
ਸੰਦੌੜ, 7 ਦਸੰਬਰ (ਹਰਮਿੰਦਰ ਸਿੰਘ) – ਸਟੇਟ ਐਵਾਰਡੀ ਅਧਿਆਪਕ ਸ੍ਰੀ ਦੇਵੀ ਦਿਆਲ ਬੇਨੜਾ ਦੇ ਉਦਮ ਸਦਕਾ 18 ਦਸੰਬਰ ਨੂੰ ਮਹਾਨ ਗਣਿਤ ਵਿਗਿਆਨੀ ਸ੍ਰੀਨਿਵਾਸਾ ਰਾਮਾਨੁਜਨ ਦੀ ਯਾਦ ਵਿੱਚ ਹੋ ਰਹੀ ਜਿਲ੍ਹਾ ਪੱਧਰੀ ਰਾਮਾਨੁਜਨ ਗਣਿਤ ਐਵਾਰਡ ਪ੍ਰੀਖਿਆ ਲਈ ਇਸ ਵਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਦੌੜ ਨੂੰ ਪ੍ਰੀਖਿਆ ਕੇਂਦਰ ਬਣਾਇਆ ਗਿਆ ਹੈ।ਇਸ ਪ੍ਰੀਖਿਆ ਦੇ ਜੋਨਲ ਪ੍ਰਬੰਧਕ ਜਗਜੀਤਪਾਲ ਸਿੰਘ ਘਨੌਰੀ,ਪ੍ਰਾਇਮਰੀ ਵਿੰਗ ਦੇ ਜਿਲ੍ਹਾ ਇੰਚਾਰਜ ਮਾ.ਰਜੇਸ਼ ਰਿਖੀ ਤੇ ਹਰਪ੍ਰੀਤ ਸਿੰਘ ਸੰਦੌੜ ਨੇ ਦੱਸਿਆ ਕਿ ਸੰਦੌੜ ਵਿੱਚ ਪ੍ਰਿੰਸੀਪਲ ਜੋਗਿੰਦਰ ਸਿੰਘ ਖਾਲਸਾ ਦੇ ਸਹਿਯੋਗ ਨਾਲ ਬਣਾਏ ਇਸ ਪ੍ਰੀਖਿਆ ਕੇਂਦਰ ਵਿੱਚ ਚੌਥੀ ਤੋਂ ਦਸਵੀਂ ਤੱਕ ਦੀਆਂ ਜਮਾਤਾਂ ਦੇ 17 ਸਕੂਲਾਂ ਦੇ 194 ਵਿਦਿਆਰਥੀ ਭਾਗ ਲੈਣਗੇ।ਉਹਨਾਂ ਦੱਸਿਆ ਕਿ ਬਲਾਕ ਅਹਿਮਦਗੜ੍ਹ ਵਿੱਚ ਪ੍ਰਵੇਸ਼ ਟੀਮ ਦੇ ਸਹਿਯੋਗ ਨਾਲ ਵਿਦਿਆਰਥੀਆਂ ਵਿੱਚ ਗਣਿਤ ਦੇ ਵਿਸ਼ੇ ਪ੍ਰਤੀ ਰੁਚੀ ਨੂੰ ਵਧਾਉਣ ਦੇ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ।ਉਹਨਾਂ ਦੱਸਿਆ ਕਿ ਪ੍ਰੀਖਿਆ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ ਅਤੇ ਵਿਦਿਆਰਥੀਆਂ ਨੂੰ ਰੋਲ ਨੰਬਰ ਵੀ ਭੇਜ ਦਿੱਤੇ ਗਏ ਹਨ।ਇਸ ਮੌਕੇ ਉਹਨਾਂ ਦੇ ਨਾਲ ਸੁਖਵਿੰਦਰ ਸਿੰਘ ਰਾਏ, ਬਲਵੀਰ ਸਿੰਘ,ਸੰਦੀਪ ਕੁਮਾਰ ਰਿਖੀ ਆਦਿ ਹਾਜ਼ਰ ਸਨ।
Check Also
ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media