Wednesday, February 11, 2026

 ਅਗਨੀਪਥ ਸੰਸਥਾ ਵਲੋਂ ਅੰਮ੍ਰਿਤਸਰ ਦੇ ਨਾਮਵਰ ਪੱਤਰਕਾਰ ਰਮੇਸ਼ ਰਾਮਪੁਰਾ ਦਾ ‘ਕਲਾ ਰਤਨ’ ਐਵਾਰਡ ਨਾਲ ਸਨਮਾਨ

ਕਲਾ ਖੇਤਰ, ਖੇਡਾਂ ਅਤੇ ਰੰਗਮੰਚ ਸਬੰਧੀ ਵੀ ਵਰ੍ਹਿਆਂ ਤੋਂ ਨਿਭਾਅ ਰਹੇ ਹਨ ਸੇਵਾਵਾਂ

ppn2911201601
ਕੈਪਸ਼ਨ- ਕਲਾ ਭਵਨ ਚੰਡੀਗੜ੍ਹ ਵਿਖੇ ਰਮੇਸ਼ ਰਾਮਪੁਰਾ ਨੂੰ ਕਲਾ ਰਤਨ ਐਵਾਰਡ ਨਾਲ ਸਨਮਾਨਿਤ ਕਰਦੇ ਹੋਏ ਅਗਨੀਪਥ ਦੇ ਪ੍ਰਧਾਨ ਮਹਿੰਦਰ ਕੁਮਾਰ ਲੂਥਰਾ ਤੇ ਹੋਰ ਸ਼ਖਸ਼ੀਅਤਾਂ ।

ਅੰਮ੍ਰਿਤਸਰ, 29 ਨਵੰਬਰ (ਪੰਜਾਬ ਪੋਸਟ ਬਿਊਰੋ)- ਪੱਤਰਕਾਰੀ ਦੇ ਖੇਤਰ ਵਿਚ ਬੀਤੇ ਕਈ ਵਰ੍ਹਿਆਂ ਤੋਂ ਨਿਰੋਲ ਸੇਵਾਵਾਂ ਨਿਭਾਉਣ, ਕਲਾ ਦੇ ਨਾਲ-ਨਾਲ ਰੰਗਮੰਚ ਅਤੇ ਖਿਡਾਰੀਆਂ ਨੂੰ ਵੱਡੇ ਪੱਧਰ ‘ਤੇ ਪ੍ਰਮੋਟ ਕਰਨ ਵਾਲੇ ਅੰਮ੍ਰਿਤਸਰ ਦੇ ਪੱਤਰਕਾਰ ਰਮੇਸ਼ ਰਾਮਪੁਰਾ ਨੂੰ ਚੰਡੀਗੜ੍ਹ ਵਿਖੇ ‘ਕਲਾ ਰਤਨ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਸਮੂਹ ਭਾਰਤ ਭਰ ਵਿਚੋਂ ਕਲਾ ਖੇਤਰ ਵਿਚ ਵੱਡਾ ਯੋਗਦਾਨ ਪਾਉਣ ਤੇ ਦਿੱਲੀ ਦੀ ਅਗਨੀਪਥ ਸੰਸਥਾ ਵਲੋਂ ਰਮੇਸ਼ ਰਾਮਪੁਰਾ ਦੀ ਚੋਣ ਕੀਤੀ ਗਈ।ਇਹ ਐਵਾਰਡ ਵੱਖ-ਵੱਖ ਖੇਤਰਾਂ ਵਿਚ ਪ੍ਰਸਿੱਧੀ ਪ੍ਰਾਪਤ ਕਰਨ ਵਾਲੀਆਂ ਸ਼ਖਸੀਅਤਾਂ ਨੂੰ ਪ੍ਰਦਾਨ ਕੀਤਾ ਜਾਂਦਾ ਹੈ।ਦੱਸਣਾ ਬਣਦਾ ਹੈ ਕਿ ਪੱਤਰਕਾਰ ਰਮੇਸ਼ ਰਾਮਪੁਰਾ ਸਮਾਜਿਕ ਅਲਾਮਤਾਂ ਤੋਂ ਇਲਾਵਾ ਖੇਡਾਂ ਵਿਚ ਵੱਡਾ ਯੋਗਦਾਨ ਪਾਉਣ ਵਾਲੇ ਖਿਡਾਰੀਆਂ ਅਤੇ ਕੋਚਾਂ ਨੂੰ ਆਪਣੀ ਕਲਮ ਰਾਹੀ ਪਾਠਕਾਂ ਦੇ ਰੂਬਰੂ ਕਰਵਾਉਂਦੇ ਆ ਰਹੇ ਹਨ ਅਤੇ ਆਰਟ ਗੈਲਰੀ, ਕੇਟੀ ਕਲਾ (ਆਰਟ ਕੇਂਦਰ) ਦੀ ਹਰੇਕ ਗਤੀਵਿਧੀ ਦੇ ਨਾਲ-ਨਾਲ ਸੈਂਕੜੇ ਆਰਟਿਸਟਾਂ ਬਾਰੇੇ ਲੇਖ ਵੀ ਲਿਖ ਚੁੱਕੇ ਹਨ ਅਤੇ ਪੰਜਾਬ ਨਾਟਸ਼ਾਲਾ ਦੇ ਨਾਲ-ਨਾਲ ਵਿਰਸਾ ਵਿਹਾਰ ਦੀਆਂ ਗਤੀਵਿਧੀਆਂ ‘ਤੇ ਵੀ ਕਲਮ ਅਜ਼ਮਾਈ ਕਰਦੇ ਆ ਰਹੇ ਹਨ।ਅਨੇਕਾਂ ਐਵਾਰਡ ਜਿੱਤ ਚੁੱਕੇ ਰਮੇਸ਼ ਰਾਮਪੁਰਾ ਨੂੰ ਕਈ ਸਮਾਜ ਸੇਵੀ ਸੰਸਥਾਵਾਂ ਵੀ ਵੱਖ ਵੱਖ ਐਵਰਾਡਾਂ ਨਾਲ ਨਿਵਾਜ਼ ਚੁੱਕੀਆਂ ਹਨ।ਸਨਮਾਨਿਤ ਕਰ ਚੁੱਕੀਆਂ ਹਨ ਅਤੇ ਸਕੂਲਾਂ ਕਾਲਜਾਂ ਵਿਚ ਵੀ ਕਈ ਵਾਰ ਸਨਮਾਨਿਤ ਹੋ ਚੁੱਕੇ ਹਨ।ਦੱਸਣਯੋਗ ਹੈ ਕਿ ਅਨੇਕਾਂ ਗੁਣਾਂ ਨਾਲ ਭਰਪੂਰ ਰਮੇਸ਼ ਰਾਮਪੁਰਾ ਸਟੇਜ਼ ਸੰਚਾਲਕ ਵਜੋਂ ਵੀ ਵਿਲੱਖਣ ਮੁਹਾਰਤ ਰੱਖਦੇ ਹਨ ਅਤੇ ਕਲਾ ਖੇਤਰ ਵਿਚ ਉਨ੍ਹਾਂ ਵਲੋਂ ਨਿਭਾਈਆਂ ਸੇਵਾਵਾਂ ਦੇ ਮੱਦੇਨਜ਼ਰ ਅਗਨੀਪੱਥ ਸੰਸਥਾ ਦੇ ਪ੍ਰਧਾਨ ਮਹਿੰਦਰ ਕੁਮਾਰ ਲੂਥਰਾ ਅਤੇ ਹੋਰ ਸ਼ਖਸੀਅਤਾਂ ਵਲੋਂ ‘ਕਲਾ ਰਤਨ’ ਐਵਾਰਡ ਦੇ ਕੇ ਉਨ੍ਹਾਂ ਵਲੋਂ ਨਿਭਾਈਆਂ ਸੇਵਾਵਾਂ ਦੀ ਵੱਡੀ ਕਦਰ ਪਾਈ ਗਈ ਹੈ।ਰਮੇਸ਼ ਰਾਮਪੁਰਾ ਨੂੰ ਇਹ ਐਵਾਰਡ ਮਿਲਣ ਨਾਲ ਪੱਤਰਕਾਰ ਭਾਈਚਾਰੇ ਵਿਚ ਵੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

ਕੈਪਸ਼ਨ-  ਕਲਾ ਭਵਨ ਚੰਡੀਗੜ੍ਹ ਵਿਖੇ ਰਮੇਸ਼ ਰਾਮਪੁਰਾ ਨੂੰ ਕਲਾ ਰਤਨ ਐਵਾਰਡ ਨਾਲ ਸਨਮਾਨਿਤ ਕਰਦੇ ਹੋਏ ਅਗਨੀਪਥ ਦੇ ਪ੍ਰਧਾਨ ਮਹਿੰਦਰ ਕੁਮਾਰ ਲੂਥਰਾ ਤੇ ਹੋਰ ਸ਼ਖਸ਼ੀਅਤਾਂ ।

Check Also

ਪੰਜਾਬ ਦੇ ਰਾਜਪਾਲ ਸ਼੍ਰੀ ਕਟਾਰੀਆ ਨੇ ਸ੍ਰੀ ਦਰਬਾਰ ਸਾਹਿਬ ਅਤੇ ਜੈਨ ਮੰਦਰ ਵਿਖੇ ਮੱਥਾ ਟੇਕਿਆ

ਗੁਰੂ ਸਾਹਿਬ ਦਾ ਅਸ਼ੀਰਵਾਦ ਲੈ ਕੇ ਸ਼ੁਰੂ ਕੀਤੀ ਸਰਹੱਦੀ ਜ਼ਿਲ੍ਹਿਆਂ ‘ਚ ਨਸ਼ਿਆਂ ਵਿਰੁੱਧ 4-ਰੋਜ਼ਾ ਪੈਦਲ …

Leave a Reply