Thursday, March 26, 2026

ਡਿਸਟ੍ਰਿਕ ਗਵਰਨਰ ਲਾਇੰਨ ਸੁਦੀਪ ਗਰਗ ਵਲੋਂ ਡਿਪਟੀ ਡੀ. ਈ ਭਾਰਤ ਭੂਸ਼ਨ ਦਾ ਵਿਸ਼ੇਸ਼ ਸਨਮਾਨ

ppn1212201601ਬਟਾਲਾ, 12 ਦਸੰਬਰ (ਨਰਿੰਦਰ ਬਰਨਾਲ) – ਲਾਇਨ ਕਲੱਬਾਂ ਦਾ ਅੰਤਰਰਾਸਟਰੀ ਇਂਤਿਹਾਸ ਪੜੀਏ ਤਾਂ ਪਤਾ ਲੱਗਦਾ ਹੈ ਕਿ ਇਹ ਕਲੱਬਾਂ  ਸਮਾਜ ਵਿਚ ਆਏ ਦਿਨ ਸਮਾਜ ਭਲਾਈ ਵਾਲੇ ਕੰਮ ਕਰਕੇ ਆਪਣੀ ਸੰਸਾਰ ਭਰ ਵਿਚ ਵੱਖਰੀ ਹੀ ਪਹਿਚਾਣ ਬਣਾਈ ਬੈਠੀਆਂ ਹਨ।ਇੰਨਾਂ ਕਲੱਬਾਂ ਵਿਚ ਡਿਸਟ੍ਰਿਕ 321-ਡੀ ਦੀ ਆਪਣੀ ਵਿਲੱਖਣ ਪਹਿਚਾਣ ਹੈ।ਬਟਾਲਾ ਦੀ ਲਾਇਨ ਕਲੱਬ ਮੁਸਕਾਨ ਵੀ ਆਪਣੇ ਸਮਾਜ ਭਲਾਈ ਕੰਮਾਂ ਵਿਚ ਹਿੱਸਾ ਪਾ ਰਹੀ ਹੈ।ਬੀਤੇ ਦਿਨ ਲਾਇਨ ਕਲੱਬ ਬਟਾਲਾ ਦੇ ਪ੍ਰਧਾਨ ਲਾਇਨ ਬਰਿੰਦਰ ਸਿੰਘ ਅਠਵਾਲ ਦੀ ਤਾਜਪੋਸ਼ੀ ਕੀਤੀ ਗਈ, ਜਿਸ ਵਿਚ ਕਲੱਬ ਦੀ ਪੂਰੀ ਟੀਮ  ਲਾਇਨ ਕਲੱਬ ਦੇ ਸਵਿਧਾਨ ਦੀ ਸਹੁੰ ਚੁਕਾਈ ਗਈ ਤੇ ਕਿ ਸਮਾਜ ਸੇਵਾ ਦੇ ਕੰਮਾ ਵਿਚ ਸਾਰੇ ਮੈਂਬਰ ਇਕ ਜੁੱਟ ਹੋ ਕੇ ਕੰਮ ਕਰਨਗੇ ਤੇ ਬਟਾਲਾ ਮੁਸਕਾਨ ਕਲੱਬ ਨੂੰ ਹੋਰ ਵੀ ਚੰਗੇਰਾ ਬਣਾਂਉਣ ਵਾਸਤੇ ਉਪਰਾਲੇ ਕਰਨਗੇ।ਪਰਮਜੀਤ ਸਿੰਘ ਚਾਵਲਾ ਵਲੋਂ ਸਾਰੀ ਕਲੱਬ ਨੂੰ ਸਹੁੰ ਚੁਕਾ ਕੇ ਸਥਾਪਤ ਕੀਤਾ ਗਿਆ।ਇਸ ਸਮੇਂ ਡਾ. ਸੁਦੀਪ ਗਰਗ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਸਮਾਜ ਵਿਚ ਸੇਵਾ ਕਰਨੀ ਚਾਹੀਦੀ ਹੈ, ਆਪਣੇ ਘਰੇਲੂ ਕੰਮ ਤਾਂ ਸਾਰੇ ਹੀ ਕਰ ਦੇ ਹਨ, ਪਰ ਅਸਲ ਵਿਚ ਪ੍ਰਮਾਤਮਾ ਉਹਨਾ ਸਮਾਜਿਕ ਪ੍ਰਾਣੀਆਂ ਪ੍ਰਤੀ ਜਿਆਦਾ ਮਿਹਰਬਾਨ ਹੁੰਦਾ ਹੈ ਜੋ ਸਮਾਜਿਕ ਸੇਵਾ ਕਰਦੇ ਹਨ।ਪ੍ਰਧਾਨ ਲਾਇਨ ਬਰਿੰਦਰ ਸਿੰਘ ਅਠਵਾਲ ਨੇ ਵਾਅਦਾ ਕੀਤਾ ਕਿ ਕਲੱਬ ਵਲੋ ਹਰ ਪ੍ਰੋਜੈਕਟ ਡਟ ਕੇ ਕੀਤਾ ਜਾਵੇਗਾ। ਉਨਾਂ ਕਿਹਾ ਕਿ ਮੁਸਕਾਨ ਕਲੱਬ ਬਟਾਲਾ ਸ਼ਹਿਰ ਵਿਚ ਪਹਿਲਾ ਹੈ, ਜਿਸ ਨੂੰ ਸੈਵਨ ਸਟਾਰ ਦਾ ਦਰਜੇ ਦੇ ਨਾਲ ਫੈਮਲੀ ਕਲੱਬ ਦਾ ਮਾਣ ਪ੍ਰਾਪਤ ਹੈ। ਤਾਜਪੋਸ਼ੀ ਸਮਾਗਮ ਵਿਚ ਡਿਸਟ੍ਰਿਕ ਗਵਰਨ ਲਾਇਨ ਸੁਦੀਪ ਗਰਗ, ਵਾਇਸ ਡਿਸਟ੍ਰਿਕ ਗਵਰਨਰ ਲਾਇਨ ਸਵਰਨ ਸਿੰਘ ਖਾਲਸਾ, ਲਾਇਨ, ਲਾਇੰਨ ਪਰਮਜੀਤ ਸਿੰਘ ਚਾਵਲਾ, ਲਾਇਨ ਗੁਰਮੀਤ ਸਿੰਘ ਨਾਗੀ, ਲਾਇਨ ਗੋਇੰਲ, ਲਖਵਿੰਦਰ ਸਿੰਘ ਢਿਲੋ, ਲਾਇੰਨ ਹਰਭਜਨ ਸਿੰਘ ਸੇਖੋ, ਡਾ. ਰਣਜੀਤ ਸਿੰਘ ਰੰਧਾਵਾ, ਅਮਰਦੀਪ ਸਿੰਘ ਸੈਣੀ ਡੀ.ਈ ਅੰਮ੍ਰਿਤਸਰ ਤੋ ਇਲਾਵਾ ਬਟਾਲਾ ਦੀਆਂ ਕਲੱਬਾਂ ਦੇ ਲਾਇੰਨ ਮੈਬਰ ਤੇ ਲੇਡੀ ਲਾਇਨ ਮੈਬਰ ਹਾਜਰ ਸਨ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply