Saturday, April 25, 2026

ਕੇਜ਼ਰੀਵਾਲ ਚਾਟੀਵਿੰਡ ਚੌਂਕ ਵਿੱਚ ਕਰਨਗੇ ਹਲਕਾ ਦ’ਖਣੀ ਦੇ ਵਾਸੀਆਂ ਨੂੰ ਸੰਬੋਧਨ – ਡਾ. ਨਿ’ਝਰ

ppn2911201617

ਅੰਮ੍ਰਿਤਸਰ, 29 ਨਵੰਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਵਿਧਾਨ ਸਭਾ ਹਲਕਾ ਦ’ਖਣੀ ਦੇ ਚਾਟੀਵਿੰਡ ਚੌਂਕ ਵਿਖੇ ਹੋਣ ਜਾ ਰਹੀ ਆਮ ਆਦਮੀ ਪਾਰਟੀ ਦੀ ਰੈਲੀ ਵਿਚ ਪਾਰਟੀ ਕਨਵੀਨਰ ਅਤੇ ਦਿੱਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਹੁੰਚ ਰਹੇ ਹਨ।ਹਲਕੇ ਦੇ ਉਮੀਦਵਾਰ ਅਤੇ ਪੰਜਾਬ ਮੀਤ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿ’ਝਰ ਨੇ ਰੈਲੀ ਵਾਲੀ ਜਗ੍ਹਾ ‘ਤੇ ਪਹੁੰਚ ਕੇ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਡਾ. ਨਿਝੱਰ ਨੇ ਕਿਹਾ ਕਿ ਇਸ ਰੈਲੀ ਵਿਚ ਲਗਭਗ 8 ਤੋਂ 10 ਹਜ਼ਾਰ ਲੋਕ ਹਿੱਸਾ ਲੈਣਗੇ ਅਤੇ ਇਹ ਰੈਲੀ ਹਲਕਾ ਪੱਧਰ ‘ਤੇ ਇਤਿਹਾਸਕ ਸਾਬਤ ਹੋਵੇਗੀ।ਉਨ੍ਹਾਂ ਕਿਹਾ ਕਿ ਇਸ ਰੈਲੀ ਵਿਚ ਕੇਜਰੀਵਾਲ ਤੋਂ ਇਲਾਵਾ ਹੋਰ ਵੀ ਕਈ ਵੱਡੇ ਨੇਤਾ ਜਿਵੇਂ ਪੰਜਾਬ ਮਾਮਲੇ ਇੰਚਾਰਜ਼ ਸੰਜੈ ਸਿੰਘ, ਦਿੱਲੀ ਵਿਧਾਇਕ ਜਰਨੈਲ ਸਿੰਘ, ਪੰਜਾਬ ਪ੍ਰਧਾਨ ਗੁਰਪ੍ਰੀਤ ਸਿੰਘ ਵੜੈਚ ਆਦਿ ਵੀ ਸ਼ਾਮਲ ਹੋਣਗੇ ਅਤੇ ਪਾਰਟੀ ਦੇ ਸੀਨੀਅਰ ਆਗੂ ਕੁਲਬੀਰ ਸਿੰਘ ਗੰਡੀਵਿੰਡ ਅਤੇ ਡਾ. ਰਣਜੀਤ ਸਿੰਘ ਬੁੱਟਰ ਜਿੱਥੇ ਸਟੇਜ਼ ਦੀ ਜਿੰਮੇਵਾਰੀ ਸੰਭਾਲਣਗੇ ਉੱਥੇ ਹੀ ਜਸਪ੍ਰੀਤ ਸਿੰਘ ਅਤੇ ਹਰਮਿੰਦਰ ਸਿੰਘ ਸਾਰੇ ਪ੍ਰਬੰਧ ਦਾ ਖਾਸ ਖਿਆਲ ਰੱਖਣਗੇ। ਡਾ. ਨਿੱਝਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਭ੍ਰਿਸ਼ਟ ਸਿਸਟਮ ਬਦਲਣ ਲਈ ਲੋਕ ਵੱਡੀ ਸੰਖਿਆ ਵਿਚ ਘਰਾਂ ‘ਚੋਂ ਬਾਹਰ ਨਿਕਲ ਕੇ ਆਮ ਆਦਮੀ ਪਾਰਟੀ ਦਾ ਸਾਥ ਦੇਣ।ਇਸ ਮੌਕੇ ਜਗਦੀਪ ਸਿੰਘ, ਸੁਖਜਿੰਦਰ ਸਿੰਘ ਪੰਨੂ, ਸੰਜੀਵ ਲਾਂਬਾ, ਰਸ਼ਪਾਲ ਸਿੰਘ, ਮਨਿੰਦਰਪਾਲ ਸਿੰਘ, ਰਮਨਦੀਪ ਸਿੰਘ, ਨਵਜੋਤ ਸਿੰਘ ਆਦਿ ਹਾਜ਼ਰ ਸਨ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply