Sunday, March 15, 2026

ਮੈਂ ਕੋਈ ਕਾਂਗਰਸੀ, ਅਕਾਲੀ ਜਾਂ ਆਮ ਆਦਮੀ ਨਹੀਂ -ਨਾਗੀ

ਸਮਰਾਲਾ, 29 ਨਵੰਬਰ (ਬਲਬੀਰ ਸਿੰਘ ਬੱਬੀ) – ਸਰਵਜਾਤੀ ਜਾਗਰੂਕਤਾ ਮਿਸਨ ਕਮੇਟੀ ਦੀ ਮੀਟਿੰਗ ਇ: ਰਵਿੰਦਰ ਸਿੰਘ ਨਾਗੀ ਸਰਪ੍ਰਸਤੀ ਹੇਠ ਹੋਈ ਮੀਟਿੰਗ ਦੀ ਸ਼ੁਰੂਆਤ ਸੁੰਦਰ ਕਲਿਆਣ ਐਮ.ਸੀ. ਸਮਰਾਲਾ ਵੱਲੋਂ ਨਾਗੀ ਜੀ ਅਤੇ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਕੀਤਾ ਅਚਾਨਕ ਸਮਰਾਲਾ ਹਲਕੇ ਦੇ ਅਕਾਲੀ ਦਲ ਦੀ ਟਿਕਟ ਦੇ ਉਮੀਦਵਾਰ ਸੰਤਾ ਸਿੰਘ ਉਮੈਦਪੁਰੀ ਅਤੇ ਮਹਿੰਦਰ ਸਿੰਘ ਭੰਗਲਾਂ ਸਾਬਕਾ ਪ੍ਰਧਾਨ ਅਤੇ ਹੋਰ ਸਾਥੀਆਂ ਸਮੇਤ ਆ ਪਹੁੰਚੇ ਸਰਬ ਜਾਤੀ ਜਾਗਰੂਕਤਾ ਮਿਸ਼ਨ ਕਮੇਟੀ ਦੇ ਪ੍ਰਧਾਨ ਗੁਰਮੇਲ ਸਿੰਘ ਖੁਰਲ ਵੱਲੋਂ ਜਥੇਦਾਰ ਉਮੈਦਪੁਰੀ, ਨਾਗੀ ਜੀ ਅਤੇ ਹਾਲ ਵਿਚ ਬੈਠੇ ਕਮੇਟੀ ਅਤੇ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਕੀਤਾ। ਆਖਿਆ ਕਿ ਸਾਡੀ ਕੋਈ ਪਾਰਟੀ ਨਹੀਂ ਸਾਡਾ ਮਿਸ਼ਨ ਸਿਰਫ ਲੋਕਾਂ ਨੂੰ ਜਾਗਰੂਕਤ ਕਰਨਾ ਹੈ ਅਤੇ ਲੋਕਾਂ ਦੇ ਭਲਾਈ ਦੇ ਕੰਮ ਕਰਨਾ ਹੈ। ਸਾਡੀ ਕਮੇਟੀ ਨਾਗੀ ਜੀ ਦੀ ਸਰਪ੍ਰਸਤੀ ਹੇਠ ਕੰਮ ਕਰਦੀ ਹੈ। ਅਸੀਂ ਨਾਗੀ ਜੀ ਦੇ ਸਮਰਥਕ ਹਾਂ। 2017 ਦੀ ਇਲੈਕਸ਼ਨ ਲਈ ਜੋ ਨਾਗੀ ਸਾਨੂੰ ਹੁਕਮ ਕਰਨ ਗਏ ਉਸ ਪਾਰਟੀ ਦੀ ਮਦਦ ਕਰਾਗੇ। ਇੰਜ: ਰਵਿੰਦਰ ਨਾਗੀ ਨੇ ਸੰਬੋਧਨ ਕਰਦੇ ਹੋਏ ਉਮੈਦ ਪੁਰੀ ਅਤੇ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਕੀਤਾ। ਆਉਣ ਵਾਲੇ 2017 ਦੇ ਸਬੰਧੀ ਬੋਲੇ ਕਿ ਮੇਰੀ ਕੋਈ ਪਾਰਟੀ ਨਹੀਂ ਨਾ ਮੈਂ ਕਾਂਗਰਸੀ, ਅਕਾਲੀ ਜਾਂ ਆਮ ਆਦਮੀ ਪਾਰਟੀ ਨਾਲ ਸਬੰਧਤ ਹਾਂ। ਅਸੀਂ ਸਾਰੇ ਪੰਜਾਬ ਦੀ ਸਰਬ ਜਾਤੀ ਜਾਗਰੂਕਤਾ ਮਿਸ਼ਨ ਕੋਰ ਕਮੇਟੀ ਦੀ ਮੀਟਿੰਗ ਸੱਦਾ ਗਏ ਤੇ ਫੈਸਲਾ ਕੀਤਾ ਜਾਵੇਗਾ। ਜੋ ਪਾਰਟੀ ਜਨਤਾ ਦੀ ਸੇਵਾ ਦੇ ਹਿੱਤ ਵਿਚ ਹੋਵੇਗੀ ਅਤੇ ਜੋ ਸਾਡੀ ਲੋਕਾਂ ਨੂੰ ਨਾਮ ਜਦਗੀ ਦੇਵੇਗੀ ਉਸ ਪਾਰਟੀ ਦੀ ਮਦਦ ਕੀਤੀ ਜਾਵੇਗੀ। ਉਮੈਦ ਪੁਰੀ ਨੇ ਬੋਲਦੇ ਆਖਿਆ ਸਾਡੀ ਸਰਕਾਰ ਪਹਿਲਾ ਵੀ ਅਤੇ ਹੁਣ ਵੀ ਲੋਕ ਭਲਾਈ ਦੇ ਕੰਮ ਕਰੇਗੀ। ਉਹਨਾਂ ਅਕਾਲੀ ਦਲ ਦੇ ਸਮਰਥਨ ਦੀ ਅਪੀਲ ਕੀਤੀ ਅਤੇ ਖੰਨਾਂ ਰੋਡ ਬਾਰੇ ਬੋਲਦੇ ਆਖਿਆ ਸੜਕ ਲਈ 2.5 ਕਰੋੋੜ ਰੁਪੈ. ਮਨਜ਼ੂਰ ਹੋ ਚੁੱਕੇ ਹਨ ਅਤੇ ਟੈਡਰ ਪੈ ਗਏ ਹਨ ਇਕ ਮਹੀਨੇ ਦੇ ਅੰਦਰ ਸੜਕ ਤਿਆਰ ਹੋ ਜਾਵੇਗੀ। ਉਨ੍ਹਾਂ ਨਾਗੀ ਦਾ ਅਤੇ ਲੋਕਾਂ ਦਾ ਧੰਨਵਾਦ ਕੀਤਾ ਇਸ ਮੀਟਿੰਗ ਵਿਚ ਸੁੰਦਰ ਕਲਿਆਣ, ਹਰਪਾਲ ਸਿੰਘ ਕਲਸੀ, ਸਜੀਵ ਕੁਮਾਰ, ਗੁਰਮੀਤ ਸਿੰਘ ਬੇਦੀ, ਗੁਰਦੇਵ ਸਿੰਘ ਤੂਰ, ਗੁਰਿੰਦਰਪਾਲ ਸਿੰਘ ਖੁਰਲ, ਪ੍ਰੇਮ ਸਿੰਘ, ਮਹਿੰਦਰ ਪਾਲ, ਜੋਗਿੰਦਰ ਨਾਥ, ਜਗਤਾਰ ਸਿੰਘ, ਅਵਤਾਰ ਸਿੰਘ ਹੁੰਝਣ ਬਲਤੇਜ ਸਿੰਘ ਹੁੰਝਣ, ਹਜੂਰਾ ਸਿੰਘ, ਸਰਬਜੀਤ ਸਿੰਘ, ਬਲਦੇਵ ਰਾਜ, ਰਾਜੇਸ਼ ਬੱਗਾ, ਪ੍ਰਕਾਸ਼ ਕੌਰ ਐਮ.ਸੀ., ਸੁਰਿੰਦਰ ਕੌਰ ਕੌਫੀ, ਪ੍ਰਮਿੰਦਰ ਕੋਰ ਖੁਰਲ, ਜਸਵਿੰਦਰ ਕੌਰ ਪੈਕ ਅਤੇ ਹੋਰ ਸ਼ਹਿਰ ਦੇ ਪਤਵੰਤੇ ਸੱਜਣ ਹਾਜ਼ਰ ਸਨ। ਆਖਰ ਵਿਚ ਪ੍ਰਧਾਨ ਗੁਰਮੇਲ ਸਿੰਘ ਖੁਰਲ ਵੱਲੋਂ ਧੰਨਵਾਦ ਕੀਤਾ ਗਿਆ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply