Wednesday, February 11, 2026

ਸਿਵਲ ਹਸਪਤਾਲ ਦੇ ਡਾਕਟਰਾਂ ਨੇ ਕੀਤੀ ਪੈਨ ਡਾਊਨ ਹੜ੍ਹਤਾਲ

ppn2911201609

ਫਾਜ਼ਿਲਕਾ, 29 ਨਵੰਬਰ (ਵਿਨੀਤ ਅਰੋੜਾ) – ਫਾਜ਼ਿਲਕਾ ਜ਼ਿਲ੍ਹੇ ਦੇ ਤਹਿਤ ਸੀਐਚਸੀ ਸੀਤੋਗੁਨੋ ਦੇ ਇੱਕ ਡਾਕਟਰ ਨੂੰ ਇੱਕ ਪਰਿਵਾਰ ਦੇ ਨਾਲ ਝਗੜੇ ਨੂੰ ਲੈ ਕੇ ਹਿਰਾਸਤ ਵਿਚ ਲਏ ਜਾਣ ਦੇ ਵਿਰੋਧ ਵਿਚ ਅੱਜ ਸਥਾਨਕ ਸਿਵਲ ਹਸਪਤਾਲ ਦੇ ਸਮੂਹ ਡਾਕਟਰਾਂ ਨੇ ਪੈਨ ਡਾਊਨ ਹੜ੍ਹਤਾਲ ਕੀਤੀ।ਇਸ ਮੌਕੇ ਡਾ. ਕਵਿਤਾ ਸਿੰਘ, ਡਾ. ਰਿੰਕੂ ਚਾਵਲਾ, ਡਾ. ਸਾਨੀਆ, ਡਾ. ਮੋਹਿਤ, ਡਾ. ਰੋਹਿਤ, ਡਾ. ਅਰੁਣ ਬਾਂਸਲ, ਡਾ. ਅਲਮੋਲ ਨਾਗਪਾਲ, ਡਾ. ਆਰਿਕ, ਡਾ. ਯੂਨਿਕ ਗੁਪਤਾ ਅਤੇ ਹੋਰਨਾਂ ਨੇ ਦੱਸਿਆ ਕਿ ਬੀਤੇ ਦਿਨ ਸੀਐਚਸੀ ਸੀਤੋ ਗੁਨੋ ਵਿਚ ਇੱਕ ਪਰਿਵਾਰ ਦੇ ਮੈਂਬਰਾਂ ਨੇ ਸੀਐਚਸੀ ਵਿਚ ਕੰਮ ਕਰਦੇ ਡਾਕਟਰ ਵਿਵੇਕ ਚੋਧਰੀ ਤੇ ਝਗੜਾ ਕਰਨ ਦਾ ਦੋਸ਼ ਲਗਾਕੇ ਸੀਐਚਸੀ ਦੇ ਸਾਹਮਣੇ ਧਰਨਾ ਦਿੱਤਾ ਅਤੇ ਪੁਲਸ ਦੇ ਕੋਲ ਸ਼ਿਕਾਇਤ ਕਰ ਦਿੱਤੀ। ਜਿਸ ਤੇ ਪੁਲਸ ਨੇ ਡਾਕਟਰ ਵਿਵੇਕ ਚੋਧਰੀ ਨੂੰ ਹਿਰਾਸਤ ਵਿਚ ਲੈ ਲਿਆ। ਜਿਸ ਦੇ ਵਿਰੋਧ ਵਿਚ ਅੱਜ ਸਵੇਰੇ 9.00 ਤੋਂ ਦੁਪਹਿਰ 12.00 ਵਜੇ ਤੱਕ ਹਸਪਤਾਲ ਦੇ ਸਮੂਹ ਡਾਕਟਰਾਂ ਨੇ ਪੈਨ ਡਾਊਨ ਹੜ੍ਹਤਾਲ ਕੀਤੀ ਹੈ। ਡਾਕਟਰਾਂ ਨੇ ਮੰਗ ਕਰਦੇ ਹੋਏ ਕਿਹਾ ਕਿ ਪੁਲਸ ਜਲਦੀ ਡਾ. ਵਿਵੇਕ ਚੋਧਰੀ ਨੂੰ ਛੱਡੇ ਅਤੇ ਮਾਮਲੇ ਦੀ ਨਿਸ਼ਪੱਖ ਜਾਂਚ ਕਰਵਾਕੇ ਕਾਰਵਾਈ ਕੀਤੀ ਜਾਵੇ। ਇਸ ਮੌਕੇ ਸਮੂਹ ਡਾਕਟਰਾਂ ਨੇ ਪ੍ਰਸ਼ਾਸਨ ਦੇ ਖਿਲਾਫ਼ ਨਾਅਰੇਬਾਜੀ ਵੀ ਕੀਤੀ।

Check Also

ਪਿੰਗਲਵਾੜਾ ਪਰਿਵਾਰ ਦੀ 72ਵੀਂ ਲੜਕੀ ਦਾ ਅਨੰਦ ਕਾਰਜ

ਅੰਮ੍ਰਿਤਸਰ, 9 ਫਰਵਰੀ (ਜਗਦੀਪ ਸਿੰਘ) – ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜ਼ਿ.) ਦੀ ਮਾਨਾਂਵਾਲਾ ਬ੍ਰਾਂਚ …

Leave a Reply