ਧੁੰਦ ਤੋਂ ਬੇਪ੍ਰਵਾਹ ਸੈਂਕੜੇ ਵਿਦਿਆਰਥੀਆਂ ਨੇ ਦਿੱਤਾ ਅੰਗਦਾਨ ਦਾ ਸੰਦੇਸ਼

ਅੰਮ੍ਰਿਤਸਰ, 8 ਦਸੰਬਰ (ਜਗਦੀਪ ਸਿੰਘ ਸੱਗੂ) – ਸੰਘਣੀ ਧੁੰਦ ਕਾਰਨ ਵੀਰਵਾਰ ਦੀ ਸਵੇਰੇ ਅੰਮ੍ਰਿਤਸਰ ਵਿੱਚ ਜਿਥੇ ਵਿਜ਼ੀਬਿਲਟੀ ਕੇਵਲ ਦੋ ਕਦਮ ਤੇ ਸੀ ਉਥੇ ਹੀ ਸੈਂਕੜੇ ਸਕੂਲੀ ਵਿਦਿਆਰਥੀਆਂ ਅਤੇ ਫੋਰਟੀਜ਼ ਐਸਕੋਰਟ ਹਸਪਤਾਲ ਦੀ ਨਰਸਿੰਗ ਵਿਦਿਆਰਥਣਾਂ ਨੇ ਧੁੰਦ ਦੀ ਪਰਵਾਹ ਨਾ ਕਰਦੇ ਹੋਏ ਮੈਰਾਥਨ ਰਾਹੀਂ ਲੋਕਾਂ ਨੂੰ ਅੰਗਦਾਨ ਪ੍ਰਤੀ ਜਾਗਰੂਕ ਕੀਤਾ।ਸੀ.ਪੀ.ਐਚ.ਡੀ. ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵਲੋਂ 11ਵੇਂ ਪਾਇਟੈਕਸ ਮੇਲੇ ਦੇ ਉਦਘਾਟਨ ਮੌਕੇ ਤੇ ਫੋਰਟੀਜ਼ ਦੇ ਸਹਿਯੋਗ ਨਾਲ ਆਯੋਜਿਤ ਮੈਰਾਥਨ ਦੌੜ ਦਾ। ਸ਼ਹਿਰ ਦੇ ਕੰਪਨੀ ਬਾਗ ਵਿੱਚ ਸੰਘਣੀ ਧੁੰਦ ਦੇ ਬਾਵਜੂਦ ਸਕੂਲੀ ਬੱਚੇ ਅਤੇ ਇਸ ਮੁਹਿੰਮ ਨੂੰ ਅੱਗੇ ਵਧਾਉਣ ਦੇ ਚਾਹਵਾਨ ਸਵੇਰ ਤੋਂ ਹੀ ਜੁੜਨੇ ਸ਼ੁਰੂ ਹੋ ਗਏ ਸਨ। ਪੀ.ਐਚ.ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੀ ਪੰਜਾਬ ਇਕਾਈ ਦੇ ਕੋ-ਚੇਅਰਮੈਨ ਆਰ.ਐਸ ਸਚਦੇਵਾ ਨੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕਰਦੇ ਹੋਏ ਕਿਹਾ ਕਿ ਵਿਦਿਆਰਥੀਆਂ ਨੂੰ ਸਕਿੱਲ ਡਿਵੈਲਮੈਂਟ ਦੇ ਖੇਤਰ ਵਿੰਚ ਜਾਣਾਕਰੀ ਦੇਣ ਦੇ ਲਈ ਚੈਂਬਰ ਨੇ ਆਪਣਾ ਖੇਤਰੀ ਦਫਤਰ ਅੰਮ੍ਰਿਤਸਰ ਵਿੱਚ ਖੋਲ ਲਿਆ ਹੈ।

ਚੈਂਬਰ ਦੀ ਰੈਜੀਡੈਂਟ ਡਾਇਰੈਕਟਰ ਅਤੇ ਮੈਰਾਥਨ ਦੌੜ ਦੀ ਮੁੱਖ ਆਯੋਜਕ ਮਧੁ ਪਿੱਲੇ ਨੇ ਦੱਸਿਆ ਕਿ ਇਸ ਆਯੋਜਨ ਵਿੱਚ ਅੰਮ੍ਰਿਤਸਰ ਦੇ ਸ੍ਰੀਰਾਮ ਆਸ਼ਰਮ ਸਕੂਲ, ਡੀ.ਏ.ਵੀ ਪਬਲਿਕ ਸਕੂਲ ਅਤੇ ਸਪਰਿੰਗ ਡੈਲੱ ਸਕੂਲ ਦੇ ਸੈਂਕੜੇ ਵਿਦਿਆਰਥੀਆਂ ਤੋਂ ਇਲਾਵਾ ਫੋਰਟੀਜ਼ ਐਸਕੋਰਟ ਇੰਸਟੀਚਿਊਟ ਦੀ ਵਿਦਿਆਰਥਣਾਂ ਅਤੇ ਨਰਸਾਂ ਨੇ ਵੱਧ ਚੜ੍ਹ ਕੇ ਭਾਗ ਲਿਆ।ਫੋਰਟੀਜ਼ ਐਸਕੋਰਟ ਵਿੱਚ ਨੈਫਰੋਲਾੱਜੀ ਵਿਭਾਗ ਦੇ ਮੁਖੀ ਡਾਕਟਰ ਆਸ਼ੀਸ ਸ਼ਰਮਾ ਨੇ ਮੈਰਾਥਨ ਵਿੱਚ ਹਿੱਸਾ ਲੈ ਰਹੇ ਅਤੇ ਸ਼ਹਿਰ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਮਾਜਿਕ ਅਤੇ ਧਾਰਮਿਕ ਵਹਿਮਾਂ ਨੂੰ ਛੱਡਦੇ ਹੋਏ ਅੰਗਦਾਨ ਲਈ ਅੱਗੇ ਆਉਣਾ ਚਾਹੀਦਾ ਹੈ ਕਿਉੰਕੀ ਮੌਤ ਤੋਂ ਬਾਅਦ ਇੱਕ ਵਿਅਕਤੀ ਦੇ ਅੰਗਾਂ ਰਾਂਹੀ ਦੱਸ ਵਿਅਕਤੀਆਂ ਨੂੰ ਨਵਾਂ ਜੀਵਨ ਮਿਲਦਾ ਹੈ।ਉਨ੍ਹਾਂ ਕਿਹਾ ਕਿ ਭਾਰਤ ਵਿੱਚ ਅੰਗਦਾਨ ਦੇ ਪ੍ਰਤੀ ਜਾਗਰੂਕਤਾ ਦੀ ਭਾਰੀ ਘਾਟ ਹੈ। ਅਤੇ ਇਥੇ ਇਹ ਪ੍ਰਤੀਸ਼ਤਤਾ ਕੇਵਲ 0.1 ਪ੍ਰਤੀਸ਼ਤ ਹੈ।ਇਸ ਮੌਕੇ ਮੈਰਾਥਨ ਵਿੱਚ ਭਾਗ ਲੈਣ ਵਾਲਿਆਂ ਦਾ ਧੰਨਵਾਦ ਕਰਦੇ ਹੋਏ ਪੀ.ਐਚ.ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਖੇਤਰੀ ਡਾਇਰੈਕਟਰ ਡਾਕਟਰ ਪ੍ਰਵੀਨ ਰਾਠੀ ਨੇ ਕਿਹਾ ਕਿ ਪਾਇਟੈਕਸ ਰਾਂਹੀ ਜਿਥੇ ਕਾਰੋਬਾਰੀ ਗਤੀਵਿਧੀਆਂ ਨੂੰ ਅੱਗੇ ਵਧਾਇਆ ਜਾਂਦਾ ਹੈ, ਉਥੇ ਹੀ ਸਮਾਜਿਕ ਜਿੰਮੇਦਾਰੀਆਂ ਬਾਰੇ ਵੀ ਕੰਮ ਕੀਤਾ ਜਾਂਦਾ ਹੈ। ਇਸ ਮੌਕੇ ਤੇ ਪੀ.ਐਚ.ਡੀ ਚੈਂਬਰ ਦੇ ਸਥਾਨਕ ਕੁਆਰਡੀਨੇਟਰ ਜੈਦੀਪ ਸਿੰਘ ਤੋਂ ਇਲਾਵਾ ਕਈ ਪਤਵੰਤੇ ਹਾਜਰ ਸਨ।ਇਸੇ ਦੌਰਾਨ ਅੰਮ੍ਰਿਤਸਰ ਦੇ ਕੰਪਨੀ ਬਾਗ ਤੋਂ ਸ਼ੁਰੂ ਹੋਈ ਮੈਰਾਥਨ ਦੌਨ ਨਾਵਲਟੀ ਚੌਂਕ, ਇਨਕਮ ਟੈਕਸ ਦਫਤਰ, ਗਰੀਨ ਐਵੇਨਿਯੂ ਤੋਂ ਹੰਦੇ ਹੋਏ ਰਣਜੀਤ ਐਵੇਨਿਊ ਵਿੱਚ ਸਮਾਪਤ ਹੋਈ।
Punjab Post Daily Online Newspaper & Print Media