
ਅੰਮ੍ਰਿਤਸਰ, 8 ਦਸੰਬਰ (ਸੁਖਬੀਰ ਸਿੰਘ) – ਜੇਕਰ ਕੁਸ਼ਟ ਰੋਗ ਦਾ ਸਮੇਂ ਸਿਰ ਇਲਾਜ ਹੋ ਜਾਵੇ ਤਾਂ ਮਰੀਜ਼ ਸਾਰੀ ਉਮਰ ਦੀ ਅਪੰਗਤਾ ਤੋਂ ਬਚ ਸਕਦਾ ਹੈ। ਇਹ ਪ੍ਰਗਟਾਵਾ ਸਿਵਲ ਸਰਜਨ ਅੰਮ੍ਰਿਤਸਰ ਡਾ. ਪ੍ਰਦੀਪ ਚਾਵਲਾ ਨੇ ਕੁਸ਼ਟ ਕਾਰਨ ਹੋਈ ਅਪੰਗਤਾ ਨੂੰ ਠੀਕ ਕਰਨ ਅਤੇ ਇਸ ਦੇ ਰੋਗੀਆਂ ਦੇ ਮੁੜ ਵਸੇਬੇ ਦੇ ਯਤਨਾਂ ਤਹਿਤ ਸਿਵਲ ਹਸਪਤਾਲ ਅੰਮ੍ਰਿਤਸਰ ਵਿਖੇ ਲਗਾਏ ਦੋ ਦਿਨਾ ਰਾਜ ਪੱਧਰੀ ਕੰਸਟ੍ਰੱਕਟਿਵ ਸਰਜਰੀ ਕੈਂਪ ਮੌਕੇ ਕੀਤਾ।ਉਨ੍ਹਾਂ ਕਿਹਾ ਕਿ ਇਸ ਕੈਂਪ ਦਾ ਉਦੇਸ਼ ਕੁਸ਼ਟ ਰੋਗ ਦੇ ਮਰੀਜ਼ਾਂ ਨੂੰ ਮੁੜ ਵਸੇਬੇ ਲਈ ਅਤੇ ਆਮ ਜ਼ਿੰਦਗੀ ਜਿਊਣ ਲਈ ਤਿਆਰ ਕਰਨਾ ਹੈ, ਕਿਉਂਕਿ ਇਸ ਸਰਜਰੀ ਤੋਂ ਬਾਅਦ ਮਰੀਜ਼ ਸੌ ਫੀਸਦੀ ਤੱਕ ਠੀਕ ਹੋ ਜਾਂਦਾ ਹੈ।ਇਸ ਕੈਂਪ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਕੁਲ 17 ਮਰੀਜ਼ਾਂ ਦਾ ਮੁਆਇਨਾ ਕੀਤਾ ਗਿਆ ਅਤੇ ਇਨ੍ਹਾਂ ਵਿਚੋਂ 10 ਦਾ ਆਪ੍ਰੇਸ਼ਨ ਕੀਤਾ ਗਿਆ।
ਜ਼ਿਲ੍ਹਾ ਲੈਪਰੋਸੀ ਅਫ਼ਸਰ ਡਾ. ਜੋਤੀਕਾ ਕਲਸੀ ਨੇ ਇਸ ਮੌਕੇ ਦੱਸਿਆ ਕਿ ਆਪ੍ਰੇਸ਼ਨ ਵਾਲੇ ਮਰੀਜ਼ 6 ਮਹੀਨੇ ਤੱਕ ਉਨ੍ਹਾਂ ਦੇ ਸੰਪਰਕ ਵਿਚ ਰਹਿਣਗੇ ਤਾਂ ਜੋ ਕਿ ਕਿਸੇ ਵੀ ਮੁਸ਼ਕਲ ਹਾਲਤ ਵਿਚ ਜਾਂ ਕੋਈ ਤੰਗੀ ਆਉਣ ਤੇ ਇਨ੍ਹਾਂ ਦਾ ਇਲਾਜ ਸਹੀ ਤਰੀਕੇ ਨਾਲ ਕੀਤਾ ਜਾ ਸਕਦੇ।ਇਸ ਦੇ ਨਾਲ ਹੀ ਪੂਰੀ ਤਰ੍ਹਾਂ ਠੀਕ ਹੋਣ ਲਈ ਮਰੀਜ਼ ਨੂੰ ਫਿਜ਼ੀਓਥਰੈਪੀ ਕਰਾਉਣੀ ਬਹੁਤ ਹੀ ਜ਼ਰੂਰੀ ਹੈ।ਇਸ ਮੌਕੇ ਸਟੇਟ ਲੈਪਰੋਸੀ ਸਲਾਹਕਾਰ ਡਾ. ਕੁਲਦੀਪ ਸਿੰਘ ਕੰਗ ਅਤੇ ਰਾਏਪੁਰ ਤੋਂ ਡਾ. ਕੇ. ਐਮ ਕਾਬਲੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਰੋੜਾ, ਡਾ. ਚਰਨਜੀਤ, ਮਾਸ ਮੀਡੀਆ ਅਫ਼ਸਰ ਸ੍ਰੀਮਤੀ ਰਾਜ ਕੌਰ, ਜ਼ਿਲ੍ਹਾ ਬੀ. ਸੀ. ਸੀ ਫੈਸੀਲੀਟੇਟਰ ਸ੍ਰੀ ਆਰੂਸ਼ ਭੱਲਾ, ਪਰਮਿੰਦਰ ਸਿੰਘ, ਗੁਰਪ੍ਰੀਤ ਸਿੰਘ, ਸਤੀਸ਼ ਕੁਮਾਰ ਅਤੇ ਹੋਰ ਹਾਜ਼ਰ ਸਨ।
Check Also
ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ
ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …
Punjab Post Daily Online Newspaper & Print Media