
ਅੰਮ੍ਰਿਤਸਰ, 3 ਦਸੰਬਰ (ਪੰਜਾਬ ਪੋਸਟ ਬਿਊਰੋ) – ਅੰਡਰ 14, 18 ਉਮਰ ਵਰਗ ਦੇ ਲੜਕੇ ਲੜਕੀਆਂ ਦੇ ਦੋ ਦਿਨਾਂ ਕੌਮੀ ਪੱਧਰ ਦੀਆਂ ਨੈਸ਼ਨਲ ਚਿਲਡਰਨ ਗੇਮਜ਼ 2016ਅੱਜ ਤੋਂ ਸ਼ੁਰੂ ਹੋ ਗਈਆਂ।ਮੁੱਖ ਆਯੋਜਕ ਇੰਜੀ: ਸੁਖਜਿੰਦਰਪਾਲ ਸਿੰਘ ਤੇ ਉਘੇ ਖੇਡ ਪ੍ਰਮੋਟਰ ਕੋਚ ਗੁਰਜੀਤ ਸਿੰਘ ਦੀ ਅਗਵਾਈ ਵਿਚ ਫੁਟਬਾਲ,ਕਰਾਟੇ, ਹਾਕੀ, ਯੋਗਾ, ਐਥਲੈਟਿਕ, ਕੈਰਮ ਬੋਰਡ, ਕਬੱਡੀ, ਜੁਡੌ, ਵੁਸ਼ੂ, ਖੋ-ਖੋ, ਟੈਨਿਸ, ਨੈਟ ਬਾਲ, ਵਾਲੀਬਾਲ, ਤਾਇਕਵਾਂਡੋ, ਰੱਸਾਕਸ਼ੀ, ਬੇਸਬਾਲ, ਟੇਬਲ ਟੈਨਿਸ, ਗਤਕਾ, ਸਾਫਟ ਬਾਲ, ਸਕੈਟਿੰਗ, ਬਾਕਸਿੰਗ, ਚੈਸ, ਹੈਂਡਬਾਲ, ਰੋਪ ਸਕੀਪਿੰਗ, ਕ੍ਰਿਕੇਟ, ਬੈਡਮਿੰਟਨ, ਬਾਸਕੇਟ ਬਾਲ, ਆਰਚੇਰੀ ਤੇ ਬਾਲ ਬੈਡਮਿੰਟਨ ਆਦਿ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਇਨ੍ਹਾਂ ਖੇਡ ਮੁਕਾਬਲਿਆਂ ਵਿਚ ਦੇਸ਼ ਭਰ ਤੋਂ ਸੈਂਕੜੇ ਮਹਿਲਾ-ਪੁਰਸ਼ ਖਿਡਾਰੀ ਆਪਣੀ ਕਿਸਮਤ ਅਜਮਾਈ ਲਈ ਆਪਣੀ ਖੇਡ ਸ਼ੈਲੀ ਦਾ ਮੁਜਾਹਰਾ ਕਰਨਗੇ।ਬਾਕਸਿੰਗ ਖੇਡ ਮੁਕਾਬਲਿਆਂ ਦੋਰਾਨ ਤਾਮਿਲਨਾਡੂ ਤੇ ਪੰਜਾਬ ਦਾ ਦਬਦਬਾ ਰਿਹਾ।
ਸ਼ਹੀਦ ਭਗਤ ਸਿੰਘ ਬਾਕਸਿੰਗ ਕਲੱਬ ਦੇ ਪ੍ਰਧਾਨ ਜਸਬੀਰ ਸਿੰਘ, ਜਨਰਲ ਸਕੱਤਰ ਕੋਚ ਬਲਦੇਵ ਰਾਜ, ਪ੍ਰਬੰਧਕੀ ਸਕੱਤਰ ਬਲਜਿੰਦਰ ਸਿੰਘ ਮੱਟੂ ਤੇ ਕੋਚ ਸੰਜੈ ਕੁਮਾਰ ਤੁਲੀ ਦੀ ਦੇਖ ਰੇਖ ਹੇਠ ਅਯੋਜਿਤ ਇਨ੍ਹਾਂ ਖੇਡ ਮੁਕਾਬਲਿਆਂ ਦੇ ਅੰਡਰ 14 ਸਾਲ ਲੜਕਿਆਂ ਦੇ 32-34 ਕਿਲੋ ਭਾਰ ਵਰਗ ਵਿਚ ਕਰਨ ਤਾਮਿਲਨਾਡੂ ਗੋਲਡ, 34-36 ਕਿਲੋਗ੍ਰਾਮ ਭਾਰ ਵਰਗ ਵਿਚ ਤਰੁਣ ਕੁਮਾਰ ਤਾਮਿਲਨਾਡੂ ਗੋਲਡ, ਸਿਧਾਂਸ਼ੂ ਤਾਮਿਲਨਾਡੂ ਸਿਲਵਰ, 50-52 ਕਿਲੋਗ੍ਰਾਮ ਭਾਰ ਵਰਗ ਵਿਚ ਅਭਿਸ਼ੇਕ ਨੇ ਗੋਲਡ ਮੈਡਲ ਹਾਸਲ ਕੀਤਾ।ਅੰਡਰ 19 ਸਾਲ ਉਮਰ ਵਰਗ ਦੇ 48-51ਕਿਲੋਗ੍ਰਾਮ ਭਾਰਵਰਗ ਵਿਚ ਦਾਨਿਸ਼ ਪੰਜਾਬ ਨੇ ਗੋਲਡ, ਆਯੂਸ਼ ਐਮ.ਪੀ. ਨੇ ਸਿਲਵਰ, 57-60 ਕਿਲੋਗ੍ਰਾਮ ਭਾਰਵਰਗ ਵਿਚ ਰਾਘਵ ਪੰਜਾਬ ਨੇ ਗੋਲਡ, ਤਾਏ ਜੋਜੋ ਐਮ.ਪੀ. ਨੇ ਸਿਲਵਰ, 60-64 ਕਿਲੋਗ੍ਰਾਮ ਭਾਰਵਰਗ ਵਿਚ ਅਰੁਣ ਪੰਜਾਬ ਨੇ ਗੋਲਡ, ਪੀ. ਨਿਵਾਸਨ ਤਾਮਿਲਨਾਡੂ ਨੇ ਸਿਲਵਰ, 64ਕਿਲੋਗ੍ਰਾਮ ਭਾਰਵਰਗ ਵਿਚ ਕਪਲ ਸ਼ਰਮਾ ਐਮ.ਪੀ. ਨੇ ਗੋਲਡ, ਸਤਨਾਮ ਸਿੰਘ ਪੰਜਾਬ ਨੇ ਸਿਲਵਰ 69-75 69 ਕਿਲੋਗ੍ਰਾਮ ਭਾਰਵਰਗ ਵਿਚ ਗੁੰਨਾ ਸੇਕਰਾਮ ਤਾਮਿਲਨਾਡੂ ਨੇ ਗੋਲਡ 75-81 ਕਿਲੋਗ੍ਰਾਮ ਭਾਰ ਵਰਗ ਵਿਚ ਕੇ.ਪ੍ਰਵੀਨ ਤਾਮਿਲਨਾਡੂ ਨੇ ਗੋਲਡ ਮੈਡਲ ਹਾਸਲ ਕੀਤਾ।ਇਸ ਮੋਕੇ ਪ੍ਰਿੰ: ਰਜੇਸ਼ ਪ੍ਰਭਾਕਰ, ਡਾ: ਐਸ.ਕੇ. ਮਹਿਤਾ, ਕੋਚ ਦਲਬੀਰ ਸਿੰਘ, ਬਲਜਿੰਦਰ ਸਿੰਘ ਮੱਟੂ, ਕੋਚ ਅਸ਼ੀਸ਼ ਕੁਮਾਰ, ਸੰਜੈ ਤੁਲੀ, ਗਗਨਦੀਪ ਕੋਰ, ਅਮਰਜੀਤ ਸਿੰਘ, ਹੈਪੀ ਕੋਟ ਖਾਲਸਾ ਆਦਿ ਹਾਜਰ ਸਨ।
Check Also
ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media