
ਬਠਿੰਡਾ, 6 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਅਮਰਪੁਰਾ ਬਸਤੀ ਵਿਖੇ ਸਥਿੱਤ ਪੰਚਾਇਤੀ ਧਰਮਸਾਲਾ ਵਿਚ ਸਿਰਕੀਬੰਧ ਲੋਕ ਭਲਾਈ ਸਭਾ ਦੀ ਇਕ ਮੀਟਿੰਗ ਸਭਾ ਦੇ ਪ੍ਰਧਾਨ ਹਰਜਿੰਦਰ ਸਿੰਘ ਟੋਨੀ ਅਤੇ ਸਿਰਕੀਬੰਧ ਨੌਜਵਾਨ ਸਭਾ ਪੰਜਾਬ ਦੇ ਪ੍ਰਧਾਨ ਜਗੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਭਾਈਚਾਰੇ ਦੇ ਮੋਹਤਵਰਾਂ ਤੋਂ ਇਲਾਵਾ ਆਮ ਲੋਕਾਂ ਨੇ ਵੱਡੀ ਗਿਣਤੀ ਵਿਚ ਸਮੂਲੀਅਤ ਕੀਤੀ। ਇਸ ਮੀਟਿੰਗ ਵਿਚ ਇਹ ਵਿਚਾਰਿਆ ਗਿਆ ਕਿ ਭਾਈਚਾਰੇ ਦੀ ਭਲਾਈ ਲਈ ਸਰਕਾਰ ਨੇ ਅਜੇ ਤੱਕ ਕੋਈ ਬੋਰਡ ਨਹੀਂ ਬਣਾਇਆ ਜਦੋਂ ਕਿ ਦੂਜੀਆਂ ਬਰਾਦਰੀ ਦੀ ਭਲਾਈ ਲਈ ਬੋਰਡ ਬਣਾਏ ਹੋਏ ਹਨ।ਮੀਟਿੰਗ ਵਿਚ ਵਿਚਾਰਿਆ ਗਿਆ ਕਿ ਸਰਕਾਰ ਵਲੋਂ ਸੈਣੀ ਬੋਰਡ, ਕੰਬੋਜ ਬੋਰਡ, ਰਾਏ ਸਿੱਖ ਬੋਰਡ, ਰਾਜਪੂਤ ਕਲਿਆਣ ਬੋਰਡ ਆਦਿ ਹੋਰ ਬੋਰਡ ਬਣਾਏ ਗਏ ਹਨ ਪਰ ਸਿਰਕੀਬੰਧ ਭਾਈਚਾਰੇ ਦਾ ਕੋਈ ਬੋਰਡ ਨਹੀਂ ਬਣਾਇਆ ਗਿਆ ਜਦੋਂ ਕਿ ਇਸ ਭਾਈਚਾਰੇ ਦੇ ਵੱਡੀ ਗਿਣਤੀ ਲੋਕ ਵੱਖ ਵੱਖ ਜ਼ਿਲ੍ਹਿਆਂ ਬਠਿੰਡਾ, ਪਟਿਆਲਾ, ਰਾਜਪੁਰਾ, ਫਿਰੋਜ਼ਪੁਰ, ਜਲੰਧਰ, ਜਲਾਲਾਬਾਦ, ਸ਼੍ਰੀ ਮੁਕਤਸਰ ਸਾਹਿਬ, ਖੰਨਾ, ਫਾਜ਼ਿਲਕਾ, ਅਬੋਹਰ, ਮਹਾਲਮ, ਜ਼ੀਰਾ, ਧਰਮਪੁਰਾ, ਮੁਲਾਂਪੁਰ, ਲੁਧਿਆਣਾ, ਤਲਵਾੜਾ, ਬਰਨਾਲਾ, ਗੋਇੰਦਵਾਲ, ਫਰੀਦਕੋਟ ਆਦਿ ਵਿਚ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿਚ ਵਸ ਰਹੇ ਹਨ, ਜਿਨ੍ਹਾਂ ਦੀ ਪੰਜਾਬ ਵਿਚ ਕੁਲ 12 ਤੋਂ 15 ਲੱਖ ਦੀ ਅਬਾਦੀ ਹੈ। ਜਦੋਂ ਕਿ ਕਈ ਬੋਰਡ ਐਸੇ ਹਨ, ਜਿਨ੍ਹਾਂ ਦੀ ਅਬਾਦੀ ਕਰੀਬ ਦੋ ਕੁ ਲੱਖ ਹੀ ਹੈ ਪਰ ਉਨ੍ਹਾਂ ਦਾ ਅਲੱਗ ਬੋਰਡ ਬਣਿਆ ਹੋਇਆ ਹੈ।
ਮੀਟਿੰਗ ਵਿਚ ਸਮੁੱਚੇ ਸਿਰਕੀਬੰਧ ਭਾਈਚਾਰੇ ਨੇ ਸਿਰਕੀਬੰਧ ਨੌਜਵਾਨ ਸਭਾ ਪੰਜਾਬ ਅਤੇ ਸਿਰਕੀਬੰਧ ਲੋਕ ਭਲਾਈ ਸਭਾ ਬਠਿੰਡਾ ਦੀ ਅਗਵਾਈ ਵਿਚ ਪੰਜਾਬ ਸਰਕਾਰ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਸਿਰਕੀਬੰਧ ਭਾਈਚਾਰੇ ਨਾਲ ਸਬੰਧਤ ਇਕ ਅਲੱਗ ਬੋਰਡ ਦਾ ਗਠਨ ਕੀਤਾ ਜਾਵੇ, ਜਿਹੜਾ ਭਾਈਚਾਰੇ ਦੀ ਬਿਹਤਰੀ ਲਈ ਕੰਮ ਕਰੇ। ਇਸ ਮੌਕੇ ਮੀਟਿੰਗ ਵਿਚ ਹਾਜਰ ਸਮੂਹ ਮੈਂਬਰਾਂ ਨੇ ਹੱਥ ਚੁੱਕ ਕੇ ਪਾਸ ਕੀਤੇ ਮਤੇ ਨੂੰ ਪ੍ਰਵਾਨਗੀ ਦਿੱਤੀ ਗਈ। ਇਸ ਮੌਕੇ ਇੰਦਰ ਸਿੰਘ ਰੋਮਾਣਾ, ਮੇਹਰ ਸਿੰਘ ਸੈਕਟਰੀ, ਸੇਵਾ ਸਿੰਘ ਮੀਤ ਪ੍ਰਧਾਨ, ਮਾਨ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ, ਰਿਟ. ਮਹਿੰਦਰ ਸਿੰਘ, ਭਜਨ ਸਿੰਘ ਸਾਬਕਾ ਪ੍ਰਧਾਨ ਗੁਰੂ ਨਾਨਕ ਸਕੂਲ, ਗਿਆਨ ਸਿੰਘ ਰਿਟ. ਕੋਅਪਰੇਟਿਵ ਮੈਨੇਜਰ, ਸਿਰਕੀਬੰਧ ਨੌਜਵਾਨ ਸਭਾ ਦੇ ਸੈਕਟਰੀ ਪ੍ਰਿਤਪਾਲ ਸਿੰਘ, ਮਹਿੰਦਰ ਸਿੰਘ, ਨਰਿੰਦਰਪਾਲ ਸਿੰਘ, ਗੁਰਮੀਤ ਸਿੰਘ, ਹਰਮੰਦਰ ਸਿੰਘ ਗੋਲਡੀ, ਮਲਕੀਤ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ, ਕਾਲਾ ਸਿੰਘ, ਗੁਰਦੇਵ ਸਿੰਘ ਪ੍ਰੈਸ ਸਕੱਤਰ ਸਿਰਕੀਬੰਧ ਨੌਜਵਾਨ ਸਭਾ ਆਦਿ ਹਾਜਰ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media