Tuesday, July 21, 2026

ਏ.ਡੀ.ਸੀ ਆਂਗਰਾ ਨੇ ਕੀਤਾ ਹੁਨਰ ਵਿਕਾਸ ਸੈਂਟਰ ਦਾ ਨਿਰੀਖਣ

ppn2811201623
ਪੱਟੀ, 28 ਨਵੰਬਰ (ਅਵਤਾਰ ਸਿੰਘ ਢਿੱਲੋਂ) – ਪੰਜਾਬ ਸਰਕਾਰ ਵੱਲੋ ਸੂਬੇ ਦੇ ਨੋਜਵਾਨਾ ਨੂੰ ਕਿੱਤਾ ਮੁਖੀ ਕੋਰਸਾਂ ਰਾਹੀਂ ਵਿਸ਼ੇਸ਼ ਤੋਰ ‘ਤੇ ਪੰਜਾਬ ਸਕਿਲ ਡਿਵੈਲਮੈਟ ਮਿਸ਼ਨ ਸੈਟਰ ਸਰਕਾਰੀ ਸੀਨੀ: ਸਕੈ: ਸਕੂਲ ਲੜਕੇ ਪੱਟੀ ਵਿਖੇ ਖੋਲਿਆ ਗਿਆ ਅਤੇ ਜਿਲਾ ਤਰਨ ਤਾਰਨ ਅਧੀਨ 11 ਸੈਟਰਾਂ ਵਿੱਚੋ ਸਭ ਤੋ ਪਹਿਲਾ ਸੈਟਰ ਪੱਟੀ ਹੈ ,ਜਿਸ ਦਾ ਉਦਾਘਟਨ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਆਪਣੇ ਕਰ ਕਮਲਾਂ ਨਾਲ ਕਰਨਗੇ।ਇਹ ਪ੍ਰਗਟਾਵਾ ਸੁਰਿੰਦਰ ਪਾਲ ਆਂਗਰਾ ਏ.ਡੀ.ਸੀ ਵਿਕਾਸ ਨੇ ਸੈਟਰ ਦਾ ਨਿਰੀਖਣ ਕਰਨ ਮੌਕੇ ਕੀਤਾ।ਇਸ ਮੌਕੇ ਆਗਰਾ ਨੇ ਦੱਸਿਆ ਕਿ ਇਸ ਸੈਟਰ ਵਿੱਚ ਉਦਘਾਟਨ ਉਪਰੰਤ ਸ਼ੁਰੂਆਤ 120 ਬੱਚਿਆ ਦੀ ਕੋਸਲਿੰਗ ਹੋਈ ਹੈ।ਜੋ ਤਿੰਨ ਮਹੀਨਿਆਂ ਲਈ ਕਸਟਮਰ ਕੇਅਰ ਐਗਜੀਕਿਊਟਿਵ ਕੋਰਸ ਦੀ ਸ਼ੁਰੂਆਤ ਕਰਨਗੇ।ਇਸ ਤੋ ਇਲਾਵਾ ਨੋਜਵਾਨ ਸਪੋਕਨ ਇੰਗਲਿਸ਼, ਸਫਿਟ ਸਕਿਲ, ਕੰਪਿੋਉਟਰ ਸਕਿੱਲ, ਇੰਡਸਟਰੀਅਲ ਨੋਲਜ, ਇੰਟਰਵਿਊ ਸਕਿਲ ਆਦਿ ਦੇ ਕੋਰਸਾ ਦਾ ਫਾਇਦਾ ਲੈ ਸਕਦੇ ਹਨ।ਉਦਘਾਟਨੀ ਸਮਾਰੋਹ ਵਿੱਚ ਡੀ. ਪੀ. ਐਸ ਖਰਬੰਦਾ ਡਿਪਟੀ ਕਮਿਸ਼ਨਰ ਤਰਨ ਤਾਰਨ ਅਤੇ ਹੋਰ ਵੀ ਉੱਚ ਅਧਿਕਾਰੀ ਪੁੱਜ ਰਹੇ ਹਨ।ਇਸ ਮੌਕੇ ਸੁਖਜੀਤ ਸਿੰਘ ਬੀ.ਡੀ. ਪੀ.ੳ ਪੱਟੀ,ੳਪਿੰਦਰਜੀਤ ਸਿੰਘ ਪੰਚਾਇਤ ਅਫਸਰ ਪੱਟੀ, ਮੰਗਤ ਰਾਮ, ਹਰਬੰਸ ਸਿੰਘ ਧਾਰੀਵਾਲ, ਦਲੀਪ ਕੁਮਾਰ ਹਾਜਿਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply