
ਫਾਜ਼ਿਲਕਾ, 6 ਦਸੰਬਰ (ਵਿਨੀਤ ਅਰੋੜਾ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਵਧੀਆ ਸਿਹਤ ਸੁਵਿਧਾਵਾਂ ਦੇਣ ਲਈ ਖੋਲੀਆਂ ਜਾ ਰਹੀਆਂ ਫਾਰਮੇਸੀ ਲੈਬ ਦੇ ਤਹਿਤ ਸਿਵਲ ਸਰਜ਼ਨ ਫਾਜ਼ਿਲਕਾ ਡਾ. ਸੁਰਿੰਦਰ ਕੁਮਾਰ ਵੱਲੋਂ ਅੱਜ ਜ਼ਿਲ੍ਹੇ ਦੀਆਂ 9 ਫਾਰਮੇਸੀ ਅਤੇ ਲੈਬ ਦੀ ਸ਼ੁੁਰੂਆਤ ਕੀਤੀ ਗਈ। ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਡਾ. ਸੁਰਿੰਦਰ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵਧੀਆ ਸੁਵਿਧਾਵਾਂ ਦੇਣ ਲਈ ਸ਼ਹਿਰ ਅਤੇ ਪਿੰਡਾਂ ਵਿਚ ਇਸ ਤਰ੍ਹਾਂ ਦੀਆਂ ਮੁਫ਼ਤ ਫਾਰਮੇਸੀ ਅਤੇ ਲੈਬ ਦੀ ਉਸਾਰੀ ਕੀਤੀ ਗਈ ਹੈ। ਜਿੱਥੇ ਲੋਕਾਂ ਨੂੰ ਸਾਰਿਆਂ ਤਰ੍ਹਾਂ ਦੇ ਟੈਸਟ ਅਤੇ ਦਵਾਈਆਂ ਮੁਫ਼ਤ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 26 ਫਾਰਮੇਸੀ ਅਤੇ ਲੈਬ ਸਥਾਪਤ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚੋਂ 22 ਦੀ ਸ਼ੁਰੂਆਤ ਕੀਤੀ ਜਾ ਚੁੱਕੀ ਹੈ ਅਤ ਹੋਰ ਚਾਰ ਫਾਰਮੇਸੀ ਅਤੇ ਲੈਬ ਦੀ ਸ਼ੁਰੂਆਤ ਇਸੇ ਹਫ਼ਤੇ ਕਰ ਦਿੱਤੀ ਜਾਵੇਗੀ।
ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਹੰਸ ਰਾਜ ਮਲੇਠੀਆ ਨੇ ਦੱਸਿਆ ਕਿ ਪ੍ਰਦੇਸ਼ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਇਨ੍ਹਾਂ ਫਾਰਮੇਸੀ ਅੇਤ ਲੈਬ ਦੇ ਜ਼ਿਲ੍ਹਾ ਹਸਪਤਾਲ ਵਿਚ ਕੁਲ 50, ਸਬ ਡਵਿਜ਼ਨਲ ਹਸਪਤਾਲਾਂ ਵਿਚ 48, ਸੀਐਚਸੀ ਵਿਚ 28 ਅਤੇ ਪੀਐਚਸੀ ਲੈਵਲ ਤੇ ਬਣੀ ਲੈਬ ਵਿਚ ਲਗਭਗ 17 ਟੈਸਟ ਮੁਫ਼ਤ ਕੀਤੇ ਜਾਣਗੇ। ਇਸ ਤੋਂ ਇਲਾਵਾ ਪ੍ਰਦੇਸ਼ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਦਵਾਈਆਂ ਵੀ ਮੁਫ਼ਤ ਮੁਹੱਈਆ ਕਰਵਾਈਆਂ ਜਣਗੀਆਂ। ਜ਼ਿਲ੍ਹਾ ਮਾਸ ਮੀਡੀਆ ਅਧਿਕਾਰੀ ਅਨਿਲ ਧਾਮੂ ਨੇ ਦੱਸਿਆ ਕਿ ਅੱਜ ਸਿਵਲ ਸਰਜ਼ਨ ਫਾਜ਼ਿਲਕਾ ਵੱਲੋਂ ਬਲਾਕ ਖੂਈਖੇੜਾ ਦੇ ਤਹਿਤ ਆਉਂਦੀਆਂ ਚਾਰ ਫ,ਰਮੇਸੀ ਲੈਬ ਪਿੰਡ ਕੀਲਿਆਂ ਵਾਲੀ, ਪੰਜਕੋਸੀ, ਕਲਰ ਖੇੜਾ ਅਤੇ ਪੰਨੀਵਾਲ ਮਾਹਲਾਂ ਅਤੇ ਸੀਐਚਸੀ ਬਹਾਵਵਾਲਾ, ਸੀਐਚਸੀ ਰਾਮਸਰਾ ਅਤੇ ਬਲਾਕ ਸੀਤੋ ਗੁੁਨੋ ਦੀਆਂ ਤਿੰਨ ਪਿੰਡ ਖਾਟਵਾਂ, ਝੂਮਿਆਂਵਾਲੀ ਅਤੇ ਕੁੰਡਲ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਐਸਐਮਓ ਸੀਐਚਸੀ ਸੀਤੋ ਗੁਨੋ ਡਾ. ਗੋਬਿੰਦ ਅਗਰਵਾਲ, ਐਸਐਮਓ ਸੀਐਚਵੀ ਬਹਾਵ ਵਾਲਾ ਡਾ. ਸਲਿੰਦਰ ਸੇਠੀ, ਮੈਡੀਕਲ ਅਫ਼ਸਰ ਅਜੈਪਾਲ ਸਿੰਘ, ਬੀਈਈ ਸੁਸ਼ੀਲ ਕੁਮਾਰ, ਬੀਈਈ ਸੁਨੀਲ ਟੰਡਨ, ਬੀਈਈ ਮਨਵੀਰ ਸਿੰਘ, ਮਨੋਜ਼ ਕੁਮਾਰ ਝੀਂਝਾ, ਰਮੇਸ਼ ਕਾਸਨੀਆ, ਫਾਰਮਾਸਿਸਟ ਦੇਵੀ ਲਾਲ, ਸੰਦੀਪ ਕੁਮਾਰ, ਪ੍ਰਵੀਨ ਕੁਮਾਰ, ਫਾਰਮਾਸਿਸਟ ਕੁਲਦੀਪ ਖੁੰਗਰ, ਹੈਲਥ ਸੁਪਰਵਾਈਜ਼ਰ ਕੁਲਦੀਪ ਸਿੰਘ, ਹੈਲਥ ਵਰਕਰ ਚੰਦਰ ਕੁਮਾਰ, ਪਵਨ ਕੁਮਾਰ, ਰਾਜ ਕੁਮਾਰ, ਰਕੇਸ਼ ਕੁਮਾਰ, ਮਨੋਹਰ ਲਾਲ, ਐਲਐਚਵੀ ਵੀਨਾ ਰਾਦੀ, ਏਐਨਐਮ ਵਨੀਤਾ, ਕੈਲਾਸ਼ ਕੌਰ, ਮੰਜ਼ੂ ਬਾਲਾ, ਅਮਨ, ਰੀਤੂ ਬਾਲਾ, ਰਮਨਜੀਤ ਕੌਰ, ਰੇਨੂੰ ਬਾਲਾ, ਪ੍ਰੇਮ ਕਲਾਂ, ਮਹਿੰਦਰ ਕੌਰ, ਪਰਮਜੀਤ ਕੌਰ, ਗੁਰਪਿੰੰਦਰ ਕੌਰ ਅਤੇ ਹਸਪਤਾਲ ਸਟਾਫ਼ ਮੈਂਬਰ ਅਤ ਗ੍ਰਾਮ ਪੰਚਾਇਤ ਮੈਂਬਰ ਹਾਜ਼ਰ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media