Thursday, March 26, 2026

ਪਾਇਟੈਕਸ `ਚ ਨਹੀ ਦਿਸਿਆ ਨੋਟਬੰਦੀ ਦਾ ਅਸਰ, ਜਮ ਕੇ ਹੋਈ ਖਰੀਦਦਾਰੀ

ppn1112201619ਅੰਮ੍ਰਿਤਸਰ, 11 ਦਸੰਬਰ (ਜਗਦੀਪ ਸਿੰਘ ਸੱਗੂ)- ਸਥਾਨਕ ਰਣਜੀਤ ਐਵਨਿਊ ਵਿਚ ਬੀਤੀ 8 ਦਸੰਬਰ ਤੋਂ ਚੱਲ ਰਹੇ ਪਾਇਟੈਕਸ ਮੇਲੇ ਨੇ ਅੰਮ੍ਰਿਤਸਰ ਵਾਸੀਆਂ ਲਈ ਸੰਡੇ ਨੂੰ ਫਨ-ਡੇਅ ਬਣਾ ਦਿੱਤਾ। ਐਤਵਾਰ ਨੂੰ ਛੁੱਟੀ ਹੋਣ ਕਾਰਨ ਅੱਜ ਭੀੜ ਦੇ ਮਾਮਲੇ ਵਿੱਚ ਪਿਛਲੇ ਦਿਨਾਂ ਦੇ ਸਾਰੇ ਰਿਕਾਰਡ ਟੁੱਟ ਗਏ। ਅੋਰਤਾਂ ਅਤੇ ਬੱਚਿਆਂ ਨੇ ਅੱਜ ਪੂਰਾ ਦਿਨ ਮੇਲੇ ਵਿਚ ਮੌਜ ਮਸਤੀ ਕੀਤੀ।
ਅੰਮ੍ਰਿਤਸਰ ਵਿਚ ਪੰਜਾਬ ਅੰਤਰਰਾਸ਼ਟਰੀ ਵਪਾਰ ਐਕਸਪੋ ਪੀਟੈਕਸ ਦੀ  ਸ਼ਾਖਾ ਵਿਚ 11ਵੀਂ ਮੈਗਾ ਵਪਾਰ ਪ੍ਰਦਰਸ਼ਨੀ ਵਿਚ ਐਤਵਾਰ ਨੂੰ ਜਮਾ ਹੋਈ ਭੀੜ ਨੇ ਪਿਛਲੇ ਸਾਰੇ ਸਾਲਾਂ ਦੇ ਰਿਕਾਰਡ ਤੋੜ ਦਿੱਤੇ। ਪਾਇਟੈਕਸ ਮੇਲਾ ਸੋਮਵਾਰ ਨੂੰ ਖਤਮ ਹੋਣ ਜਾ ਰਿਹਾ ਹੈ। ਖਾਣ-ਪੀਣ ਦੇ ਮਾਮਲੇ ਵਿਚ ਪੰਜਾਬ ਦੇ ਦੂਜੇ ਇਲਾਕਿਆਂ ਦੇ ਮੁਕਾਬਲੇ ਅੱਗੇ ਰਹਿਣ ਵਾਲੇ ਅੰਮ੍ਰਿਤਸਰ ਵਾਸੀਆਂ ਨੇ ਅੱਜ ਵੱਖ-ਵੱਖ ਰਾਜਾਂ ਦੀ ਫੂਡ ਸਟਾਲ ਤੇ ਜਾਕੇ ਖਾਣ-ਪੀਣ ਦਾ ਆਨੰਦ ਮਾਣਿਆ। ਔਰਤਾਂ ਅਤੇ ਬੱਚਿਆਂ ਦੀ ਜਿਆਦਾ ਭੀੜ ਫੂਡ ਕੋਰਟ ਵਿਚ ਚੱਲ ਰਹੇ ਰਾਜਸਥਾਨੀ ਖਾਣੇ ਅਤੇ ਪਾਕਸਿਤਾਨੀ ਖਾਣੇ ਦੇ ਸਟਾਲਾਂ ਤੇ ਜਿਆਦਾ ਰਹੀ।
ਔਰਤਾਂ ਨੇ ਅੱਜ ਘਰੇਲੂ ਸਜਾਵਟੀ ਸਮਾਨ ਅਤੇ ਉਤੱਰ ਪੂਰਬੀ ਸੂਬਿਆਂ ਦੇ ਸਟਾਲਾਂ ਦੇ ਵਧੇਰਾ ਸਮਾਂ ਵਤੀਤ ਕੀਤਾ। ਇਥੋਂ ਦੀ ਤਿੰਨ ਨੰਬਰ ਪਵੇਲੀਅਨ ਵਿੱਚ ਘਰੇਲੂ ਸਜਾਵਟੀ ਸਮਾਨ ਸੱਜਾ ਹੋਮ ਡੈਕੋਰ ਦੇ ਸੰਚਾਲਕ ਸ਼ਿਵਮ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਵਿੱਚ ਸਾਲਾਂ ਪੁਰਾਣਾ ਉਹ ਸਾਰਾ ਸਮਾਨ ਮੌਜੂਦ ਹੈ ਜਿਹੜਾ ਅੱਜ ਫੈਸ਼ਨ ਤੋਂ ਬਾਹਰ ਹੋ ਚੁਕਿੱਆ ਹੈ। ਜਿਵੇਂ ਕੀ ਅੰਗਰੇਜਾਂ ਦੇ ਜਮਾਨੇ ਦੇ ਪੁਰਾਣੇ ਟੇਲੀਫੂਨ ਅਤੇ ਹੋਰ ਸਜਾਵਟੀ ਸਮਾਨ ਸਾਡੇ ਪਾਸ ਉਪਲੱਬਧ ਹੈ।ਅੱਜ ਮੇਲੇ ਵਿੱਚ ਜੁੜੀ ਭੀੜ ਤੇ ਨੋਟਬੰਦੀ ਦਾ ਕੋਈ ਅਸਰ ਨਹੀਂ ਦਿਸਿੱਆ। ਲੋਕਾਂ ਨੇ ਜਿਥੇ ਦਿਨਭਰ ਜਮ੍ਹ ਕੇ ਖਰੀਦਦਾਰੀ ਕੀਤੀ, ਉਥੇ ਹੀ ਮੇਲੇ ਵਿੱਚ ਆਉਣ ਵਾਲੇ ਲੋਕਾਂ ਦੀ ਗਿਣਤੀ ਅੱਜ ਡੇਢ ਲੱਖ ਤੋਂ ਉਪਰ ਚਲੀ ਗਈ ਹੈ। ਪ੍ਰੋਗਰਾਮ ਦੇ ਪ੍ਰਬੰਧਕ ਪੀ.ਐਚ.ਡੀ. ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਖੇਤਰੀ ਨਿਰਦੇਸ਼ਕ ਡਾ: ਪ੍ਰਵੀਨ ਰਾਠੀ ਨੇ ਦੱਸਿਆ ਕਿ ਸਮੇਂ ਦੇ ਅਨੁਸਾਰ ਇਸ ਵਾਰ ਇਸ ਮੇਲ ਵਿਚ ਬਹੁਤ ਜਿਆਦਾ ਬਦਲਾਅ ਕੀਤੇ ਗਏ ਹਨ। ਜਿੰਨ੍ਹਾਂ ਨੂੰ ਲੋਕਾਂ ਨੇ ਪਸੰਦ ਕੀਤਾ ਹੈ। ਅੱਜ ਇੱਕਠੀ ਹੋਈ ਭੀੜ ਨੇ ਸਾਫ ਕਰ ਦਿੱਤਾ ਕਿ ਪੰਜਾਬੀਆਂ ਖੁੱਲੇ ਦਿਲ ਦੇ ਹੁੰਦੇ ਹਨ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਸੋਮਵਾਰ ਨੂੰ ਅਖੀਰਲੇ ਦਿਨ ਭੀੜ ਅਤੇ ਵਪਾਰ ਦੇ ਮਾਮਲੇ ਵਿਚ ਪਿਛਲੇ ਸਾਰੇ ਰਿਕਾਰਡ ਟੁੱਟ ਜਾਣਗੇ।

ਫੋਰਟਿਸ ਦੇ ਮਾਹਿਰ ਡਾਕਟਰ ਕੈਂਪ ਲਗਾ ਕੇ ਕਰ ਰਹੇ ਹਨ ਜਾਗਰੂ
ਪਾਇਟੈਕਸ ਮੇਲੇ ਦੌਰਾਨ ਜਿਥੇ ਲੋਕ ਖਰੀਦਦਾਰੀ ਲਈ ਆ ਰਹੇ ਹਨ, ਉਥੇ ਹੀ ਫੋਰਟੀਜ਼ ਐਸਕੋਰਟ ਦੇ ਡਾਕਟਰਾਂ ਦੀ ਟੀਮ ਵਲੋਂ ਇਥੇ ਆਉਣ ਵਾਲਿਆਂ ਨੂੰ ਸਿਹਤ ਦੇ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਫੋਰਟੀਜ਼ ਦੇ ਡਾਇਰੈਕਟਰ ਪਿਨਾਕ ਮੌਦਗਿਲ ਦੀ ਅਗਵਾਈ ਵਾਲੀ ਟੀਮ ਦੇ ਅਧਿਕਾਰੀਆਂ ਵਲੋਂ ਰੋਜਾਨਾ ਸ਼ਾਮ ਨੂੰ ਕੈਂਪ ਲਗਾ ਕੇ ਲੋਕਾਂ ਨੂੰ ਬਦਲ ਰਹੀ ਜੀਵਨ ਸ਼ੈਲੀ ਵਿੱਚ ਖਾਣਪੀਣ ਦਾ ਧਿਆਨ ਰੱਖਣ ਬਾਰੇ ਦੱਸਿਆ ਜਾ ਰਿਹਾ ਹੈ, ਉਥੇ ਹੀ ਬਚਿੱਆਂ ਨੂੰ ਹੱਥ ਧੋਣ ਦੇ ਤਰੀਕੇ ਬਾਰੇ ਵੀ ਦੱਸਿਆ ਜਾ ਰਿਹਾ ਹੈ।

ppn1112201618

ਭੈਣੀ ਸਾਹਿਬ ਦੇ ਹਰਬਲ ਪ੍ਰੋਡਕਟਾਂ ਦੀ ਚਾਰੇ ਪਾਸੇ ਮੱਚੀ ਧੂਮ        
ਪਾਇਟੈਕਸ ਮੇਲੇ ਦੌਰਾਨ ਸ੍ਰੀ ਭੈਣੀ ਸਹਿਬ ਵਾਲੇ ਨਾਮਧਾਰੀਆਂ ਵਲੋਂ ਲਗਾਇਆ ਗਿਆ ਹਰਬਲ ਪ੍ਰੋਡਕਟਾਂ ਦਾ ਸਟਾਲ ਲੋਕਾਂ ਦੀ ਖਿਚੱ ਦਾ ਕੇਂਦਰ ਬਣਿਆ ਹੋਈਆ ਹੈ। ਇਥੇ ਮਿਲਣ ਵਾਲੇ ਸਾਰੇ ਉਤਪਾਦ ਪੂੁਰੀ ਤਰਾਂ ਨਾਲ ਹਰਬਲ ਹਨ। ਨਾਮਧਾਰੀ ਨੌਰੰਗਾ ਅਚਾਰ ਵੇਚ ਰਹੇ ਸੰਦੀਪ ਸਿੰਘ ਨੇ ਦੱਸਿਆ ਕਿ ਇਥੇ ਲੋਕ ਜਿਥੇ ਦੇਸੀ ਘਿਓ ਦੀ ਬਰਫੀ, ਕਰੀਬ ਇੱਕ ਦਰਜਨ ਤਰਾਂ ਦੇ ਅਚਾਰ, ਮੁਰੱਬੇ, ਚਟਨੀਆਂ ਆਦਿ ਲੋਕਾਂ ਵਲੋਂ ਬੇਹਦ ਪਸੰਦ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕੀ ਨੋਟਬੰਦੀ ਦਾ ਮੇਲੇ ਤੇ ਕੋਈ ਅਸਰ ਨਹੀਂ ਹੈ। ਅੱਜ ਲੋਕਾਂ ਨੇ ਜਮ ਕੇ ਖਰੀਦਦਾਰੀ ਕੀਤੀ ਹੈ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply