
ਬਠਿੰਡਾ, 7 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪੰਜਾਬ ਸਵਰਨਕਾਰ ਸੰਘ ਦੀ ਵਿਸ਼ੇਸ਼ ਮੀਟਿੰਗ ਸੰਘ ਦੇ ਹੈਡ ਆਫਿਸ ਸਿਰਕੀ ਬਜਾਰ ਬਠਿੰਡਾ ਵਿਖੇ ਪੰਜਾਬ ਅਤੇ ਜਿਲ੍ਹੇ ਦੇ ਮੁੱਖ ਆਹੁਦੇਦਾਰਾਂ ਦੀ ਹਾਜਰੀ ਵਿੱਚ ਹੋਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਟੇਟ ਪ੍ਰੈਜ਼ੀਡੈਂਟ ਕਰਤਾਰ ਸਿੰਘ ਜੌੜਾ ਨੇ ਕਿਹਾ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਮੀਟਿੰਗ ਸਮੇਂ ਮੰਗ ਕੀਤੀ ਗਈ ਹੈ ਕਿ ਪੰਜਾਬ ਸਵਰਨਕਾਰ ਸੰਘ ਦੀਆ ਚਾਰ ਮੰਗਾਂ ਵਿੱਚੋਂ ਸਵਰਨਕਾਰ ਬਰਾਦਰੀ ਨੂੰ ਬੀ.ਸੀ. ਵਿੱਚ ਸ਼ਾਮਲ ਕਰਨ ਦੀ ਸਿਰਫ ਇੱਕ ਮੰਗ ਪੂਰੀ ਕੀਤੀ ਗਈ ਹੈ।ਉਸ ਸਬੰਧੀ ਸਵਰਨਕਾਰ ਸੰਘ ਅਤੇ ਸਮੁੱਚੀ ਸਵਰਨਕਾਰ ਬਰਾਦਰੀ ਪੰਜਾਬ ਸਰਕਾਰ ਅਤੇ ਸ਼ਰੋਮਣੀ ਅਕਾਲੀ ਦਲ ਦੇ ਧੰਨਵਾਦੀ ਹਾਂ। ਹੋਰ ਮੰਗਾਂ ਬਾਰੇ ਸ੍ਰੀ ਜੌੜਾ ਨੇ ਕਿਹਾ ਕਿ ਵੱਖ ਵੱਖ ਜਾਤੀਆਂ ਦੀ ਤਰਾਂ ਪੰਜਾਬ ਵਿੱਚ ਸਵਰਨਕਾਰ ਬੋਰਡ ਬਣਾਇਆ ਜਾਵੇ ਅਤੇ ਬੋਰਡ ਦੇ ਮੈਂਬਰ ਅਤੇ ਚੇਅਰਮੈਨ ਵੀ ਸਵਰਨਕਾਰ ਜਾਤੀ ਦੇ ਹੋਣ ਜੋ ਬਰਾਦਰੀ ਦੇ 15 ਲੱਖ ਵੋਟਰਾ ਦੀ ਨੁਮਾਇੰਦਗੀ ਕਰਕੇ ਸਰਕਾਰ ਨਾਲ ਸੰਪਰਕ ਬਣਾਕੇ ਰੱਖੇ।
ਦੂਜੀ ਮੰਗ ਬਾਰੇ ਕਿਹਾ ਕਿ ਡੀ.ਜੀ.ਪੀ. ਸਾਹਿਬ ਤੋਂ ਪੰਜਾਬ ਪੁਲਿਸ ਨੂੰ ਹਦਾਇਤਾਂ ਜਾਰੀ ਕਰਵਾਈਆਂ ਜਾਣ ਤਾਂ ਕਿ ਚੋਰੀ ਮਾਲ ਦੀ ਰਿਕਵਰੀ ਕਰਨ ਸਮੇਂ ਕਈ ਨਿਰਦੋਸ਼ ਸਵਰਨਕਾਰ, ਜਵੈਲਰ, ਸਰਾਫ਼ ਜਾਂ ਸੋਨਾ ਕਾਰੋਬਾਰੀਆਂ ਨੂੰ ਆਈ.ਪੀ.ਸੀ. ਦੀ ਧਾਰਾ 411 ਅਤੇ 380 ਅਧੀਨ ਦਬਾਅ ਪਾ ਕੇ ਥਾਣੇਆਂ ਵਿੱਚ ਲੈ ਜਾ ਕੇ ਤੰਗ ਪਰੇਸ਼ਾਨ ਕਰਨ ਤੋਂ ਰੋਕਿਆ ਜਾਵੇ ਅਤੇ ਦੁਕਾਨਦਾਰ ਨੂੰ ਸੰਸਥਾ ਦੇ ਪ੍ਰਧਾਨ, ਪੰਚਾਇਤ ਦੀ ਹਾਜਰੀ ਵਿੱਚ ਆਪਣਾ ਪੱਖ ਪੇਸ਼ ਕਰਨ ਲਈ ਸਮਾਂ ਦਿੱਤਾ ਜਾਵੇ। ਤੀਸਰੀ ਮੰਗ ਸੋਨਾ ਚਾਂਦੀ ਤੇ ਲੱਗ ਰਹੇ 1 ਫੀਸਦੀ ਵੈਟ ਦੇ ਬਿਲਾਂ ਵਿੱਚ ਕੋਈ ਕਮੀਂ ਰਹਿਣ ਦੀ ਸੂਰਤ ਵਿੱਚ ਲੋਕਲ ਵਪਾਰੀ ਤੋਂ 30 ਗੁਣਾ ਪੈਨਲਟੀ ਅਤੇ ਦੂਜੀ ਸਟੇਟ ਤੋਂ ਆਏ ਵਪਾਰੀਆਂ ਤੋਂ 50 ਗੁਣਾ ਲਈ ਜਾ ਰਹੀ ਨਜਾਇਜ ਪੈਨਲਟੀ ਘੱਟ ਕੀਤੇ ਜਾਣ ਬਾਰੇ। ਸ੍ਰੀ ਜੌੜਾ ਨੇ ਦੱਸਿਆ ਕਿ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਗਿਆ ਹੈ ਲਿ ਲੰਬੇ ਸਮੇਂ ਤੋ ਲਟਕ ਰਹੀਆਂ ਉਕਤ ਮੰਗਾਂ ਚੋਣ ਜਾਬਤਾ ਲੱਗਣ ਤੋ ਪਹਿਲਾਂ ਪੂਰੀਆਂ ਕੀਤੀਆਂ ਜਾਣ।ਸੀ ਜੌੜਾ ਨੇ ਕਿਹਾ ਕਿ ਪੰਜਾਬ ਵਿੱਚ ਸਵਰਨਕਾਰਾਂ ਦੀ 15 ਲੱਖ ਵੋਟਰਾਂ ਦੀ ਗਿਣਤੀ ਹੋਣ ਦੇ ਬਾਵਜੂਦ ਵੀ ਸਿਆਸੀ ਪਾਰਟੀਆਂ ਵੱਲੋਂ ਸਰਕਾਰ ਵਿੱਚ ਕੋਈ ਅਹਿਮਿਅਤ ਨਹੀ ਦਿੱਤੀ ਜਾ ਰਹੀ ਹੈ।ਪੰਜਾਬ ਸਵਰਨਕਾਰ ਸੰਘ ਦੇ ਪ੍ਰਧਾਨ ਕਰਤਾਰ ਸਿੰਘ ਜੌੜਾ, ਚੀਫ ਪੈਟਰਨ ਬੀਬੀ ਗੁਰਚਰਨ ਕੌਰ ਸਾਬਕਾ ਐਮ.ਪੀ, ਜਨਰਲ ਸੈਕਟਰੀ ਮੁਖਤਿਆਰ ਸਿੰਘ ਸੋਨੀ, ਉਪ ਪ੍ਰਧਾਨ ਕਰਿਸ਼ਨ ਸਿੰਘ, ੳਪ ਪ੍ਰਧਾਨ ਬਲਜਿੰਦਰ ਸਿੰਘ, ਕੈਸ਼ਿਅਰ ਬਲਵਿੰਦਰ ਕੁਮਾਰ, ਬਠਿੰਡਾ ਦੇ ਜਿਲ੍ਹਾ ਪ੍ਰਧਾਨ ਮਨਮੋਹਨ ਸਿੰਘ ਕੁੱਕੂ, ਜਨਰਲ ਸੈਕਟਰੀ ਰਜਿੰਦਰ ਸਿੰਘ ਖੁਰਮੀ, ਸਿਟੀ ਪ੍ਰਧਾਨ ਕੁਲਤਾਰ ਸਿੰਘ ਅਤੇ ਹੋਰ ਮੁੱਖ ਪਤਵੰਤੇਆਂ ਦੀ ਹਾਜਰੀ ਵਿੱਚ ਫਰੀਦਕੋਟ ਜਿਲ੍ਹਾ ਦੇ ਪ੍ਰਧਾਨ ਗੁਰਚਰਨ ਸਿੰਘ ਪੱਪੂ ਜੋ ਕਿ ਪਜਿਲਾਂ ਵੀ ਤਨ ਮਨ ਅਤੇ ਲਗਨ ਨਾਲ ਜਿਲ੍ਹਾ ਪ੍ਰਧਾਨ ਦੀਆਂ ਸੇਵਾਵਾਂ ਦੇ ਰਹੇ ਹਨ ਜਿਲ੍ਹੇ ਦੇ ਸਵਰਨਕਾਰਾਂ ਦੀ ਮੰਗ ਤੇ ਉਹਨਾਂ ਨੂੰ ਹੀ ਦੂਸਰੀ ਵਾਰ ਜਿਲ੍ਹਾ ਪ੍ਰਧਾਨ ਬਣਾਇਆ ਗਿਆ ਹੈ।ਜਿਲ੍ਹਾ ਜਨਰਲ ਸੈਕਟਰੀ ਰਜਿੰਦਰ ਸਿੰਘ ਰਾਣਾ (ਸਪੁੱਤਰ ਸਵ. ਸz.ਹੁਕਮ ਸਿੰਘ) ਅਤੇ ਜਿਲ੍ਹੇ ਦੀਆਂ ਇਕਾਈਆਂ ਕੋਟਕਪੂਰਾ ਦੇ ਸਿਟੀ ਪ੍ਰਧਾਨ ਜਸਵਿੰਦਰ ਸਿੰਘ, ਜੈਤੋ ਦੇ ਪ੍ਰਧਾਨ ਸ੍ਰੀ ਤੀਰਥ ਰਾਂਮ ਦੀਆਂ ਨਿਯੁਕਤੀਆਂ ਸਰਬਸੰਮਤੀ ਨਾਲ ਹੋਣ ਤੇ ਸ੍ਰੀ ਜੌੜਾ ਨੇ ਪੰਜਾਬ ਸਵਰਨਕਾਰ ਸੰਘ ਵੱਲੋਂ ਨਵਨਿਯੁਕਤ ਆਹੁਦੇਦਾਰਾਂ ਨੂੰ ਵਧਾਈ ਦਿੱਤੀ ਅਤੇ ਤਨ ਮਨ ਨਾਲ ਸੇਵਾ ਕਰਨ ਲਈ ਪ੍ਰੇਰਿਤ ਕਰਦੇ ਹੋਏ ਕੋਟਕਪੂਰਾ ਅਤੇ ਫਰੀਦਕੋਟ ਜਿਲ੍ਹਾ ਦੀਆਂ ਵੱਖ ਵੱਖ ਮੰਡੀਆਂ ਤੋਂ ਆਏ ਸਵਰਨਕਾਰ/ਜਵੈਲਰਾਂ ਦਾ ਧੰਨਵਾਦ ਕੀਤਾ।
Check Also
ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media