Thursday, March 26, 2026

ਡਾ: ਅਮਰਿੰਦਰ ਸਿੰਘ ਸੰਧੂ ਦੀ ਯਾਦ ਵਿਚ ਮੈਡੀਕਲ ਕੈਂਪ ਆਯੋਜਿਤ

ppn1212201602ਬਠਿੰਡਾ, 12 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸ਼ਹੀਦ ਭਾਈ ਮਤੀ ਦਾਸ ਨਗਰ ਦੇ ਗੁਰਦੁਆਰਾ ਸਾਹਿਬ ਵਿਖੇ ਡਾ: ਅਮਰਿੰਦਰ ਸਿੰਘ ਸੰਧੂ ਯਾਦਗਾਰੀ ਸੁਸਾਇਟੀ ਬਠਿੰਡਾ ਵਲੋਂ ਡਾ: ਅਮਰਿੰਦਰ ਸਿੰਘ ਸੰਧੂ ਦੀ ਯਾਦ ’ਚ ਮੈਡੀਕਲ ਕੈਂਪ ਲਗਾਇਆ ਗਿਆ। ਮੈਡੀਕਲ ਕੈਂਪ ਦੇ ਉਦਘਾਟਨ ਦੀ ਅਰਦਾਸ ਮੁੱਖ ਗੰ੍ਰਥੀ ਭਾਈ ਕੁਲਵੰਤ ਸਿੰਘ ਵਲੋਂ ਕੀਤੀ ਗਈ।ਇਸ ਮੌਕੇ ਸ਼ਹਿਰ ਦੇ ਵੱਖ ਵੱਖ ਬੀਮਾਰੀਆਂ ਦੇ ਮਾਹਿਰ ਡਾਕਟਰ ਸਾਹਿਬਾਨਾਂ ਜਿਨ੍ਹਾਂ ’ਚ ਡਾ: ਜਗਰਾਜ ਸਿੰਘ ਸੰਧੂ ਸਰਜਨ, ਡਾ: ਸੁਖਦੇਵ ਸਿੰਘ ਸਿੱਧੂ ਮੈਡੀਕਲ ਸਪੈਸ਼ਲਿਸ਼ਟ, ਡਾ: ਪ੍ਰੀਤੀ ਸਿੱਧੂ ਔਰਤਾਂ ਰੋਗਾਂ ਦੇ ਮਾਹਿਰ, ਡਾ: ਬੀ.ਕੇ ਨਾਗਪਾਲ ਬੱਚਿਆਂ ਦੇ ਮਾਹਿਰ, ਡਾ: ਐਮ.ਪੀ ਅਤੇ ਡਾ: ਬਿੰਦਰਪਾਲ ਅੱਖਾਂ ਦੇ ਮਾਹਿਰ ਵਲੋਂ ਹਾਜ਼ਰੀ ਭਰ ਰਹੇ ਮਰੀਜ਼ਾਂ ਦਾ ਚੈਂਕਅੱਪ ਕੀਤਾ ਗਿਆ, ਜਿਨ੍ਹਾਂ ਵਿਚ ਖੂਨ ਟੈਸਟ, ਈ.ਸੀ.ਜੀ ਅਤੇ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ। ਕੈਂਪ ਦੀ ਅਰੰਭਤਾ ਮੌਕੇ  ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਬਿਕਰਮ ਸਿੰਘ ਵਲੋਂ ਸਮੂਹ ਡਾਕਟਰ ਸਾਹਿਬਾਨਾਂ ਦਾਂ ਜੀ ਆਇਆ ਅਤੇ ਧੰਨਵਾਦ ਕੀਤਾ ਗਿਆ।ਇਨ੍ਹਾਂ ਤੋਂ ਇਲਾਵਾ ਸ਼ਹਿਰ ਦੇ ਪਤਵੰਤੇ ਸੱਜਣਾਂ ਵਿਚ ਆਤਮ ਸਿੰਘ ਚਹਿਲ, ਰਾਜਬਿੰਦਰ ਸਿੰਘ ਸਿੱਧੂ ਨਗਰ ਕੌਸ਼ਲਰ, ਸਾਧਾ ਸਿੰਘ, ਅਵਤਾਰ ਸਿੰਘ ਕੈਂਥ ਮੁੱਖ ਸੇਵਾਦਾਰ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ, ਬਲਵੀਰ ਸਿੰਘ ਸਿੱਧੂ, ਸੁਰਜੀਤ ਸਿੰਘ ਬਰਨਾਲਾ, ਜਗਰੂਪ ਸਿੰਘ ਭੁੱਲਰ, ਸੰਤੋਖ ਸਿੰਘ ਤੋਂ ਇਲਾਵਾ ਹੋਰ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply