Thursday, June 11, 2026

ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ ਵਲੋਂ ਅੱਖਾਂ ਦਾ ਫ਼੍ਰੀ ਚੈੱਕਅੱਪ ਕੈਂਪ 11 ਦਸੰਬਰ ਨੂੰ

ਅੰਮ੍ਰਿਤਸਰ, 9 ਦਸੰਬਰ (ਜਗਦੀਪ ਸਿੰਘ ਸੱਗੂ) – ਮਾਨਵਤਾ ਦੀ ਸੇਵਾ ਨੂੰ ਸਮਰਪਿਤ ਸੰਸਥਾ ਭਾਈ ਘਨ੍ਹਈਆ ਜੀ ਮਿਸ਼ਨ ਸੁਸਾਇਟੀ (ਰਜਿ.) ਵਲੋਂ ਸਿਵਲ ਸਰਜਨ ਦੀ ਮਨਜ਼ੂਰੀ ਉਪਰੰਤ ਅੱਖਾਂ ਦਾ ਫ਼੍ਰੀ ਚੈੱਕਅੱਪ ਕੈਂਪ 11 ਦਸੰਬਰ  ਦਿਨ ਐਤਵਾਰ ਨੂੰ ਭਾਈ ਘਨ੍ਹਈਆ ਜੀ ਐਲੋਪੈਥਿਕ ਡਿਸਪੈਂਸਰੀ, ਗੁ: ਸ਼ਹੀਦ ਬਾਬਾ ਸੰਗਤ ਸਿੰਘ, ਸ਼ਹੀਦ ਬਾਬਾ ਜੀਵਨ ਸਿੰਘ ਮਕਬੂਲ ਪੁਰਾ ਵਿਖੇ ਸਵੇਰੇ 9:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਲਗਾਇਆ ਜਾ ਰਿਹਾ ਹੈ। ਸੁਸਾਇਟੀ ਦੇ ਚੇਅਰਮੈਨ ਭਾਈ ਮਨਜੀਤ ਸਿੰਘ ਤੇ ਪ੍ਰਧਾਨ ਪਿੰz. ਬਲਜਿੰਦਰ ਸਿੰਘ ਨੇ ਦੱਸਿਆ ਕਿ ਕੈਂਪ ਦਾ ਉਦਘਾਟਨ ਸਲਵਿੰਦਰ ਸਿੰਘ ਸੱਗੂ ਡਿਸਟ੍ਰਿਕ ਅਟਾਰਨੀ ਅੰਮ੍ਰਿਤਸਰ ਆਪਣੇ ਕਰ-ਕਮਲਾਂ ਨਾਲ ਕਰਨਗੇ। ਸੁਸਾਇਟੀ ਵੱਲੋਂ ਲੋੜਵੰਦ ਮਰੀਜ਼ਾਂ ਦੇ ਆਪਰੇਸ਼ਨ ਨਿਰਮਲਜੋਤ ਆਈ ਹਸਪਤਾਲ ਤੋਂ ਬਿਨਾਂ ਟਾਂਕੇ ਦੇ ਲੈਨਜ਼ ਪਾ ਕੇ ਫ੍ਰੀ ਕਰਵਾਏ ਜਾਣਗੇ।

Check Also

ਉਸਾਰੀ ਕਿਰਤੀਆਂ ਲਈ 4.83 ਕਰੋੜ ਦੀਆਂ ਭਲਾਈ ਸਕੀਮਾਂ ਦੀ ਸਿਫ਼ਾਰਸ਼

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਕਿਰਤੀਆਂ ਦੇ ਅਧਿਕਾਰਾਂ ਅਤੇ ਭਲਾਈ ਦੀ ਰੱਖਿਆ ਲਈ ਇੱਕ …

Leave a Reply