ਫਗਵਾੜਾ, 29 ਨਵੰਬਰ (ਪੰਜਾਬ ਪੋਸਟ ਬਿਊਰੋ) – ਸਕੇਪ ਪੰਜਾਬ (ਰਜਿ.) ਸੰਸਥਾ ਅਤੇ ਕੋਮਲ ਕਲਾਵਾਂ ਵਲੋਂ ਸੰਯੁਕਤ ਉਪਰਾਲੇ ਨਾਲ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਇਕ ਸ਼ਾਨਦਾਰ ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਸਕੇਪ ਪੰਜਾਬ ਦੇ ਦਫ਼ਤਰ, ਸਤਨਾਮਪੁਰਾ ਫਗੜਾੜਾ ਵਿਖੇ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਉਸਤਾਦ ਸ਼ਾਇਰ ਆਰਿਫ਼ ਗੋਬਿੰਦਪੁਰੀ, ਬਲਵੰਤ ਸਿੰਘ ਨਾਚੀਜ, ਭਜਨ ਸਿੰਘ ਵਿਰਕ, ਜਗੀਰ ਸਿੰਘ ਨੂਰ ਨੇ ਸੰਯੂਕਤ ਰੂਪ ਵਿਚ ਕੀਤੀ।
ਭਜਨ ਸਿੰਘ ਵਿਰਕ ਲੇਖਕ ਨੇ ਆਪਣੀ ਜੀਵਨੀ ਬਾਰੇ ਦਸਿਆ ਕਿ ਉਸ ਦੀ ਪਲੇਠੀ ਪੁਸਤਕ 1978 ਵਿਚ ਉਦਾਸ ਮੌਸਮ ਰਿਲੀਜ਼ ਹੋਈ ਸੀ ਜਿਸ ਤੋਂ ਉਸ ਨੂੰ ਕਾਫੀ ਹੋਂਸਲਾਂ ਅਫਜਾਈ ਮਿਲੀ।ਹੁਣ ਤਕ 7 ਗਜ਼ਲ ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕੇ ਹਨ।ਰੂਬਰੂ ਮਗਰੋ ਓਹਨਾਂ ਨੂੰ ਗ਼ਜ਼ਲ ਲੇਖਨ ਦੇ ਖੇਤਰ ਵਿਚ ਵਿਸ਼ੇਸ਼ ਯੋਗਦਾਨ ਲਈ ਕੋਮਲ ਕਲਾਵਾਂ ਵਲੋਂ ‘ਉਲਫ਼ਤ ਬਾਜਵਾ ਅੰਤਰਾਸ਼ਟਰੀ’ ਗ਼ਜ਼ਲ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮਗਰੋ ਕਵੀ ਦਰਬਾਰ ਦਾ ਅਗਾਜ਼ ਕਵੀ ਦਰਸ਼ਨ ਸਿੰਘ ਨਿੰਦਰ ਨੇ ਆਪਣੀ ਕਵਿਤਾ ਨਾਲ ਕੀਤਾ।ਇਸ ਉਪਰਮਤ ਸੁਖਦੇਵ ਸਿੰਘ ਗੰਡਵਾਂ ਨੇ ਆਪਣੀ ਕਵਿਤਾ ਸੁਣਾਈ। ਨਾਮਵਰ ਸ਼ਾਇਰ ਮਨੋਜ ਫਗਵਾੜਵੀ ਨੇ ਆਪਣੀ ਗਜ਼ਲ ਨਾਲ ਆਏ ਹੋਏ ਸ਼ਰੋਤਿਆ ਦੀ ਵਾਹ-ਵਾਹ ਖਟੀ। ਜਨਾਬ ਚਰਨ ਸੀਚੇਵਾਲ ਨੇ ਆਪਨੀ ਰਚਨਾਂ ‘ਫੂੱਲਾ ਦੇ ਵਾਂਗੂ’ ਸੁਣਾ ਕੇ ਰੰਗ ਜਮਾ ਦਿਤਾ। ਉਸਤਾਦ ਸ਼ਾਇਰ ਆਰਿਫ਼ ਗੋਬਿੰਦਪੁਰੀ ਨੇ ‘ਜਿਸਦੀ ਮੁਰਦਾ ਜ਼ਮੀਰ..’ ਸੁਣਾ ਕੇ ਸਮਾਂ ਬਣਿਆ। ਸ਼ਾਇਰ ਭਜਨ ਸਿੰਘ ਵਿਰਕ ਨੇ ਆਪਣੀ ਗ਼ਜ਼ਲ ‘ਅਨਫੋਲੇ ਵਰਕੇ’ ਪੁਸਤਕ ਵਿਚੋਂ ਸੁਣਾਈ ਜਿਸਦੇ ਬੋਲ ਸਨ *ਵਿਰਕ ਧੀਰਜ ਕਿਤੋਂ ਨਹੀਂ..।
ਇਸ ਸਮਾਗਮ ਵਿਚ ਹੋਰ ਨਾਮਵਰ ਸ਼ਾਇਰਾ ਨੇ ਵੀ ਹਾਜਰੀ ਲਗਵਾਈ ਜਿਸ ਵਿੱਚ ਜਸਪਾਲ ਜੀਰਵੀ, ਸੋਹਨ ਸਹਿਜਲ, ਹਾਸਰਸ ਕਵੀ ਭਿੰਡਰ ਪਟਵਾਰੀ, ਇੰਦਰਜਿਤ ਵਾਸੂ, ਜਸਵੀਰ ਕੌਰ ਜਸੀ, ਦੇਵਰਾਜ ਦਾਦਰ, ਬਲਵੰਤ ਸਿੰਘ ਨਾਚੀਜ, ਮਨਦੀਪ ਸਿੰਘ, ਸਾਧੂ ਸਿੰਘ ਜੱਸਲ, ਮਾਸਟਰ ਭਗਤ ਰਾਮ, ਕਮਲਪ੍ਰੀਤ ਸਿੰਘ, ਪੂਜਾ ਰਾਣੀ ਆਦਿ ਸ਼ਾਮਿਲ ਸਨ। ਜਗੀਰ ਸਿੰਘ ਨੂਰ ਨੇ ਸਮਾਗਮ ਦੀ ਸਮੀਖਿਆ ਕਰਦੇ ਹੋਏ ਕਿਹਾ ਕਿ ਸ਼ਾਇਰਾਂ ਨੇ ਬਹੁਤ ਬਹਿਤਰੀਣ ਰਚਨਾਵਾਂ ਪੇਸ਼ ਕੀਤੀਆ ਅਤੇ ਅੰਤ ਤਕ ਸ਼੍ਰੋਤਿਆ ਨੂੰ ਬਣ ਕੇ ਰਖਿਆ ਅਤੇ ਲੇਖਕਾਂ ਨੂੰ ਇਸ ਤਰ੍ਹਾਂ ਦੇ ਸਮਾਗਮਾਂ ਵਿੱਚ ਵਧ ਚੜ ਕਿ ਹਿੱਸਾ ਲੈਣ ਦਾ ਲਈ ਪ੍ਰੇਰੀਤ ਕੀਤਾ।ਸਕੇਪ ਪੰਜਾਬ ਸੰਸਥਾ ਦੇ ਸਕੱਤਰ ਮਨਦੀਪ ਸਿੰਘ ਵਲੋਂ ਹਰ ਮਹਨੇ ਦੇ ਚੌਥੇ ਐਤਵਾਰ ਨੂੰ ਸਾਹਿਤਕ ਸਮਾਗਮ ਸਕੇਪ ਪੰਜਾਬ ਦਫ਼ਤਰ ਵਿਖੇ ਕਰਵਾਏ ਜਾਣ ਦੀ ਘੋਸ਼ਨਾ ਕੀਤੀ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਕੁਨਾਲ ਸ਼ਰਮਾ, ਕੁਲਦੀਪ ਕਲਾਕਾਰ, ਬਲਜੀਤ ਕੌਰ, ਅਸ਼ੋਕ ਖੁਰਾਨਾ, ਅੰਨਦੀਪ ਸਿੰਘ, ਸੁਦੇਸ਼ ਕੁਮਾਰੀ ਆਦਿ ਹਾਜਰ ਸਨ। ਬਹੁਤ ਖੁਸ਼ਗਵਾਰ ਮਹੋਲ ਵਿੱਚ ਸਮਾਗਮ ਸੰਪਨ ਹੋਇਆ।
Check Also
ਪਿੰਗਲਵਾੜਾ ਪਰਿਵਾਰ ਦੀ 72ਵੀਂ ਲੜਕੀ ਦਾ ਅਨੰਦ ਕਾਰਜ
ਅੰਮ੍ਰਿਤਸਰ, 9 ਫਰਵਰੀ (ਜਗਦੀਪ ਸਿੰਘ) – ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜ਼ਿ.) ਦੀ ਮਾਨਾਂਵਾਲਾ ਬ੍ਰਾਂਚ …
Punjab Post Daily Online Newspaper & Print Media