Thursday, March 26, 2026

ਮੰਤਰੀ ਜੋਸ਼ੀ ਨੇ ਅਦਾ ਕੀਤੀ 11ਵੇਂ ਪਾਇਟੈਕਸ ਮੇਲੇ ਦਾ ਸਮਾਪਤੀ ਰਸਮ

ppn1112201620ਅੰਮ੍ਰਿਤਸਰ, 11 ਦਸੰਬਰ (ਜਗਦੀਪ ਸਿੰਘ ਸੱਗੂ)- ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਅਨਿਲ ਜੋਸ਼ੀ ਨੇ ਪੰਜਾਬ ਦੀ ਸਨਅਤੀ ਨੀਤੀ ਨੂੰ ਹੋਰਨਾਂ ਸੂਬਿਆਂ ਦੇ ਮੁਕਾਬਲੇ ਸੱਭ ਤੋਂ ਚੰਗੀ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਅੱਜ ਪੰਜਾਬ ਸਰਕਾਰ ਦੀ ਨੀਤੀਆਂ ਕਾਰਨ ਕਈ ਸਨਅਤੀ ਘਰਾਣੇ ਆਪਣੇ ਕਾਰੋਬਾਰ ਦਾ ਵਿਸਥਾਰ ਕਰ ਰਹੇ ਹਨ। ਜੋਸ਼ੀ ਅੱਜ ਸਥਾਨ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ (ਪਾਇਟੈਕਸ) ਦੇ ਰਸਮੀ ਸਮਾਪਤੀ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਭਾਗ ਲੈਕੇ ਸਾਰਕ ਦੇਸ਼ਾਂ ਦੇ ਸਨਅਤਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਪਾਇਟੈਕਸ ਮੇਲੇ ਵਿੱਚ ਭਾਗ ਲੈਣ ਵਾਲੇ ਸਾਰੇ ਕਾਰੋਬਾਰੀਆਂ ਨੂੰ ਸਨਮਾਨਿਤ ਕਰਨ ਤੋਂ ਬਾਅਦ ਕਿਹਾ ਕਿ ਸਨਅਤਕਾਰ ਹੀ ਕਿਸੇ ਵੀ ਸੂਬੇ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਾਂਦੇ ਨ। ਪੰਜਾਬ ਦੀ ਮੌਜੂਦਾ ਸਰਕਾਰ ਨੇ ਪਿਛਲੇ ਦੱਸ ਸਾਲਾਂ ਦੌਰਾਨ ਅੰਮ੍ਰਿਤਸਰ ਸਣੇ ਸਮੁੱਚੇ ਪੰਜਾਬ ਵਿੱਚ ਬੁਨਿਆਦੀ ਢਾਂਚੇ ਦੀ ਵਿਕਾਸ ਤੇ ਜੋਰ ਦਿੱਤਾ ਹੈ।
ਰਾਜ ਦੇ ਵਿਕਾਸ ਨੂੰ ਸਥਿਰ ਰਖੱਣ ਲਈ ਜਨਤਾ ਤੋਂ ਸਹਿਯੋਗ ਦੀ ਅਪੀਲ ਕਰਦੇ ਹੋਏ ਕਿਹਾ ਕਿ ਸੂਬਾ ਸਰਕਾਰ ਨੇ ਰਾਜ ਦੇ ਹਰ ਇੱਕ ਪਿੰਡ ਅਤੇ ਕਸਬੇ ਵਿੱਚ ਸੜਕੀ ਤੰਤਰ ਮਜਬੂਤ ਕਰਨ ਦੀ ਦਿਸ਼ਾ ਵਿੱਚ ਕੰਮ ਕੀਤਾ ਹੈ। ਜਿਸ ਨਾਲ ਸਨਅਤਕਾਰਾਂ ਨੂੰ ਕਈ ਤਰਾਂ ਦੀ ਸਹੂਲਤਾਂ ਮਿਲੀ ਹਨ। ਇਸ ਤੋਂ ਪਹਿਲਾਂ ਜੋਸ਼ੀ ਦਾ ਇਥੇ ਪਹੁੰਚਣ ਤੇ ਸਵਾਗਤ ਕਰਦੇ ਹੋਏ ਪੀਐਚਡੀ ਚੈਂਬਰ ਆਫ ਇੰਡਸਟਰੀ ਦੀ ਪੰਜਾਬ ਇਕਾਈ ਦੇ ਕੋ-ਚੇਅਰਮੈਨ ਆਰ.ਐਸ. ਸਚਦੇਵਾ ਨੇ ਕਿਹਾ ਕਿ ਇਸ ਵਾਰ ਪਾਇਟੈਕਸ ਦੌਰਾਨ ਅੰਮ੍ਰਿਤਸਰ ਵਾਸੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ ਹੈ।ਚੈਂਬਰ ਦੇ ਖੇਤਰੀ ਡਾਇਰੈਕਟਰ ਡਾਕਟਰ ਪ੍ਰਵੀਨ ਰਾਠੀ ਨੇ ਕਿਹਾ ਕਿ ਬਾਇਰ ਸੈਲਰ ਮੀਟ ਦੌਰਾਨ ਕਰੀਬ 319 ਕਰੋੜ ਰੁਪਏ ਦੀ ਕਾਰੋਬਾਰੀ ਪੁਛੱਗਿਛ ਨੂੰ ਸਿਰੇ ਚੜ੍ਹਾਉਣ ਦੀ ਦਿਸ਼ਾ ਵਿੱਚ ਕੰਮ ਕੀਤਾ ਜਾਵੇਗਾ। ਚੈਂਬਰ ਦੀ ਰੈਜ਼ੀਡੈਂਟ ਡਾਇਰੈਕਟਰ ਮਧੂ ਪਿੱਲੇ ਨੇ ਕਿਹਾ ਕਿ ਬੇਸ਼ੱਕ ਅੱਜ ਮੇਲੇ ਦੀ ਰਸਮੀ ਸਮਾਪਤੀ ਹੋ ਗਈ ਹੈ ਪ੍ਰੰਤੂ ਸੋਮਵਾਰ ਨੂੰ ਵੀ ਇਹ ਆਮ ਲੋਕਾਂ ਲਈ ਖੁੱਲਾ ਰਹੇਗਾ। ਇਸ ਮੌਕੇ ਤੇ ਚੈਂਬਰ ਦੀ ਸਥਾਨਕ ਮੈਨੇਜ਼ਰ ਰਮਨੀਤ ਕੌਰ, ਸਥਾਨਕ ਸਹਾਇਕ ਡਾਇਰੈਕਟਰ ਆਰ.ਸੀ. ਪਾਹੂਜਾ, ਸਥਾਨਕ ਕੁਆਰਡੀਨੇਟਰ ਜੈਦੀਪ ਸਿੰਘ ਤੋਂ ਇਲਾਵਾ ਕਈ ਪਤਵੰਤੇ ਹਾਜਰ ਸਨ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply