
ਪੱਟੀ, 28 ਨਵੰਬਰ (ਅਵਤਾਰ ਸਿੰਘ ਢਿੱਲੋਂ) – ਪੱਟੀ ਕਾਂਗਰਸ ਵੱਲੋਂ ਨੋਟਬੰਦੀ ਖਿਲਾਫ ਪੱਟੀ ਵਿਖੇ ਹਰਮਿੰਦਰ ਸਿੰਘ ਗਿੱਲ ਹਲਕਾ ਇੰਚਾਰਜ਼ ਦੀ ਅਗਵਾਈ ਹੇਠ ਦੇਸ਼ ਵਿਚ ਨੋਟ ਬੰਦੀ ਹੋਣ ਕਰਕੇ ਪੱਟੀ ਸ਼ਹਿਰ ਦੇ ਬਜ਼ਾਰਾਂ ਵਿਚ ਰੋਸ਼ ਪ੍ਰਦਰਸ਼ਨ ਕੀਤਾ ਤੇ ਮੋਦੀ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ। ਬੱਸ ਸਟੈਡ ਪੱਟੀ ਵਿਖੇ ਕਾਂਗਰਸ ਦੀ ਰੈਲੀ ਨੂੰ ਸਬੰਧੋਨ ਕਰਦੇ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਮੋਦੀ ਸਰਕਾਰ ਦੇ ਇਸ ਨੋਟ ਬੰਦੀ ਦੇ ਫੈਸਲੇ ਕਾਰਨ ਪੰਜਾਬੀਆਂ ਦਾ ਕਾਰੋਬਾਰ ਤਬਾਹ ਹੋ ਗਿਆ ਹੈ। ਉਨਾਂ ਕਿਹਾ ਕਿ ਕਿਸਾਨ, ਦੁਕਾਨਦਾਰ ਤੇ ਮਜ਼ਦੂਰ ਸਾਰੇ ਕੰਮ ਛੱਡ ਕੇ ਆਪਣੇ ਪੈਸੇ ਕਢਵਾਉਣ ਲਈ ਬੈਂਕਾਂ ਤੇ ਏ.ਟੀ.ਐਮ ਵਿਚ ਖੜਣ ਲਈ ਮਜ਼ਬੂਰ ਹਨ ਤੇ ਖੱਜਲ ਖੁਆਰ ਹੋ ਰਹੇ ਹਨ।ਗਿੱਲ ਨੇ ਕਿਹਾ ਕਿ ਮੋਦੀ ਦੇ ਇਸ ਫੈਸਲੇ ਕਾਰਨ ਪੰਜਾਬੀ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ।ਉਕਤ ਲੋਕਾਂ ਨੂੰ ਹੋ ਰਹੀ ਪਰੇਸ਼ਾਨੀ ਲਈ ਅਕਾਲੀ-ਭਾਜਪਾ ਸਰਕਾਰ ਹੀ ਜਿੰਮੇਵਾਰ ਹੈ।ਉਨਾਂ ਕਿਹਾ ਕਿ ਸਰਕਾਰ ਖਿਲਾਫ ਲੋਕਾਂ ਵਿਚ ਗੁੱਸਾ ਹੈ ਅਤੇ 2017 ਵਿਚ ਹੋ ਰਹੀਆਂ ਚੋਣਾਂ ਵਿਚ ਲੋਕਾਂ ਇਸ ਗੁੱਸੇ ਨੂੰ ਕੱਢ ਕੇ ਕਾਂਗਰਸ ਪਾਰਟੀ ਦੀ ਮਦਦ ਕਰਕੇ ਕਾਂਗਰਸ ਸਰਕਾਰ ਬਣਾਉਣ ਲਈ ਉਤਾਵਲੇ ਹਨ।ਇਸ ਮੌਕੇ ਸੁਖਵਿੰਦਰ ਸਿੰਘ ਸਿਧੂ, ਹਰਮਨ ਸੇਖੋਂ, ਕੁਲਵਿੰਦਰ ਬੱਬਾ, ਮਲਕੀਤ ਮੱਲੂ, ਸਰਦੂਲ ਸਿੰਘ, ਬੀਬੀ ਹਰਜੀਤ ਕੌਰ, ਸੋਹਣ ਲਾਲ, ਵਜ਼ੀਰ ਪਾਰਸ, ਰਜਿੰਦਰ ਸ਼ਰਮਾ, ਬਿੱਲਾ ਜੋਸਨ, ਬਾਬਾ ਬਲਜਿੰਦਰ ਸਿੰਂਘ, ਜਸਬੀਰ ਸਿੰਘ ਆਦਿ ਹੋਰ ਕਾਂਗਰਸੀ ਆਗੂ ਹਾਜ਼ਰ ਸਨ।
Check Also
ਪੰਜਾਬ ਦੇ ਰਾਜਪਾਲ ਸ਼੍ਰੀ ਕਟਾਰੀਆ ਨੇ ਸ੍ਰੀ ਦਰਬਾਰ ਸਾਹਿਬ ਅਤੇ ਜੈਨ ਮੰਦਰ ਵਿਖੇ ਮੱਥਾ ਟੇਕਿਆ
ਗੁਰੂ ਸਾਹਿਬ ਦਾ ਅਸ਼ੀਰਵਾਦ ਲੈ ਕੇ ਸ਼ੁਰੂ ਕੀਤੀ ਸਰਹੱਦੀ ਜ਼ਿਲ੍ਹਿਆਂ ‘ਚ ਨਸ਼ਿਆਂ ਵਿਰੁੱਧ 4-ਰੋਜ਼ਾ ਪੈਦਲ …
Punjab Post Daily Online Newspaper & Print Media