ਫਾਜ਼ਿਲਕਾ, 3 ਦਸੰਬਰ (ਵਿਨੀਤ ਅਰੋੜਾ) – ਜਨਰਲ ਵਰਗ ਦੇ ਲੋਕਾਂ ਵੱਲੋ ਅਪਣੀ ਹੱਕੀ ਮੰਗਾਂ ਨੂੰ ਲੈ ਕੇ ਪਿਛਲੇ ਲੰਬੇ ਸਮੇ ਤੋ ਸੰਘਰਸ਼ ਕੀਤਾ ਜਾ ਰਿਹਾ ਹੈ।ਇਸ ਸੰਘਰਸ ਦੇ ਤਹਿਤ ਪੰਜਾਬ ਭਰ ਵਿੱਚ ਸਰਕਾਰ ਦੇ ਵਿਰੁਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਫਾਜ਼ਿਲਕਾ ਵਿਖੇ ਵੀ ਹਰੇਕ ਐਤਵਾਰ ਲੱੜੀ ਵਾਰ ਚੌਂਕ ਘੰਟਾਘਰ, ਪ੍ਰਤਾਪ ਬਾਗ ਅਤੇ ਸ਼ਹਿਰ ਦੇ ਵੱਖ ਵੱਖ ਗਲੀ ਮੁੱਹਲਿਆ ਵਿੱਚ ਨੁਕੜ ਸੁਭਾਵਾ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ। ਪਰ ਸਰਕਾਰ ਵੱਲੋ ਅਜੇ ਵੀ ਜਨਰਲ ਵਰਗ ਦੀਆਂ ਸਮੱਸਿਆਂਵਾ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਸਭ ਤੋ ਵੱਧ ਵੋਟ ਬੈਂਕ ਵਾਲੇ ਜਨਰਲ ਵਰਗ ਨੁੰ ਹੀ ਨਜ਼ਰ ਅੰਦਾਜ ਕੀਤਾ ਜਾ ਰਿਹਾ ਹੈ।
ਸਰਕਾਰ ਦੀ ਇਸੇ ਬੇਰੁਖੀ ਅਤੇ ਧੱਕੇਸ਼ਾਹੀ ਤੋ ਤੰਗ ਆ ਕੇ ਅਤੇ ਸਰਕਾਰ ਨੁੰ ਜਨਰਲ ਵਰਗ ਦੀ ਅਸਲ ਤਾਕਤ ਦਾ ਇਹਸਾਸ ਕਰਵਾਉਂਣ ਲਈ ਇਸ ਸੰਘਰਸ਼ ਨੂੰ ਹੋਰ ਤੇਜ ਕਰਦੇ ਹੋਏ ਜਨਰਲ ਕੈਟਾਗਿਰੀ ਵੈਲਫੇਅਰ ਫੈਡਰੇਸ਼ਰਨ ਪੰਜਾਬ ਵੱਲੋਂ ਪੰਜਾਬ ਦੇ ਉਪ ਮੁੱਖਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਹਲਕੇ ਜਲਾਲਾਬਾਦ ਵਿਖੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਭੁੱਖ ਹੜਤਾਲ ਵਿੱਚ ਪੰਜਾਬ ਦੇ ਵੱਖ ਵੱਖ ਸ਼ਹਿਰਾ ਤੋਂ ਜਨਰਲ ਵਰਗ ਦੇ ਲੋਕ ਆ ਕੇ ਸ਼ਾਮਲ ਹੋ ਰਹੇ ਹਨ। ਇਸੇ ਲੜੀ ਵਿੱਚ ਅੱਜ ਪੰਜਵੇ ਦਿਨ ਫਾਜ਼ਿਲਕਾ ਦੇ ਨੌਜਵਾਨ ਭੁੱਖ ਹੜਤਾਲ ਤੇ ਬੈਠਣਗੇ।
ਅੱਜ ਸ਼ਾਮ ਬਾਲਾ ਜੀ ਧਾਮ ਵਿਖੇ ਹੋਈ ਇੱਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਫੈਡਰੇਸ਼ਨ ਦੇ ਸਥਾਨਕ ਆਗੂ ਵਿਨੀਤ ਕੁਮਾਰ ਅਰੋੜਾ ਨੇ ਦੱਸਿਆ ਕਿ ਫਾਜ਼ਿਲਕਾ ਤੋਂ ਦੱਸ ਮੈਂਬਰਾਂ ਦੀ ਇੱਕ ਟੀਮ ਅੱਜ ਐਤਵਾਰ ਨੂੰ ਜਲਾਲਾਬਾਦ ਜਾ ਕੇ ਇਸ ਭੁੱਖ ਹੜਤਾਲ ਵਿੱਚ ਸ਼ਾਮਲ ਹੋਵੇਗੀ। ਉਹਨਾਂ ਕਿਹਾ ਕਿ ਸਮੇਂ ਦੀ ਸਰਕਾਰਾਂ ਵੱਲੋਂ ਜਨਰਲ ਕੈਟਾਰਾਗਿਰੀ ਦੇ ਲੋਕਾਂ ਨਾਲ ਹਮੇਸ਼ਾ ਤੋਂ ਹੀ ਸੋਤੇਲੀ ਮਾਂ ਵਰਗਾ ਵਿਹਾਰ ਕੀਤਾ ਜਾ ਰਿਹਾ ਹੈ। ਇੱਕ ਪਾਸੇ ਸਰਕਾਰ ਗੈਰ=ਜਨਰਲ ਜਾਤੀ ਦੇ ਲੋਕਾ ਉੱਤੇ ਖਜਾਨੇ ਲੁਟਾ ਰਹੀ ਹੈ ਅਤੇ ਉਹਨਾਂ ਨੂੰ ਜਰੂਰਤ ਤੋ ਜਿਆਦਾ ਸੁਵਿਧਾਵਾਂ ਦੇ ਰਹੀ ਹੈ ਅਤੇ ਦੂਜੇ ਪਾਸੇ ਜਨਰਲ ਵਰਗ ਦੇ ਗ਼ਰੀਬ ਪਰਿਵਾਰਾਂ ਵਾਸਤੇ ਸਰਕਾਰ ਵੱਲੋ ਕੋਈ ਵੀ ਯੋਜਨਾ ਸ਼ਰੂ ਨਹੀ ਕਿਤੀ ਜਾ ਰਹੀ। ਸਗੋਂ ਆਏ ਦਿਨ ਜਨਰਲ ਵਰਗ ਦੇ ਲੋਕਾਂ ਉਤੇ ਕੋਈ ਨਾ ਕੋਈ ਨਵਾਂ ਜੱਜਿਆ ਕਰ ਲਗਾ ਕੇ ਮਾਨਸਿਕ ਅਤੇ ਆਰØਥਿਕ ਤੋਰ ਤੇ ਉਹਨਾਂ ਦਾ ਸ਼ੋਸ਼ਨ ਕਿੱਤਾ ਜਾ ਰਿਹਾ ਹੈ।
ਉਹਨਾਂ ਸਰਕਾਰ ਤੋ ਮੰਗ ਕੀਤੀ ਕਿ ਦੁਜੀ ਜਾਤੀ ਦੇ ਲੋਕਾਂ ਦੀ ਤਰਾਂ ਜਨਰਲ ਵਰਗ ਦੇ ਗ਼ਰੀਬ ਪਰਿਵਾਰਾਂ ਨੂੰ ਵੀ ਮੁਫਤ ਬਿਜਲੀ, ਪਾਣੀ, ਰਾਸਨ ਅਤੇ ਸਿਹਤ ਸੁਵਿਧਾਵਾਂ ਮੁਹੱਇਆਂ ਕਰਵਾਈਂਆ ਜਾਣ। ਜਨਰਲ ਵਰਗ ਦੇ ਗ਼ਰੀਬ ਵਿਦੀਆਰਥਿਆਂ ਨੂੰ ਵੀ ਮੁਫਤ ਸਿੱਖਿਆ ਦੇ ਨਾਲ ਨਾਲ ਵਜੀਫ਼ਾ ਪ੍ਰਦਾਨ ਕੀਤੀ ਜਾਵੇ ਅਤੇ ਵੱਖ ਵੱਖ ਸਰਕਾਰੀ ਮਹਿਕਮਿਆਂ ਦੀਆਂ ਅਸਾਮਿਆਂ ਲਈ ਦੂਜੇ ਵਿਦਿਆਰਥਿਆ ਦੇ ਬਰਾਬਰ ਹੀ ਫੀਸਾਂ ਲੱਈਆ ਜਾਣ।
ਜਾਣਕਾਰੀ ਦਿੰਦੇ ਹੋਏ ਵਿਨੀਤ ਅਰੋੜਾ ਨੇ ਦਸਿੱਆ ਕਿ ਜਨਰਲ ਕੈਟਾਗਿਰੀ ਦੇ ਲੋਕਾਂ ਵੱਲੋ ਅਪਣਿਆਂ ਮੰਗਾਂ ਨੁੰ ਮਨਾਉਣ ਦੇ ਲਈ 11 ਦੰਸਬਰ ਐਤਵਾਰ ਨੂੰ ਜਲਾਲਾਬਾਦ ਵਿਖੇ ਇੱਕ ਵਿਸ਼ਾਲ ਰੋਸ਼ ਮਾਰਚ ਕੱਡਿਆ ਜਾ ਰਿਹਾ ਹੈ। ਇਸ ਰੋਸ਼ ਮਾਰਜ ਵਿੱਚ ਪੂਰੇ ਪੰਜਾਬ ਭਰ ਤੋਂ ਜਨਰਲ ਵਰਗ ਦੇ ਲੋਕ ਅਪਣੀਆ ਮੰਗਾਂ ਨੁੰ ਲੈ ਕੇ ਸਰਕਾਰ ਦੇ ਵਿਰੁੱਧ ਪ੍ਰਦਰਸ਼ਨ ਕਰਨਗੇ।ਇਸ ਮੋਕੇ ਮੀਂਿਟਗ ਵਿੱਚ ਹਾਜਰ ਫੈਡਰੇਸ਼ਨ ਦੇ ਆਗੁ ਭਾਰਤ ਮੇਹੰਦੀਰੱਤਾ, ਗੋਰਵ ਦਾਵੜਾ, ਸੁਭਾਸ਼ ਮਦਾਨ, ਬਿਟੂ ਸੇਤਿਆ, ਵਰਿੰਦਰ ਸ਼ਰਮਾ, ਜੋਲੀ ਮੋਂਗਾ ਆਦਿ ਨੇ ਜਨਰਲ ਵਰਗ ਦੇ ਲੋਕਾਂ ਨੁੰ ਅਪੀਲ ਕਰਦੇ ਹੋਏ ਕਿਹਾ ਕਿ ਇਹ ਸਾਰਿਆ ਦਾ ਸਾਝਾਂ ਮੰਤਵ ਹੈ ਅਤੇ ਲੋਕਾਂ ਇਸ ਰੋਸ਼ ਮਾਰਚ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਭਾਗ ਲੈਣ।
Check Also
ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …
Punjab Post Daily Online Newspaper & Print Media