Thursday, February 12, 2026

ਐਕਟਿਵ ਬਲੱਡ ਕੰਟਰੀਬਿਊਟਰਜ਼ ਈ-ਗਵਰਨੈਸ ਨੈਸ਼ਨਲ ਐਵਾਰਡ ਲਈ ਟਾਪ ਥ੍ਰੀ ਵਿੱਚ ਸ਼ਾਮਲ

dc-amit-kumar

ਪਠਾਨਕੋਟ, 29 ਨਵੰਬਰ (ਪੰਜਾਬ ਪੋਸਟ ਬਿਊਰੋ)- ਸਿਹਤ ਤੇ ਪਰਿਵਾਰ ਵਿਭਾਗ ਪੰਜਾਬ ਪਠਾਨਕੋੋਟ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਲੋੜਵੰਦ ਮਰੀਜ਼ਾਂ ਨੂੰ ਤੁਰੰਤ ਖੂਨ ਉਪਲਬੱਧ ਕਰਵਾਉਣ ਦੇ ਉਦਸ਼ ਨਾਲ http://www.activebloodcontributors.org ਵੈਬਸਾਇਟ ਲਾਂਚ ਕੀਤੀ ਗਈ ਸੀ ਅਤੇ ਦੂਸਰੇ ਪੜਾਅ ਅੰਦਰ ਪ੍ਰਸਾਸ਼ਨ ਵੱਲੋਂ ਇਸ ਵੈਬਸਾਇਟ ਦਾ ਐਪ ਲਾਂਚ ਵੀ ਕੀਤਾ ਗਿਆ ਸੀ ਅਤੇ ਹੁਣ ਉਪਰੋਕਤ ਵੈਬਸਾਇਟ ਈ-ਗਵਰਨੈਸ ਨੈਸਨਲ ਅਵਾਰਡ ਲਈ ਟਾੱਪ ਥ੍ਰੀ ਵਿੱਚੋਂ ਤੀਸਰੇ ਨੰਬਰ ਤੇ ਪਹੁੰਚ ਗਈ ਹੈ। ਇਹ ਜਾਣਕਾਰੀ ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਦਿੱਤੀ। ਉਨ੍ਹਾਂ ਦੱਸਿਆ ਕਿ ਉਪਰੋਕਤ ਵੈਬਸਾਇਟ ਦੂਸਰੇ ਅਤੇ ਪਹਿਲੇ ਨੰਬਰ ਤੇ ਆਉਂਣ ਨਾਲ ਇਸ ਵੈਬਸਾਇਟ ਨੂੰ ਨੈਸਨਲ ਅਵਾਰਡ ਮਿਲੇਗਾ। ਉਨ੍ਹਾਂ ਦੱਸਿਆ ਕਿ ਨੇਸਨਲ ਅਵਾਰਡ ਲਈ ਸਿਵਲ ਸਰਵਿਸ ਦਫਤਰ ਦਿੱਲੀ ਵਿਖੇ ਕਰਵਾਏ ਜਾ ਰਹੇ ਸਮਾਰੋਹ ਵਿੱਹ ਉਹ ਅਤੇ ਵੈਬਸਾਇਟ ਡਿਜਾਇਨਰ ਅਮਨ ਠਾਕੁਰ ਸਹਾਇਕ ਪ੍ਰੋਫੈਸਰ ਸ੍ਰੀ ਸਾਂਈ ਗਰੁਪ ਆਫ ਇੰਸਟੀਚਊਟ ਬੰਧਾਨੀ ਭਾਗ ਲੈਣ ਲਈ ਜਾ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਕਟਿਵ ਬਲੱਡ ਕੰਟਰੀਬਿਊਟਰਜ਼ ਵੈਬਸਾਇਟ ਸੁਰੂ ਹੋਣ ਨਾਲ ਜਰੁਰਤਮੰਦ ਲੋਕਾਂ ਨੂੰ ਹੁਣ ਆਸਾਨੀ ਨਾਲ ਖੂਨਦਾਨੀਆਂ ਦਾ ਪਤਾ ਮਿਲ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਇਸ ਸੁਵਿਧਾ ਨੂੰ ਹੋਰ ਵੀ ਸਰਲ ਕਰਨ ਦੇ ਲਈ ਐਕਟਿਵ ਬਲੱਡ ਕੰਟਰੀਬਿਊਟਰਜ਼ ਨਾਂ ਦੀ ਐਪ ਵੀ ਲਾਂਚ ਕੀਤੀ ਗਈ ਹੈ ਜਿਸ ਦੇ ਨਾਲ ਹੁਣ ਕੋਈ ਵੀ ਉਪਰੋਕਤ ਵੈਬਸਾਇਟ ਨਾਮ ਦੀ ਐੈਪ ਆਪਣੇ ਸਮਾਰਟ ਫੋਨ ਵਿੱਚ ਡਾਊਨਲੋਡ ਕਰਕੇ ਆਨ ਲਾਈਨ ਇਸ ਸੁਵਿਧਾ ਦਾ ਲਾਭ ਉਠਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਅਗਸਤ ਮਹੀਨੇ ਅੰਦਰ ਲਾਂਚ ਕੀਤੀ ਗਈ ਇਸ ਵੈਬਸਾਇਟ ਵਿੱਚ ਹੁਣ ਤੱਕ 6 ਹਜਾਰ ਦੇ ਕਰੀਬ ਖੂਨਦਾਨੀ ਆਪਣੀ ਰਜਿਸਟ੍ਰੇਸਨ ਕਰ ਚੁੱਕੇ ਹਨ ਅਤੇ ਉਨ੍ਹਾਂ ਦਾ ਟੀਚਾ ਹੈ ਕਿ ਇਸ ਵੈਬਸਾਇਟ ਤੇ ਕਰੀਬ 10 ਹਜਾਰ ਖੂਨਦਾਨੀਆਂ ਦੀ ਸੂਚੀ ਮੋਬਾਇਲ ਨੰਬਰ ਦੇ ਨਾਲ ਦਰਜ ਕੀਤੀ ਜਾਵੇ।
ਇਸ ਮੋਕੇ ਤੇ ਡਿਪਟੀ ਕਮਿਸ਼ਨਰ ਨੇ ਜਿਲ੍ਹਾ ਪਠਾਨਕੋਟ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਐਕਟਿਵ ਬਲੱਡ ਕੰਟਰੀਬਿਊਟਰਜ਼ ਐਪ ਨੂੰ ਆਪਣੇ ਇੰਡਰਾਈਡ ਮੋਬਾਇਲ ਫੋਨ ਤੇ ਡਾਊਂਣਲੋਡ ਕਰਕੇ ਇਸ ਸੇਵਾ ਦਾ ਜਿਆਦਾ ਤੋਂ ਜਿਆਦਾ ਲਾਭ ਉਠਾਉਂਣ ਅਤੇ ਆਪਣੀ ਰਜਿਸਟ੍ਰੇਸਨ ਕਰਨ।

Check Also

ਪਿੰਗਲਵਾੜਾ ਪਰਿਵਾਰ ਦੀ 72ਵੀਂ ਲੜਕੀ ਦਾ ਅਨੰਦ ਕਾਰਜ

ਅੰਮ੍ਰਿਤਸਰ, 9 ਫਰਵਰੀ (ਜਗਦੀਪ ਸਿੰਘ) – ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜ਼ਿ.) ਦੀ ਮਾਨਾਂਵਾਲਾ ਬ੍ਰਾਂਚ …

Leave a Reply