Thursday, April 30, 2026

ਗਾਡ ਗਿਫਟਿਡ ਸੁਸਾਇਟੀ ਨੇ 60 ਜ਼ਰੂਰਤਮੰਦਾਂ ਨੂੰ ਵੰਡੀਆਂ ਕੋਟੀਆਂ

ppn2911201610

ਫਾਜ਼ਿਲਕਾ, 29 ਨਵੰਬਰ (ਵਿਨੀਤ ਅਰੋੜਾ) – ਗਾਡ ਗਿਫਟਿਡ ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਫਾਜ਼ਿਲਕਾ ਵੱਲੋਂ ਅੱਜ ਸਥਾਨਕ ਐਸਡੀ ਐਲੀਮੈਂਟਰੀ ਸਕੂਲ ਵਿਚ ਨਗਰ ਕੋਂਸਲ ਦੇ ਸਾਬਕਾ ਪ੍ਰਧਾਨ ਸਵ. ਲਕਸ਼ਮੀ ਨਰਾਇਣ ਪੈੜੀਵਾਲ ਦੀ ਯਾਦ ਵਿਚ ਉਨ੍ਹਾਂ ਦੇ ਬੇਟੇ ਅਤੇ ਸਾਬਕਾ ਕੋਂਸਲਰ ਸੁਸ਼ੀਲ ਪੈੜੀਵਾਲ ਅਤੇ ਉਨ੍ਹਾਂ ਦੇ ਪੋਤਰੇ ਸਿਧਾਰਥ ਪੈੜੀਵਾਲ ਦੇ ਸਹਿਯੋਗ ਨਾਲ ਸੁਸਾਇਟੀ ਦੇ ਸੁਰਿੰਦਰ ਠਕਰਾਲ ਹੈਪੀ, ਸਕੂਲ ਇੰਚਾਰਜ਼ ਨੀਲਮ ਨਾਰੰਗ ਦੀ ਪ੍ਰਧਾਨਗੀ ਵਿਚ 60 ਜ਼ਰੂਰਤਮੰਦ ਬੱਚਿਆਂ ਨੂੰ ਕੋਟੀਆਂ ਵੰਡੀਆਂ ਗਈਆ। ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰੋਜੈਕਟ ਚੇਅਰਮੈਨ ਰਵੀ ਜੁਨੇਜਾ, ਪ੍ਰਧਾਨ ਆਰ.ਆਰ. ਠਕਰਾਲ ਅਤੇ ਪ੍ਰੈਸ ਸਕੱਤਰ ਸੰਦੀਪ ਕੱਕੜ ਅਤੇ ਸਲਾਹਕਾਰ ਬਾਬੂ ਲਾਲ ਅਰੋੜਾ ਨੇ ਸੁਸਾਇਟੀ ਵੱਲੋਂ ਚਲਾਏ ਗਏ ਪ੍ਰੋਜੈਕਟਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਉਕਤ ਪ੍ਰੋਜੈਕਟਾਂ ਦੇ ਤਹਿਤ ਅੱਜ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਕੋਟੀਆਂ ਵੰਡੀਆਂ ਗਈਆਂ।
ਸਕੂਲ ਇੰਚਾਰਜ਼ ਨੀਲਮ ਨਾਰੰਗ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੁਸਾਇਟੀ ਦੇ ਸਲਾਹਕਾਰ ਲੀਲਾਧਰ ਸ਼ਰਮਾ ਨੇ ਸਕੂਲ ਦੇ ਪ੍ਰਤੀ ਸਮਰਪਤ ਹੋਕੇ ਸਕੂਲ ਦੀ ਜਲਮ ਭੂਮੀ ਨੂੰ ਨਮਨ ਕਰਦੇ ਹੋਏ ਆਪਣੇ ਬਚਪਨ ਦੀ ਯਾਦ ਨੂੰ ਤਾਜ਼ਾ ਕਰਦੇ ਹੋਏ ਬੱਚਿਆਂ ਨੂੰ ਹਮੇਸ਼ਾਂ ਮਾਤਾ ਪਿਤਾ ਅਤੇ ਗੁਰੂਆਂ ਦੀ ਆਗਿਆ ਦਾ ਪਾਲਣ ਕਰਨ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਦੀ ਸਮਾਪਤੀ ਰਾਸ਼ਟਰੀ ਗਾਨ ਦੇ ਨਾਲ ਕੀਤੀ ਗਈ। ਪ੍ਰੋਗਰਾਮ ਵਿਚ ਹਰਜੀਤ ਛਾਬੜਾ, ਪ੍ਰਿੰਸੀਪਲ ਪ੍ਰਦੀਪ ਅਰੋੜਾ, ਡਾ. ਜੱਗਾ ਰਾਮ ਕੰਬੋਜ, ਬੰਟੀ ਪਟਵਾਰੀ, ਅਸ਼ੋਕ ਸ਼ਰਮਾ, ਅਮਰਜੀਤ ਸ਼ਰਮਾ, ਸਪਨਾ ਰਾਣੀ, ਬਿੰਦੀਆ, ਅੰਜੂ, ਪਾਇਲ ਅਤੇ ਹੋਰਨਾਂ ਨੇ ਸਹਿਯੋਗ ਕੀਤਾ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply