Friday, June 12, 2026

ਸਿੱਖਿਆ ਮੰਤਰੀ ਵੱਲੋਂ 11 ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ

Dr. Daljit Singh Cheema
ਫਾਜ਼ਿਲਕਾ, 9 ਦਸੰਬਰ (ਵਿਨੀਤ ਅਰੋੜਾ)- ਪੰਜਾਬ ਦੇ ਸਿੱਖਿਆ ਮੰਤਰੀ ਡਾ: ਦਲਜੀਤ ਸਿੰਘ ਚੀਮਾ ਨੇ 11 ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਨਿਰਦੇਸ ਡੀ.ਪੀ.ਆਈਂ ਸਕੂਲ ਸਿੱਖਿਆ ਨੂੰ ਦਿੱਤੇ ਹਨ।ਅੱਜ ਜ਼ਿਲ੍ਹੇ ਦੇ ਪਿੰਡ ਚਾਂਦਮਾਰੀ ਨੇੜੇ ਇਕ ਭਿਆਨਕ ਅਤੇ ਦਰਦਨਾਕ ਸੜਕ ਹਾਦਸੇ ਵਿੱਚ 12 ਅਧਿਆਪਕਾਂ ਅਤੇ ਦੁਰਘਟਨਾਗ੍ਰਸਤ ਵਾਹਨ ਦੇ ਡਰਾਈਵਰ ਦੀ ਮੌਤ ਤੇ ਜਦ ਸਿੱਖਿਆ ਮੰਤਰੀ ਦੁੱਖ ਵੰਡਾਉਣ ਅਤੇ ਪੀੜਤ ਪਰਿਵਾਰਾਂ ਨੂੰ ਮਿਲਣ ਲਈ ਜ਼ਿਲ੍ਹੇ ਦੇ ਦੌਰੇ ਤੇ ਪੁੱਜੇ ਤਾਂ ਇਹ 11 ਅਧਿਆਪਕਾਂ ਸੰਵੇਦਨਹੀਨਤਾਂ ਦੀਆਂ ਹੱਦਾਂ ਲੰਘਦਿਆਂ ਸਿੱਖਿਆ ਮੰਤਰੀ ਕੋਲ ਆਪਣੀਆਂ ਬਦਲੀਆਂ ਦੀਆਂ ਅਰਜੀਆਂ ਲੈ ਕੇ ਪਹੁੰਚ ਗਏ ਸਨ।ਸਿੱਖਿਆ ਮੰਤਰੀ ਨੇ ਇੰਨ੍ਹਾਂ ਨੂੰ ਮੌਕੇ ‘ਤੇ ਹੀ ਇਸ ਵਿਹਾਰ ਲਈ ਤਾੜਨਾ ਕੀਤੀ ਅਤੇ ਨਾਲ ਹੀ ਡੀ.ਪੀ.ਆਈ ਨੂੰ ਹਦਾਇਤ ਕੀਤੀ ਕਿ ਇੰਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਅਗਲੇਰੀ ਵਿਭਾਗੀ ਕਾਰਵਾਈ ਕੀਤੀ ਜਾਵੇ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply