Sunday, March 22, 2026

5 ਜ਼ਿਲ੍ਹਿਆਂ ਦੇ ਸੰਮੇਲਨ ਲਈ 3 ਦਸੰਬਰ ਨੂੰ ਫਰੀਦਕੋਟ ਪਹੁੰਚਣਗੇ ਕਿਸਾਨ- ਪ੍ਰਦੂਮਨ ਬੇਗਾਂਵਾਲੀ

Exif_JPEG_420
Exif_JPEG_420

ਫਾਜ਼ਿਲਕਾ, 30 ਨਵੰਬਰ (ਵਿਨੀਤ ਅਰੋੜਾ) – ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਜ਼ਿਲ੍ਹਾ ਫਾਜ਼ਿਲਕਾ ਦੀ ਇੱਕ ਮੀਅਿੰਗ ਜ਼ਿਲ੍ਹਾ ਪ੍ਰਧਾਨ ਪ੍ਰਦੂਮਨ ਬੇਗਾਂਵਾਲੀ ਦੀ ਪ੍ਰਧਾਨਗੀ ਵਿਚ ਸਥਾਨਕ ਮਾਰਕੀਟ ਕਮੇਟੀ ਦੇ ਵੇਹੜੇ ਵਿਚ ਹੋਈ। ਮੀਟਿੰਗ ਵਿਚ ਫਰੀਦਕੋਟ ਦੀ ਅਨਾਜ਼ ਮੰਡੀ ਵਿਚ 3 ਤਸੰਬਰ ਨੂੰ ਹੋਣ ਵਾਲੀ ਕਿਸਾਨ ਕਾਂਫ੍ਰੈਂਸ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਸੰਬੋਧਤ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਪ੍ਰਦੂਮਨ ਬੇਗਾਂਵਾਲੀ ਨੇ ਦੱਸਿਆ ਕਿ ਕਿਸਾਨੀ ਮਾਮਲਿਆਂ ਨੂੰ ਲੈ ਕੇ ਉਸ ਦਿਨ ਫਾਜ਼ਿਲਕਾ, ਫਿਰੋਜ਼ਪੁਰ, ਮੋਗਾ, ਮੁਕਤਸਰ, ਫਰੀਦਕੋਟ ਦੇ ਕਿਸਾਨ ਵੱਡੀ ਗਿਣਤੀ ਵਿਚ ਇੱਕਠੇ ਹੋਣਗੇ। ਮੀਟਿੰਗ ਵਿਚ ਪ੍ਰੈਸ ਸਕੱਤਰ ਮਾਸਟਰ ਬੂਟਾ ਸਿੰਘ ਚਿਮਨੇਵਾਲਾ, ਅਬੋਹਰ ਦੇ ਪ੍ਰਧਾਨ ਜਸਬੀਰ ਸਿੰਘ, ਢੋਲਾ ਸਿੰਘ ਬਾਰਡਰ ਬੈਲਟ ਦੇ ਪ੍ਰਧਾਨ, ਕਾਬਲ ਸਿੰਘ ਨੇ ਦੱਸਿਆ ਕਿ ਕਾਂਫ੍ਰੈਂਸ ਨੂੰ ਲੈ ਕੇ ਜ਼ਿਲ੍ਹਾ ਫਾਜ਼ਿਲਕਾ ਦੇ ਬਲਾਕ ਫਾਜ਼ਿਲਕਾ, ਅਬੋਹਰ, ਅਰਨੀਵਾਲਾ, ਜਲਾਲਾਬਾਦ ਦੇ ਕਿਸਾਨਾਂ ਵਿਚ ਭਾਰੀ ਉਤਸਾਹ ਹੈ ਅਤੇ ਉਸ ਦਿਨ ਉਕਤ ਪ੍ਰੋਗਰਾਮ ਵਿਚ ਪਹੁੰਚਣ ਲਈ ਕਿਸਾਨਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ।

Check Also

ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ

ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …

Leave a Reply