Wednesday, June 24, 2026

ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਸਿਲਵਰ ਜੁਬਲੀ ਸਮਾਗਮ ਯਾਦਗਰੀ ਰਿਹਾ

ppn0612201605
ਬਠਿੰਡਾ, 6 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਵਿਦਿਆ ਦੇ ਖੇਤਰ ਵਿੱਚ ਚਾਨਣ ਮੁਨਾਰਾ ਬਠਿੰਡਾ ਦੀ ਸੰਸਥਾ ਗੁਰੂ ਨਾਨਕ ਦੇਵ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਕਮਲਾ ਕਲੋਨੀ ਵਿੱਚ ਸਕੂਲ ਦੀ ਤਰੱਕੀ ਭਰੇ 25 ਵਰਖ਼ੇ ਪੂਰੇ ਹੋਣ ਦੀ ਖ਼ੁਸੀ ਵਿੱਚ ‘ਸਿਲਵਰ ਜੁਬਲੀ ਅਤੇ ‘ਸਲਾਨਾ ਇਨਾਮ ਵੰਡ’ ਸਮਾਰੋਹ ਕਰਵਾਇਆ ਗਿਆ। ਦਿਨ ਭਰ ਚੱਲੇ ਇਸ ਬਹੁ-ਭਾਂਤੇ ਰੰਗਾਂ ਰੰਗ ਪ੍ਰੋਗਰਾਮ ਵਿੱਚ ਸਕੂਲ ਦੇ ਵਿਦਿਆਰੀਆਂ ਨੇ ਆਪਣੀ ਕਲਾ ਦਾ ਪ੍ਰਗਟਾਵਾ ਕੀਤਾ।
ਸਮਾਗਮ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਗਾਏ ਸ਼ਬਦ ‘ਬਿਖੈ ਬਨੁ ਫੀਕਾ ਤਿਆਗਿ ਰੀ ਸਖੀਏ’ ਨਾਲ ਕੀਤੀ। ਸਕੂਲੀ ਬੱਚਿਆਂ ਵੱਲੋਂ ਪੇਸ਼ ਕੀਤੇ ਰੰਗਾਂ ਰੰਗ ਪ੍ਰੋਗਰਾਮ ਮਹਿਮਾਨਾਂ, ਮਾਪਿਆਂ, ਅਧਿਆਪਕਾਂ ਦਾ ਮਨ ਮੋਹੀ ਰੱਖਿਆ। ‘ਅਜੋਕੀਆਂ ਹਾਲਤਾਂ’ ਨੂੰ ਮੁੱਖ ਰੱਖਦਿਆ ‘ਬੇਟੀ ਬਚਾਓ-ਰੁੱਖ ਲਗਾਓ’, ਜਲ ਤੇ ਵਾਤਾਵਰਨ ਦੀ ਸਾਂਭ-ਸੰਭਾਲ ਸਬੰਧੀ, ਵੱਡਿਆਂ ਦਾ ਸਤਿਕਾਰ ਕਰਨ, ਹਰੇਕ ਧਰਮ ਦਾ ਆਦਰ ਕਰਨ, ਦੇਸ਼ ਦੀ ਰਾਖੀ ਕਰ ਰਹੇ ਸਰਹੱਦੀ ਸੈਨਿਕਾਂ ਨੂੰ ਸਮਪ੍ਰਤ ਪ੍ਰੋਗਰਾਮ ਪੇਸ਼ ਕੀਤੇ। ਨਰਸਰੀ ਜਮਾਤ ਦੇ ਵਿਦਿਆਰਥੀਆਂ ਵੱਲੋਂ ਨਾਚ ਤੇ ਯੂ.ਕੇ.ਜੀ ਜਮਾਤ ਦੀਆਂ ਵਿਦਿਆਰਥਣਾਂ ਦੇ ਗਿੱਧੇ ਨੇ ਚੰਗਾ ਰੰਗ ਬੰਨਿਆ।ਸਮਾਗਮ ਦੇ ਮੁੱਖ ਮਹਿਮਾਨ ਵਜੋਂ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨਵਰਸਿਟੀ ਬਠਿੰਡਾ ਦੇ ਡੀਨ ਡਾ. ਬੂਟਾ ਸਿੰਘ ਸਿੱਧੂ ਅਤੇ ਇੰਪਰੂਵਮੈਂਟ ਟਰੱਸਟ ਬਠਿੰਡਾ ਦੇ ਚੇਅਰਮੈਨ ਦਿਆਲ ਦਾ ਸੋਢੀ ਨੇ ਸ਼ਿਰਕਤ ਕੀਤੀ। ਸਕੂਲ ਦੇ ਪ੍ਰਿ. ਜਗਦੀਪ ਕੌਰ ਮਾਨ ਨੇ ਮੁੱਖ ਮਹਿਮਾਨਾਂ ਦਾ ਸਵਾਗਤ ਕਰਦਿਆ, ਸ਼ੈਸਨ ਦੌਰਾਨ ਸਕੂਲ ਦੀਆਂ ਪ੍ਰਾਪਤੀਆਂ ਤੇ ਤਰੱਕੀ ਬਾਰੇ ਚਾਨਣਾ ਪਾਇਆ।ਉਹਨਾਂ ਸਕੂਲ ਦੇ ਵਿਦਿਆਰਥੀਆਂ ਵੱਲੋਂ ਪੜਖ਼ਾਈ ਦੇ ਨਾਲ ਨਾਲ ਹੋਰ ਅਨੇਕਾਂ ਗਤੀਵਿਧੀਆਂ ਵਿੱਚ ਚੰਗੇ ਦਰਜ਼ੇ ਹਾਸਲ ਕਰਨ ‘ਤੇ ਇਸ ਨੂੰ ਸਕੂਲ ਦੀ ਸਾਨ ਕਰਾਰ ਦਿੰਦਿਆ ਵਿਦਿਆਰਥੀਆਂ, ਅਧਿਆਪਕਾਂ ਦਾ ਹੌਸਲਾ ਵਧਾਉਦਿਆ ਵਿਦਿਆਰਥੀਆਂ  ਦੇ ਮਾਪਿਆਂ ਵੱਲੋਂ ਦਿੱਤੇ ਜਾਂਦੇ ਸਹਿਯੋਗ ਲਈ ਧੰਨਵਾਦ ਕੀਤਾ। ਸਮਾਗਮ ਦੌਰਾਨ ਪੜਖ਼ਾਈ, ਖੇਡਾਂ, ਸੰਗੀਤ, ਚਿੱਤਰਕਲਾ ਅਤੇ ਹੋਰ ਕਲਾਵਾਂ ਵਿੱਚ ਸੁਚੱਜੇ  ਢੰਗ ਨਾਲ ਕੰਮ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ। ਮੁੱਖ ਮਹਿਮਾਨ ਡਾ. ਬੂਟਾ ਸਿੰਘ ਸਿੱਧੂ ਨੇ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਦੀ ਸਲਾਘਾ ਕਰਦਿਆ ਕਿਹਾ ਕਿ ਇਹ ਬੱਚੇ ਹੀ ਦੇਸ਼ ਦਾ ਭਵਿੱਖ ਹਨ, ਇਹਨਾਂ ਲਈ ਚੰਗੇ ਨਾਗਰਿਕ ਬਣਨ ਖਾਤਰ ਸਹੀ ਦਿਸ਼ਾ ਬਾਰੇ ਗਿਆਨ ਮਿਲਣਾ ਜਰੂਰੀ ਹੈ ਜੋ ਕਿ ਸਕੂਲ ਤੋਂ ਪ੍ਰਾਪਤ ਹੁੰਦਾ ਹੈ।
ਇਸ ਮੌਕੇ ਗੁਰੂਦੁਆਰਾ ਸਿਵਲ ਸਟੇਸ਼ਨ ਪ੍ਰਬੰਧਕ ਕਮੇਟੀ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸੇਖ਼ੋ, ਸਕੱਤਰ ਗੁਰਦੇਵ ਸਿੰਘ ਸਮਾਘ, ਮੈਨੇਜਰ ਸੁਰਜੀਤ ਸਿੰਘ ਦੋਦਾ ਤੇ ਮੈਂਬਰ ਆਦਿ ਵੀ ਸ਼ਾਮਲ ਸਨ। ਸਟੇਜ ਸਕੱਤਰਾਂ ਦੀ ਭੂਮਿਕਾ ਨੌਵੀ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਬਾਖੂਬੀ ਨਿਭਾਈ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply