Sunday, February 22, 2026

ਨੇਪਾਲ, ਭੂਟਾਨ, ਅਫਗਾਨਿਸਤਾਨ, ਬੰਗਲਾਦੇਸ਼, ਸ੍ਰੀਲੰਕਾ ਨਾਲ ਕਾਰੋਬਾਰ ਵਧਾਵੇਗਾ ਭਾਰਤ

ਪੀ.ਐਚ.ਡੀ ਚੈਂਬਰ ਨੇ ਕੀਤਾ ਦੂਜੀ ਅੰਤਰਰਾਸ਼ਟਰੀ ਬਾਇਰ ਸੈਲਰ ਮੀਟ ਦਾ ਆਯੋਜਨ

ppn0812201603

ਅੰਮ੍ਰਿਤਸਰ, 8 ਦਸੰਬਰ (ਜਗਦੀਪ ਸਿੰਘ ਸੱਗੂ) – ਉਤਪਾਦਨ ਦੇ ਖੇਤਰ ਵਿੱਚ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਅੱਜ ਸਥਾਨਕ ਪੀ.ਐਚ.ਡੀ. ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵਲੋਂ ਭਾਰਤ ਸਰਕਾਰ ਦੇ ਇੰਡਸਟਰੀ ਕਾਮਰਸ ਮੰਤਰਾਲੇ ਦੇ ਸਹਿਯੋਗ ਨਾਲ ਆਯੋਜਿਤ ਪਾਇਟੈਕਸ ਦੌਰਾਨ ਦੂਜੀ ਅੰਤਰਰਾਸ਼ਟਰੀ ਬਾਇਰ-ਸੈਲਰ ਮੀਟ ਵਿੱਚ ਵੱਖ-ਵੱਖ ਦੇਸ਼ਾਂ ਦੇ ਕਾਰੋਬਾਰੀ ਪ੍ਰਤੀਨਿੱਧਾਂ ਨੇ ਜਿਥੇ ਆਪਣੇ ਵਿਚਾਰ ਸਾਂਝੇ ਕੀਤੇ।ਪੀ.ਐਚ.ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੀ ਪੰਜਾਬ ਇਕਾਈ ਦੇ ਕੋ-ਚੇਅਰਮੈਨ ਆਰ.ਐਸ. ਸਚਦੇਵਾ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਕਿਹਾ ਕਿ ਪੰਜਾਬ ਦੀ ਪਾਵਨ ਧਰਤੀ ਤੇ ਇਹ ਦੂਜਾ ਮੌਕਾ ਹੈ ਜਦੋਂ ਇਸ ਮੀਟ ਦਾ ਆਯੋਜਨ ਕੀਤਾ ਜਾ ਰਿਹਾ ਹੈ। ਅਫਗਾਨਿਸਤਾਨ ਦੇ ਸਨਅਤਕਾਰਾਂ ਦੀ ਨੁਮਾਂਇਦਗੀ ਕਰਨ ਵਾਲੇ ਅਬਦੁਲ ਹਾਸਿਬ ਰਹੀਮੀ ਨੇ ਆਪਣੀ ਪੇਸ਼ਕਾਰੀ ਵਿੱਚ ਕਿਹਾ ਕਿ ਮੌਜੂਦਾ ਸਮੇਂ ਵਿੱਚ ਬਾਰਡਰ ਪਾਰ ਕਾਰੋਬਾਰ ਨੂੰ ਵਧਾਉਣਾ ਸਮੇਂ ਦੀ ਲੌੜ ਹੈ।ਇਸ ਤਰਾਂ ਦੇ ਪ੍ਰੋਗਰਾਮ ਸਮੇਂ-ਸਮੇਂ ਤੇ ਹੋਣੇ ਚਾਹੀਦੇ ਹਨ। ਬੰਗਲਾਦੇਸ਼ੀ ਪ੍ਰਤੀਨਿੱਧਾਂ ਦੇ ਪ੍ਰਧਾਨ ਅਬੂ ਨਸੀਰ ਨੇ ਕਿਹਾ ਕਿ ਭਾਰਤ ਅਤੇ ਬੰਗਲਾਦੇਸ਼ ਵਿੱਚ ਲੰਮੇ ਸਮੇਂ ਤੋਂ ਕਾਰੋਬਾਰੀ ਸਾਂਝ ਹੈ। ਦੋਹਾਂ ਦੇਸ਼ਾਂ ਨੂੰ ਇਸਨੂੰ ਅੱਗੇ ਵਧਾਉਣ ਦੀ ਲੌੜ ਹੈ। ਸ੍ਰੀਲੰਕਾਈ ਸਨਅਤਕਾਰਾਂ ਦੇ ਪ੍ਰਧਾਨ ਏਡਵਿਨ ਏਸਲਾ ਡੇ ਲਿਵੇਰਾ ਨੇ ਕਿਹਾ ਕਿ ਸ੍ਰੀਲੰਕਾ ਸਮੇਤ ਕਈ ਦੇਸ਼ਾਂ ਵਿੱਚ ਨੂੰ ਭਾਰਤੀ ਸਅਨਤ ਤੋਂ ਭਾਰੀ ਉਮੀਦਾਂ ਹਨ। ਇਸ ਸਮੇਂ ਭਾਰਤ ਵਿੱਚ ਸਨਅਤੀ ਪ੍ਰਸਾਰ ਦੀ ਵਧੇਰੇ ਸੰਭਾਵਨਾਵਾਂ ਹਨ।ਇਸ ਗੋਲ ਮੇਜ਼ ਕਾਨਫਰੰਸ ਦੌਰਾਨ ਨੇਪਾਲ ਚੈਂਬਰ ਆਫ ਕਾਮਰਸ ਦੇ ਪ੍ਰਧਾਨ ਰਾਜੇਸ਼ ਕਾਜ਼ੀ ਸ੍ਰੇਸ਼ਠ, ਭੂਟਾਨ ਚੈਂਬਰ ਆਫ ਇੰਡਸਟਰੀ ਦੇ ਪ੍ਰਤੀਨਿਧ ਕੇਸਾਨ ਵਾਂਗੜੀ ਨੇ ਸਨਅਤੀ ਵਿਕਾਸ ਦੇ ਸਬੰਧ ਵਿੱਚ ਆਪਣੇ ਵਿਚਾਰ ਪੇਸ਼ ਕੀਤੇ। ਪੀ.ਐਚ.ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਡਾਇਰੈਕਟਰ ਐਗਜ਼ੀਬਿਸ਼ਨ ਨਵੀਨ ਸੇਠ ਨੇ ਸਾਰੇ ਦੇਸ਼ਾਂ ਦੇ ਪ੍ਰਤੀਨਿੱਧਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਭਵਿੱਖ ਵਿੱਚ ਵੀ ਇਸ ਤਰਾਂ ਦੇ ਆਯੋਜਨ ਕੀਤੇ ਜਾਣਗੇ।
ਇਸ ਮੌਕੇ ਤੇ ਪੀ.ਐਚ.ਡੀ. ਚੈਂਬਰ ਆਫ ਕਾਮਰਸ ਦੇ ਸਕੱਤਰ ਜਰਨਲ ਸੌਰਵ ਸਾਨਿਆਲ ਨੇ ਵਿਦੇਸ਼ੀ ਪ੍ਰਤੀਨਿੱਧਾਂ ਦੀ ਮੰਗ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਤੇ  ਸਨਅਤੀ ਮਾਹਿਰ ਟੀ.ਐਸ.ਮੈਣੀ, ਪੀ.ਐਚ.ਡੀ. ਚੈਂਬਰ ਆਫ ਕਾਮਰਸ ਦੇ ਖੇਤਰੀ ਡਾਇਰੈਕਟਰ ਪ੍ਰਵੀਨ ਰਾਠੀ, ਪੀਐਚਡੀ ਚੈਂਬਰ ਦੇ ਡਾਇਰੈਕਟਰ ਐਗਜ਼ੀਬਿਸ਼ਨ ਨਵੀਨ ਸੇਠ, ਜੈਦੀਪ ਸਿੰਘ ਤੋਂ ਇਲਾਵਾ ਕਈ ਪਤਵੰਤੇ ਹਾਜਰ ਸਨ।ਸੂਚਨਾ ਅਨੁਸਾਰ ਪਹੁੰਚੇ ਡੈਲੀਗੇਟਾਂ ਵਿਚ ਅਫਗਾਨਿਸਤਾਨ ਤੋਂ 30, ਭੂਟਾਨ ਤੋਂ 12, ਬੰਗਲਾ ਦੇਸ਼ ਤੋਂ 36, ਨੇਪਾਲ ਤੋਂ 15 ਅਤੇ ਸ੍ਰੀਲੰਕਾ ਤੋਂ ਮੈਂਬਰ ਸ਼ਾਮਲ ਹਨ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …

Leave a Reply