਗਤ ਸਕਤਰ ਪੰਜਾਬ ਅਤੇ ਕਨਵੀਨਰ ਅਮ੍ਰਿੰਤਸਰ ਸ਼ਹਿਰੀ ਸਪੋਰਟਸ ਸੈਲ, ਰਾਜਾ ਕੌੜਾ, ਪਰਮਜੀਤ ਸਿੰਘ ਭਗਤਾਵਾਲਾ, ਰਵਦੀਪ ਸਿੰਘ, ਜਗਰੂਪ ਸਿੰਘ, ਬਲਰਾਜ ਸਿੰਘ ਸੁਲਤਾਨਵਿੰਡ, ਹਰਜੀਤ ਸਿੰਘ ਠੇਕੇਦਾਰ, ਜਸਪਾਲ ਸਿੰਘ ਸੁਲਤਾਨਵਿੰਡ, ਸਤਨਾਮ ਸਿੰਘ, ਪਲਾਟ ਲੱਖਾ ਸਿੰਘ, ਬਬਲੂ ਸ਼ੇਰ ਗਿੱਲ, ਹੈਪੀ ਜੋੜਾ, ਬਾਉ ਰਜਿੰਦਰ ਕੁਮਾਰ ਸ਼ਹੀਦ ਉਧਮ ਸਿੰਘ ਨਗਰ, ਜਗਤਾਰ ਸਿੰਘ ਮਿਸਤਰੀ, ਬਲਜੀਤ ਸਿੰਘ ਮਿਸਤਰੀ, ਸਤਨਾਮ ਸਿੰਘ ਬਜਾਰ ਮੰਦਰ ਵਾਲਾ, ਭਗਵੰਤ ਸਿੰਘ ਗੁਰਦੇਵ ਨਗਰ ਹਾਜਰ ਸਨ।
Check Also
ਪਿੰਗਲਵਾੜਾ ਪਰਿਵਾਰ ਦੀ 72ਵੀਂ ਲੜਕੀ ਦਾ ਅਨੰਦ ਕਾਰਜ
ਅੰਮ੍ਰਿਤਸਰ, 9 ਫਰਵਰੀ (ਜਗਦੀਪ ਸਿੰਘ) – ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜ਼ਿ.) ਦੀ ਮਾਨਾਂਵਾਲਾ ਬ੍ਰਾਂਚ …
Punjab Post Daily Online Newspaper & Print Media