
ਫਾਜ਼ਿਲਕਾ, 30 ਨਵੰਬਰ (ਵਿਨੀਤ ਅਰੋੜਾ) – ਸਿਵਲ ਹਸਪਤਾਲ ਫਾਜ਼ਿਲਕਾ ਵਿਚ ਸੀਨੀਅਰ ਮੈਡੀਕਲ ਅਧਿਕਾਰੀ ਡਾ. ਰਾਜੇਸ਼ ਸ਼ਰਮਾ ਦੀ ਅਗਵਾਈ ਵਿਚ ਵਿਸ਼ਵ ਏਡਜ ਦਿਵਸ ਮਨਾਇਆ ਗਿਆ। ਜਿਸ ਵਿਚ ਲੋਕਾਂ ਨੂੰ ਪੋਸਟਰ ਵੰਡਕੇ ਏਡਜ਼ ਸਬੰਧੀ ਜਾਗਰੂਕ ਕੀਤਾ ਗਿਆ ਅਤੇ ਇਹ ਰੋਗ ਕਿਨਾਂ ਕਿਨਾਂ ਕਾਰਨਾਂ ਨਾਲ ਫੈਲਦਾ ਹੈ ਅਤੇ ਉਨ੍ਹਾਂ ਦੇ ਲੱਛਣ, ਬਚਾ ਸਬੰਧੀ ਵੀ ਜਾਗਰੂਕ ਕੀਤਾ। ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਡਾ. ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਐਚਆਈਵੀ ਇੱਕ ਵਾਇਰਸ ਹੈ ਜੋ ਮਨੁੱਖ ਦੇ ਸਰੀਰ ਦੀ ਰੋਗਾਂ ਦੇ ਵਿਰੋਧ ਵਿਚ ਕਪੈਸਟੀ ਜਾਂ ਬਿਮਾਰੀਆਂ ਨਾਲ ਲੜਨ ਦੀ ਦੀ ਤਾਕਤ ਨੂੰ ਘੱਟ ਕਰਦਾ ਹੈ। ਉਨ੍ਹਾਂ ਦੱਸਿਆ ਕਿ ਐਚਆਈਵੀ ਪ੍ਰਭਾਵਤ ਵਿਅਕਤੀ ਦੇ ਨਾਲ ਅਸੁਰੱਖਿਅਤ ਯੋਨ ਸਬੰਧ ਬਣਾਉਣ, ਦੂਸ਼ਤ ਖੂਨ ਚੜ੍ਹਾਉਣ ਅਤੇ ਖੂਨ ਦੇ ਉਤਪਾਦ ਵੱਧਣ, ਦੂਸ਼ਤ ਸਰਿੰਜਾਂ ਦੀ ਵਰਤੋਂ ਕਰਨ, ਪ੍ਰਭਾਵਤ ਮਾਤਾ ਤੋਂ ਉਸਦੇ ਬੱਚੇ ਨੂੰ ਡਲੀਵਰੀ ਤੋਂ ਪਹਿਲਾ ਉਸਦੇ ਦੌਰਾਨ ਜਾਂ ਬਾਅਦ ਵਿਚ ਦੁੱਧ ਪਿਆਉਣ ਨਾਲ ਫੈਲਦਾ ਹੈ।
ਉਨ੍ਹਾਂ ਦੱਸਿਆ ਕਿ ਆਮ ਸੰਪਰਕ ਜਿਵੇਂ ਹੱਥ ਮਿਲਾਉਣ, ਭੀੜ ਵਿਚ ਸਰੀਰ ਛੁਹਣ, ਹੱਥ ਫੜ੍ਹਨ, ਪ੍ਰਭਾਵਤ ਵਿਅਕਤੀ ਦੇ ਨਾਲ ਖਾਣਾ ਖਾਣ, aਸਦੇ ਕਪੜਿਆਂ ਦੀ ਵਰਤੋਂ ਕਰਨ ਜਾਂ ਕਿਸ ਹੋਰ ਕੀੜੇ ਦੇ ਕੱਟਣ, ਸਵਿਮਿੰਗ ਪੁਲ ਜਾਂ ਪਖਾਨਿਆਂ ਦੀ ਵਰਤੋਂ ਕਰਨ ਨਾਲ ਨਹੀਂ ਫੈਲਦਾ। ਉਨ੍ਹਾਂ ਐਚਆਈਵੀ ਏਡਜ਼ ਤੋਂ ਬੱਚਣ ਲਈ ਖੂਨ ਜਾਂ ਉਸਦੇ ਉਤਪਾਦ ਵੱਧਣ ਨਾਲ ਪਹਿਲਾਂ ਉਨ੍ਹਾਂ ਦੀਆਂ ਐਚਆਈਵੀ ਜਾਂਚ ਯਕੀਨੀ ਕਰਨ, ਐਚਆਈਵੀ ਮੁਕਤ ਹੋਣ ਤੇ ਇਸ ਦੀ ਵਰਤੋਂ ਕਰਨ ਨਾਲ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਜੋ ਪਾਜੀਟਿਵ ਹੈ ਉਸਦਾ ਇਲਾਜ ਸਰਕਾਰੀ ਹਸਪਤਾਲ ਵਿਚ ਮੁਫ਼ਤ ਕੀਤਾ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਦੱਸਿਆ ਕਿ ਐਚਆਈਵੀ ਜਾਂਚ ਕੇਂਦਰ ਸਾਰਿਆਂ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਵਿਚ ਖੁਲੇ ਹਨ। ਜਿੱਥੇ ਐਚਆਈਵੀ ਦੀ ਸਹੀ ਜਾਣਕਾਰੀ ਅਤੇ ਜਾਂਚ ਮੁਫ਼ਤ ਅਤੇ ਗੁਪਤ ਤਰੀਕੇ ਨਾਲ ਕੀਤੀ ਜਾਂਦੀ ਹੈ। ਇਸ ਮੌਕੇ ਡਾ. ਕਵਿਤਾ ਸਿੰਘ, ਡਾ. ਮੋਹਿਤ, ਡਾ. ਮਲਿਕ, ਰੀਚਾ ਰਾਣੀ, ਸੁਖਜੀਤ ਕੌਰ, ਕੰਵਲਜੀਤ ਸਿੰਘ, ਪੁਸ਼ਪਾ ਰਾਣੀ, ਮਹਿੰਦਰ ਕੁਮਾਰ, ਐਲਟੀ ਰੰਜੂ ਗਿਰਧਰ, ਮੈਡਮ ਰੇਖਾ, ਮਾਸ ਮੀਡੀਆ ਅਧਿਕਾਰੀ ਅਨਿਲ ਧਾਮੂ, ਰਜਨੀਸ਼ ਅਤੇ ਹੋਰ ਹਾਜ਼ਰ ਸਨ।
Check Also
ਅਮਰੀਕਾ ਨਾਲ ਟ੍ਰੇਡ ਡੀਲ ’ਤੇ ਕਿਸਾਨਾਂ ਅਤੇ ਆਮ ਨਾਗਰਿਕਾਂ ਦੇ ਹਿਤਾਂ ਨਾਲ ਸਮਝੌਤਾ ਕਬੂਲ ਨਹੀਂ – ਔਜਲਾ
ਅੰਮ੍ਰਿਤਸਰ, 13 ਫਰਵਰੀ (ਜਗਦੀਪ ਸਿੰਘ) – ਕੇਂਦਰ ਦੀ ਮੋਦੀ ਸਰਕਾਰ ਵੱਲੋਂ ਅਮਰੀਕਾ ਨਾਲ ਕੀਤੀ ਗਈ …
Punjab Post Daily Online Newspaper & Print Media