
ਅੰਮ੍ਰਿਤਸਰ, 29 ਨਵੰਬਰ (ਪੰਜਾਬ ਪੋਸਟ ਬਿਊਰੋ) – ਚੰਡੀਗੜ੍ਹ ਤੋਂ ‘ਕਲਾ ਰਤਨ’ ਐਵਾਰਡ ਲੈਣ ਉਪਰੰਤ ਵਾਪਸ ਪਰਤਣ ‘ਤੇ ਪੱਤਰਕਾਰ ਰਮੇਸ਼ ਰਾਮਪੁਰਾ ਦਾ ਛੇਹਰਟਾ ਸਥਿਤ ਐਵਰਗਰੀਨ ਮਾਡਰਨ ਸਕੂਲ ਵਿਖੇ ਨਿੱਘਾ ਸਵਾਗਤ ਕੀਤਾ ਗਿਆ।ਸਕੂਲ ਦੇ ਚੇਅਰਮੈਨ ਤਰਸੇਮ ਕੁਮਾਰ ਸ਼ਰਮਾ, ਪ੍ਰਿੰਸੀਪਲ ਮੋਨਿਕਾ ਕਾਲੀਆ ਤੇ ਵਾਈਸ ਪ੍ਰਿੰਸੀਪਲ ਗੀਤਾ ਸ਼ਰਮਾ ਨੇ ਰਮੇਸ਼ ਰਾਮਪੁਰਾ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ।ਪ੍ਰਿੰਸੀਪਲ ਮੋਨਿਕਾ ਕਾਲੀਆ ਨੇ ਕਿਹਾ ਕਿ ਰਮੇਸ਼ ਰਾਮਪੁਰਾ ਨੂੰ ਜੋ ਇਹ ਸਨਮਾਨ ਹਾਸਲ ਹੋਇਆ ਹੈ, ਇਹ ਉਨਾਂ ਦੀ ਮਿਹਨਤ ਦਾ ਨਤੀਜਾ ਹੈ।ਪ੍ਰਿੰਸੀਪਲ ਕਾਲੀਆ ਪੱਤਰਕਾਰ ਰਾਮਪੁਰਾ ਨੂੰ ਜ਼ਿੰਦਗੀ ਵਿੱਚ ਹੋਰ ਅੱਗੇ ਵਧਣ ਲਈ ਸ਼ੁੱਭ-ਕਾਮਨਾਵਾਂ ਦਿੱਤੀਆਂ।
Punjab Post Daily Online Newspaper & Print Media