
ਸੰਦੌੜ, 29 ਨਵੰਬਰ (ਹਰਮਿੰਦਰ ਸਿੰਘ ਭੱਟ)- ਮਾਲੇਰਕੋਟਲਾ ਹਲਕੇ ਦੇ ਆਵਾਮ ਦੀ ਸੇਵਾ ਕਰਨ ਲਈ ਸਿਆਸਤ ਵਿੱਚ ਆਇਆਂ ਹਾਂ ਅਤੇ ਇਹ ਹਲਕਾ ਮੇਰੀ ਕਰਮਭੂਮੀ ਹੈ।ਇੰਨਾਂ੍ਹ ਸ਼ਬਦਾਂ ਦਾ ਪ੍ਰਗਟਾਵਾ ਸ਼ੀz ਮਹੁੰਮਦ ਓਵੈਸ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ (ਬ) ਨੇ ਅੱਜ ਪਿੰਡ ਕਸਬਾ ਭਰਾਲ ਵਿਖੇ ਮਾਰਕੀਟ ਕਮੇਟੀ ਸੰਦੌੜ ਦੇ ਉਪ ਚੇਅਰਮੈਨ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਦੀ ਮਾਤਾ ਹਰਬੰਸ ਕੌਰ ਦੀ ਅੰਤਿਮ ਅਰਦਾਸ ਚ ਸ਼ਾਮਿਲ ਹੋਣ ਉਪਰੰਤ ਸੰਦੌੜ ਵਿਖੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕੀਤਾ।ਉਨਾਂ੍ਹ ਕਿਹਾ ਕਿ ਮਾਲੇਰਕੋਟਲਾ ਹਲਕੇ ਤੋਂ ਅਕਾਲੀ ਦਲ ਵੱਲੋਂ ਉਨਾਂ੍ਹ ਨੂੰ ਟਿਕਟ ਦੇ ਕੇ ਜੋ ਮਾਣ ਬਖਸ਼ਿਆ ਹੈ ਅਤੇ ਭਰੋਸਾ ਪ੍ਰਗਟਾਇਆ ਹੈ, ਉਹ ਉਸ ‘ਤੇ ਪੂਰਾ ਉਤਰਨਗੇ।ਜਨਾਬ ਓਵੈਸ ਨੇ ਕਿਹਾ ਕਿ ਮਾਲੇਰਕੋਟਲਾ ਜੋ ਕਿ ਆਪਸੀ ਭਾਈਚਾਰਕ ਸਾਂਝ ਦਾ ਗੁਲਦਸਤਾ ਰੂਪੀ ਸ਼ਹਿਰ ਹੈ ਨੂੰ ਹਰ ਪੱਖੋਂ ਵਿਕਾਸ ਦੇ ਰਾਹ ਲਿਜਾਣਗੇ ਅਤੇ ਨੌਜਵਾਨਾਂ ਨੂੰ ਰੁਜਗਾਰ ਮੁਹੱਈਆ ਕਰਵਾਉਣਾ ਅੁਨਾਂ੍ਹ ਦੀ ਪ੍ਰਮੁੱਖਤਾ ਹੋਵੇਗੀ, ਕਿਉਂਕਿ ਅਗਰ ਯੂਥ ਵਰਗ ਕੋਲ ਰੁਜਗਾਰ ਹੋਵੇਗਾ ਤਾਂ ਉਨਾਂ੍ਹ ਨੂੰ ਸਮਾਰਟ ਫੋਨ ਲਈ ਕਿਸੇ ਪਾਰਟੀ ਵੱਲ ਦੇਖਣ ਦੀ ਜਰੂਰਤ ਨਹੀਂ ਪਵੇਗੀ।ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਕਾਰਜਕਾਰਨੀ ਮੈਂਬਰ ਜੈਪਾਲ ਸਿੰਘ ਮੰਡੀਆਂ, ਜਥੇਦਾਰ ਤ੍ਰਿਲੋਚਣ ਸਿੰਘ ਧਲੇਰ ਕਲਾਂ ਪ੍ਰਧਾਨ ਸਰਕਲ ਸੰਦੌੜ, ਜਥੇਦਾਰ ਤਰਸੇਮ ਸਿੰਘ ਭੂਦਨ ਪ੍ਰਧਾਨ ਮਾਲੇਰਕੋਟਲਾ ਦਿਹਾਤੀ, ਜਿਲਾ ਪ੍ਰੀਸ਼ਦ ਚੇਅਰਮੈਨ ਜਸਬੀਰ ਸਿੰਘ, ਮੇਘ ਸਿੰਘ ਗੁਆਰਾ ਚੇਅਰਮੈਨ ਮਾਰਕੀਟ ਕਮੇਟੀ ਅਹਿਮਦਗੜ੍ਹ, ਡਾ. ਪ੍ਰਿਥੀਪਾਲ ਸਿੰਘ ਕੈਨੇਡਾ, ਬਹਾਦਰ ਸਿੰਘ ਕੁਠਾਲਾ, ਬੇਅੰਤ ਸਿੰਘ ਦਸੌਂਧਾ ਸਿੰਘ ਵਾਲਾ, ਅਜੈਬ ਸਿੰਘ ਕਲਿਆਣ, ਰਾਜ ਸਿੰਘ ਦੁੱਲਮਾਂ, ਐਡਵੋਕੇਟ ਗੁਰਮੇਲ ਸਿੰਘ ਕੁਠਾਲਾ, ਸਾਬਕਾ ਸਰਪੰਚ ਮੇਵਾ ਸਿੰਘ ਸੰਦੌੜ, ਨਿਹਾਲ ਸਿੰਘ ਕੁਠਾਲਾ, ਸਾਕਿਬ ਅਲੀ ਰਾਜਾ, ਦਰਸ਼ਨ ਸਿੰਘ ਝੁਨੇਰ, ਡਾ. ਮਨਦੀਪ ਸਿੰਘ ਖੁਰਦ, ਸਰਪੰਚ ਜਤਿੰਦਰ ਸਿੰਘ ਮਹੋਲੀ, ਸਰਪੰਚ ਦਰਸ਼ਨ ਸਿੰਘ ਕਸਬਾ ਭਰਾਲ, ਗੁਰਨਾਮ ਸਿੰਘ ਸਾਹੀ ਕਸਬਾ,ਅਜੀਤ ਸਿੰਘ ਕੁੱਤਬਾ ਚੇਅਰਮੈਨ ਮਾਰਕੀਟ ਕਮੇਟੀ ਮਹਿਲ ਕਲਾਂ,ਜਗਪਾਲ ਸਿੰਘ ਆਹਲੂਵਾਲੀਆ,ਸੁਖਮਿੰਦਰ ਸਿੰਘ ਮਾਣਕੀ,ਨਰਿੰਦਰ ਸਿੰਘ ਦੁੱਲਮਾਂ, ਨੰਬਰਦਾਰ ਭਗਵਾਨ ਸਿੰਘ ਮਾਣਕੀ, ਗੁਰਜੰਟ ਸਿੰਘ ਸੰਦੌੜ, ਡਾ. ਸਰਵਣ ਸਿੰਘ ਸੰਦੌੜ, ਪੂਰਨ ਸਿੰਘ ਕਲਿਆਣ, ਮਾਸਟਰ ਦਰਸ਼ਨ ਸਿੰਘ ਫਰਵਾਲੀ ਸਮੇਤ ਬਹੁਤ ਵੱਡੀ ਗਿਣਤੀ ਅਕਾਲੀ ਆਗੂ ਤੇ ਵਰਕਰ ਸਹਿਬਾਨ ਹਾਜਿਰ ਸਨ।
Punjab Post Daily Online Newspaper & Print Media