ਅੰਮ੍ਰਿਤਸਰ, 6 ਦਸੰਬਰ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਹਲਕਾ ਦੱਖਣੀ ਉਮੀਦਵਾਰ ਡਾ. ਇੰਦਰਬੀਰ ਸਿੰਘ ਨਿੱਝਰ ਨੇ ਪੰਜਾਬ ਦੀ ਹਾਕਮ ਧਿਰ ਖਿਲਾਫ ਭੜਾਸ ਕੱਢਦਿਆਂ ਕਿਹਾ ਹੈ ਕਿ ਪੰਜਾਬ ਵਿਚ ‘ਆਪ’ ਪਾਰਟੀ ਦੀ ਵਧ ਰਹੀ ਮਕਬੂਲੀਅਤ ਕਾਰਨ ਸ਼੍ਰੌਮਣੀ ਅਕਾਲੀ ਦਲ ਨੂੰ ਸੱਤਾ ਹੱਥੋਂ ਖੁਸ ਜਾਣ ਖਤਰਾ ਲਗਾਤਾਰ ਸਤਾ ਰਿਹਾ ਹੈ।ਜਿਸ ਕਰ ਕੇ ਉਸ ਵੱਲੋਂ ਕੋਝੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ।ਉਨ੍ਹਾਂ ਦੋਸ਼ ਲਾਇਆ ਕਿ ਹਲਕਾ ਦੱਖਣੀ ਵਿਚ ‘ਆਪ’ ਪਾਰਟੀ ਦੇ ਪ੍ਰਚਾਰ ਸਬੰਧੀ ਪੇਂਟ ਕਰਵਾਈਆਂ ਦੀਵਾਰਾਂ ਉੱਤੇ ਸੱਤਾਧਾਰੀ ਪਾਰਟੀ ਨੇ ਆਪਣੇ ਪ੍ਰਚਾਰ ਲਿਖਵਾ ਦਿੱਤਾ ਹੈ।ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਿਆਸਤ ਸਮਝ ਤੋਂ ਬਹਾਰ ਹੈ, ਕਿਉਂਕਿ ਇਕ ਪਾਸੇ ਤਾਂ ਉਹ ਕਹਿੰਦੇ ਹਨ ਕਿ ‘ਆਪ’ ਦਾ ਪੰਜਾਬ ਵਿਚ ਕੋਈ ਆਧਾਰ ਨਹੀਂ ਹੈ ਅਤੇ ਫਿਰ ਹਰ ਜਗ੍ਹਾ ‘ਆਪ’ ਪਾਰਟੀ ਨੂੰ ਹੀ ਨਿਸ਼ਾਨੇ ‘ਤੇ ਲੈਂਦੇ ਹਨ।ਜਿਸ ਤੋਂ ਇਕ ਗੱਲ ਤਾਂ ਸਾਫ ਹੈ ਕਿ ਸ਼੍ਰੌਮਣੀ ਅਕਾਲੀ ਦਲ ਨੂੰ ਅਗਾਮੀ ਚੋਣਾਂ ਵਿਚ ‘ਆਪ’ ਹੱਥੋਂ ਹੋਣ ਵਾਲੀ ਹਾਰ ਸਾਫ ਦਿਖਾਈ ਦੇ ਰਹੀ ਹੈ।
ਡਾ. ਨਿੱਝਰ ਨੇ ਇਸ ਸਾਰੀ ਘਟਨਾ ਨੂੰ ਬਹੁਤ ਹੀ ਘਟੀਆ ਕਿਸਮ ਦੀ ਸਿਆਸਤ ਕਰਾਰ ਦਿੱਤਾ ਹੈ।ਉਨ੍ਹਾਂ ਇਹ ਵੀ ਕਿਹਾ ਹੈ ਕਿ ਹੁਣ ਅਕਾਲੀ ਬੌਖਲਾਹਟ ਵਿਚ ਆ ਕੇ ਚਾਹੇ ਜੋ ਮਰਜ਼ੀ ਕਰ ਲਵੇ, ਲੋਕ ਇਨ੍ਹਾਂ ਦਾ ਸਾਥ ਨਹੀਂ ਦੇਣ ਵਾਲੇ ਅਤੇ ਅਗਾਮੀ ਚੋਣਾਂ ਵਿਚ ਉਸ ਦੀ ‘ਆਪ’ ਹੱਥੋਂ ਹਾਰ ਯਕੀਨੀ ਹੈ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media