
ਸੰਦੌੜ, 29 ਨਵੰਬਰ (ਹਰਮਿੰਦਰ ਸਿੰਘ ਭੱਟ)- ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਦੀਆਂ 38ਵੀਆਂ ਦੋ ਰੋਜਾ ਬਲਾਕ ਪੱਧਰੀ ਖੇਡਾਂ ਪਿੰਡ ਖੁਰਦ ਦੇ ਸਰਕਾਰੀ ਹਾਈ ਸਕੂਲ ਦੇ ਖੇਡ ਗਰਾਉਂਡ ਵਿਖੇ ਸੁਰੂ ਹੋ ਗਈਆਂ ਹਨ।ਇਹਨਾਂ ਬਲਾਕ ਪੱਧਰੀ ਖੇਡਾਂ ਦਾ ਉਦਘਾਟਨ ਬੀ.ਪੀ.ਈ.ਓ ਸ ਅਮਰ ਸਿੰਘ ਅਹਿਮਦਗੜ੍ਹ,ਸਰਪੰਚ ਜੋਗਾ ਸਿੰਘ ਸ਼ੇਖੁਪੁਰ ਕਲਾਂ,ਦਰਸ਼ਨ ਸਿੰਘ ਰਾਣੂੰ,ਹੈਡ ਮਾਸਟਰ ਬਿੰਦਰ ਸਿੰਘ,ਸਰਪੰਚ ਸੁਖਮਿੰਦਰ ਸਿੰਘ ਲਾਲੀ ਖੁਰਦ, ਮਨਪ੍ਰੀਤ ਸਿੰਘ ਜੇ ਈ,ਬਲਵੰਤ ਸਿੰਘ ਸੀ.ਐਚ.ਟੀ ਰੋਹੀੜਾ ਨੇ ਸਾਂਝੇ ਤੌਰ ਤੇ ਕੀਤਾ।ਇਸ ਖੇਡ ਮੇਲੇ ਵਿੱਚ ਪਹਿਲੇ ਦਿਨ ਖੋ-ਖੋ, ਕਬੱਡੀ ਅਤੇ ਫੁਟਬਾਲ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਦੂਸਰੇ ਦਿਨ ਐਥਲੈਟਿਕਸ ਹੋਵੇਗੀ।ਮੁੱਖ ਮਹਿਮਾਨ ਬੀ.ਪੀ.ਈ.ਓ ਸ ਅਮਰ ਸਿੰਘ ਨੇ ਬੱਚਿਆਂ ਨੂੰ ਸੰਬੌਧਨ ਕਰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਸਾਡੇ ਲਈ ਖੇਡਾਂ ਵੀ ਬਹੁਤ ਜਰੂਰੀ ਹਨ ਕਿਉ ਕਿ ਖੇਡਾਂ ਨਾਲ ਸਾਡਾ ਮਨ ਅਤੇ ਤਨ ਤੰਦਰੁਸ਼ਤ ਰਹਿੰਦੇ ਹਨ।ਇਸ ਮੌਕੇ ਹੈੱਡ ਟੀਚਰ ਰਾਜਦੀਪ ਸਿੰਘ ਕੁਠਾਲਾ, ਜਸਵੀਰ ਸਿੰਘ ਨੱਥੋਹੇੜੀ,ਸੁਖਦੇਵ ਸਿੰਘ, ਸ਼੍ਰੀ ਅਸ਼ੀਸ ਸਿੰਘ, ਜਗਜੀਤ ਸਿੰਘ ਚੱਕ, ਟੀਚਰ ਕੁਲਵੀਰ ਸਿੰਘ ਕਾਸਮਪੁਰ,ਮਲਕੀਤ ਸਿੰਘ,ਕੁਲਦੀਪ ਸਿੰਘ ਖੁਰਦ, ਵਰਿੰਦਰ ਸਿੰਘ,ਰਛਪਾਲ ਸਿੰਘ,ਅੰਮ੍ਰਿਤਪਾਲ ਸਿੰਘ ਬਾਇਏਵਾਲ,ਕੇਸ਼ਰ ਸਿੰਘ ਮਨਜੀਤ ਸਿੰਘ,ਮੈਡਮ ਰੁਪਿੰਦਰ ਕੌਰ,ਹਰਬੰਸ ਕੌਰ,ਹਰਜਿੰਦਰ ਸਿੰਘ,ਕਮਲਜੀਤ ਸਿੰਘ,ਰਮਨਦੀਪ ਕੌਰ,ਕਮਲਜੀਤ ਕੌਰ,ਪ੍ਰਵੀਨ ,ਗੁਰਮੀਤ ਕੌਰ,ਗੁਰਪ੍ਰੀਤ ਕੌਰ,ਰਾਜ ਮੁਹੰਮਦ,ਮੁਹੰਮਦ ਸਲੀਮ, ਹਰਜਿੰਦਰ ਸਿੰਘ ਖੁਰਦ ਸਮੇਤ ਇਲਾਕੇ ਦੇ ਪਤਵੰਤੇ ਸੱਜਣ ਅਤੇ ਸਾਰੇ ਸਕੂਲਾ ਦੇ ਬੱਚੇ ਹਾਜ਼ਰ ਸਨ।
Punjab Post Daily Online Newspaper & Print Media