
ਅੰਮ੍ਰਿਤਸਰ, 27 ਨਵੰਬਰ (ਜਸਬੀਰ ਸਿੰਘ ਸੱਗੂ) – ਪਿੰਗਲਵਾੜਾ-2 ਮਾਨਾਂਵਾਲਾ ਸਥਿਤ ਵਿਖੇ ਭਾਰਤ ਵਿਕਾਸ ਸੰਗਮ ਵਲੋਂ ਸਮਾਜਿਕ ਵਿਸ਼ਿਆਂ ‘ਤੇ ਵਿਚਾਰ-ਵਟਾਂਦਰਾ ਸਬੰਧੀ ਸ੍ਰੀਜਨ ਸ਼ਕਤੀ ਸੰਗਮ4 ਸੈਮੀਨਾਰ ਦਾ ਆਰੰਭ ਹੋਇਆ, ਜੋ 26 ਅਤੇ 27 ਨਵੰਬਰ ਨੂੰ ਦੋ ਦਿਨ ਜਾਰੀ ਰਹੇਗਾ।
ਮੈਂਬਰ ਪਾਰਲੀਮੈਂਟ ਤੇ ਭਾਰਤ ਵਿਕਾਸ ਸੰਗਮ ਦੇ ਸੰਯੋਜਕ ਸ੍ਰੀ ਬਸਵਾਰਾਜ ਪਾਟਿਲ ਵਲੋਂ ਅਯੌਜਿਤ ਸਮਾਗਮ ਵਿੱਚ ਭਾਰਤ ਭਰ ਦੇ ਬਹੁਤ ਸਾਰੇ ਰਾਜਾਂ ਵਿਚੋਂ ਸਮਾਜ ਸੇਵਾ ਵਿੱਚ ਉਘਾ ਯੋਗਦਾਨ ਪਾਉਣ ਵਾਲੇ ਸਮਾਜ ਸੇਵਕ ਉੱਘੇ ਵਾਤਾਵਰਨ ਪ੍ਰੇਮੀ ਬਾਬਾ ਬਲਬੀਰ ਸਿੰਘ ਸੀਚੇਵਾਲ, ਉੱਘੇ ਚਿੰਤਕ ਕੇ. ਗੋਵਿੰਦਾ ਆਚਾਰਿਆ, ਸ਼ਬਦ ਸੁਰਤੀ ਸੰਗਮ ਆਸ਼ਰਮ ਫਿਰੋਜਪੁਰ ਤੋਂ ਸ੍ਰੀ. ਸੁਜਿੰਦਰ ਪੁਰੀ ਜੀ, ਸਵਾਮੀ ਨਿਰਭੈਨੰਦ ਜੀ ਸਰਸਵਤੀ ਪ੍ਰਧਾਨ, ਸ੍ਰੀ ਰਾਮ ਕ੍ਰਿਸ਼ਨ ਵਿਵੇਕਾਨੰਦ ਆਸ਼ਰਮ ਬੀਜਾਪੁਰ, ਸਵਾਮੀ ਸਦਾਸ਼ਿਵ ਕੋਤਲ ਬਸ਼ੇਸ਼ਵਰ ਗੁਲਬਰਗਾ ਕਰਨਾਟਕਾ, ਸਵਾਮੀ ਚੈਤਨਯ ਗੁਰੂ ਜੀ ਪ੍ਰਗਚੇਤਨ ਫਾਊਂਡੇਸ਼ਨ ਜੈਪੁਰ, ਸਵਾਮੀ ਐਨ. ਗੋਵਿੰਦਾ ਆਚਾਰਿਆ ਜੀ ਉਚੇਚੇ ਤੌਰ ‘ਤੇ ਸ਼ਾਮਿਲ ਹੋਏ।
ਸ੍ਰੀ ਬਸਵਾਰਾਜ ਪਾਟਿਲ ਨੇ ਭਾਰਤ ਵਿਕਾਸ ਸੰਗਮ ਦੁਆਰਾ ਦੇਸ਼ ਭਰ ਵਿਚ ਸਮੂਹ ਸਮਾਜਿਕ ਸੰਸਥਾਵਾਂ ਵੱਲੋਂ ਕੀਤੇ ਗਏ ਕਾਰਜਾਂ ਉਪਰ ਰੋਸ਼ਨੀ ਪਾਈ ਅਤੇ ਸ੍ਰੀਜਨ ਸ਼ਕਤੀ ਸੰਗਮ-4 ਦੁਆਰਾ ਪਾਏ ਗਏ ਯੋਗਦਾਨ ਬਾਰੇ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਸਾਰੇ ਸਮਾਜ ਸੇਵਕਾਂ ਨੂੰ ਇਕ ਥਾਂ ਇਕੱਠਾ ਕਰਕੇ ਉਨ੍ਹਾਂ ਦੇ ਕਾਰਜਾਂ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਹੈ।
ਸਮਾਗਮ ਦਾ ਆਰੰਭ ਪਿੰਗਲਵਾੜੇ ਦੇ ਬੱਚਿਆਂ ਵੱਲੋਂ ਮਨੋਹਰ ਕੀਰਤਨ ਦੁਆਰਾ ਕੀਤਾ ਗਿਆ।ਇਸ ਉਪਰੰਤ ਉਘੇ ਕੁਦਰਤੀ ਖੇਤੀ ਕਿਸਾਨ ਅਤੇ ਚਿੰਤਕ ਸ੍ਰੀ ਕ੍ਰਿਸ਼ਨ ਜਾਖਰ ਅਤੇ ਰਾਜਬੀਰ ਸਿੰਘ ਮੈਂਬਰ ਪਿੰਗਲਵਾੜਾ ਸੋਸਾਇਟੀ ਨੇ ਸਮੂਹ ਮਹਿਮਾਨਾਂ ਦਾ ਪਿੰਗਲਵਾੜਾ ਵਿਖੇ ਸਵਾਗਤ ਕਰਦਿਆਂ ਉਨ੍ਹਾਂ ਨੂੰ ਪਿੰਗਲਵਾੜੇ ਬਾਰੇ ਜਾਣਕਾਰੀ ਦਿਤੀ ਅਤੇ ਪਿੰਗਲਵਾੜੇ ਦੇ ਸਮਾਜ ਪ੍ਰਤੀ ਕੀਤੇ ਕਾਰਜਾਂ ਉਪਰ ਰੋਸ਼ਨੀ ਪਾਈ।ਸਮਾਗਮ ਵਿਚ ਪਿੰਗਲਵਾੜੇ ਵਲੋਂ ਮੁਖਤਾਰ ਸਿੰਘ ਆਨਰੇਰੀ ਸਕੱਤਰ, ਡਾ. ਸਰਬਜੀਤ ਸਿੰਘ ਛੀਨਾ, ਰਾਜਬੀਰ ਸਿੰਘ ਮੈਂਬਰ, ਰਜਿੰਦਰਪਾਲ ਸਿੰਘ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ, ਜੈ ਸਿੰਘ, ਤਿਲਕ ਰਾਜ ਜਨਰਲ ਮੈਨੇਜਰ, ਯੋਗੇਸ਼ ਸੂਰੀ ਆਦਿ ਸ਼ਾਮਿਲ ਹੋਏ ।
Check Also
ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …
Punjab Post Daily Online Newspaper & Print Media