Thursday, March 26, 2026

ਵਿਰਾਸਤ ਮੇਲੇ ਦੇ ਦੂਸਰੇ ਦਿਨ ਬੱਚਿਆਂ ਦੀ ਕੋਰੀਓਗ੍ਰਾਫੀ ਨੇ ਦਰਸਕ ਕੀਲੇ

ਬਠਿੰਡਾ, 12 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਊਡੇਸ਼ਨ ਰਜ਼ਿ ਬਠਿੰਡਾ ਵੱਲੋਂ ਲਗਾਏ ਜਾ ਰਹੇ ਤਿੰਨ ਰੋਜ਼ਾ ਵਿਰਾਸਤੀ ਮੇਲੇ ਦੇ ਦੂਸਰੇ ਦਿਨ ਪੰਜਾਬੀ ਲੋਕ ਗਾਇਕਾਂ ਨੇ ਆਪਣੀ ਕਲ੍ਹਾ ਦਾ ਪ੍ਰਦਰਸ਼ਨ ਕੀਤਾ।ਦੁਪਹਿਰ ਤੱਕ ਸਕੂਲਾਂ ਦੇ ਬੱਚਿਆਂ ਨੇ ਕੋਰੀਓਗ੍ਰਾਫੀ, ਲੋਕ ਗੀਤ, ਭੰਡਾਂ ਦੀ ਪੇਸ਼ਕਾਰੀ ਅਤੇ ਪੰਜਾਬੀ ਨਾਟਕ ਪੇਸ਼ ਕੀਤੇ।ਸਰਕਾਰੀ ਐਲੀਮੈਟਰੀ ਸਕੂਲ ਮੀਆਂ ਵੱਲੋਂ ਭੰਡਾਂ ਦੀ ਪੇਸ਼ਕਾਰੀ, ਨਥਾਣਾਂ (ਮੁੰਡੇ) ਵੱਲੋਂ ਕੋਰੀਓਗ੍ਰਾਫੀ ਫਾਂਸੀ ਭਗਤ ਸਿੰਘ, ਬਸਤੀ ਬੁਰਜ ਕਾਨ ਸਿੰਘ ਵੱਲੋਂ ਪੰਜਾਬੀ ਲੋਕ ਗੀਤ, ਸੰਜੇ ਨਗਰ ਵੱਲੋਂ ਗਰੁੱਪ ਡਾਂਸ, ਲਾਲ ਸਿੰਘ ਨਗਰ ਵੱਲੋਂ ਕੋਰੀਓਗ੍ਰਾਫੀ, ਖੇਮੂਆਣਾ ਵੱਲੋਂ ਭੰਗੜਾ ਅਤੇ ਕੋਰੀਓਗ੍ਰਾਫੀ, ਈ.ਜੀ.ਐਸ ਅਪਗ੍ਰੇਡ ਸਕੂਲ ਸੇਖੂ ਵੱਲੋਂ ਪੰਜਾਬੀ ਨਾਟਕ ਬਟਵਾਰਾ, ਐਨ.ਐਫ.ਐਲ ਕਲੌਨੀ ਵੱਲੋਂ ਗਿੱਧਾ ਅਤੇ ਕੋਰੀਓਗ੍ਰਾਫੀ, ਬਹਿਮਣ ਦੀਵਾਨਾਂ ਵੱਲੋਂ ਕਵਿਸ਼ਰੀ ਅਤੇ ਜੈਮਸ ਪਬਲਿਕ ਸਕੂਲ ਬਠਿੰਡਾ ਵੱਲੋਂ ਗਰੁੱਪ ਡਾਂਨਸ ਪੇਸ ਕੀਤਾ ਗਿਆ।ਇਸ ਪ੍ਰੋਗਰਾਮ ਦੌਰਾਨ ਉਘੇ ਮੰਚ ਸੰਚਾਲਕ ਜਸ਼ਵਿੰਦਰ ਚਾਹਲ ਨੇ ਇੱਕ ਚੰਗੇ ਮੰਚ ਸੰਚਾਲਕ ਦੇ ਤੌਰ ਤੇ ਪੇਸਕਾਰੀ ਕੀਤੀ। ਇਸ ਪੂਰੇ ਪ੍ਰੋਗਰਾਮ ਲਈ ਬੀ.ਪੀ.ਈ.ਓ ਹੈਡ ਕੁਆਟਰ ਕਰਮਜੀਤ ਕੌਰ, ਬੀ.ਪੀ.ਈ.ਓ ਸੰਗਤ ਮੈਡਮ ਅਮਰਜੀਤ ਕੌਰ ਨੇ ਵਿਸ਼ੇਸ਼ ਸਹਿਯੋਗ ਦਿੱਤਾ।ਸਮੁੱਚੇ ਪ੍ਰੋਗਰਾਮ ਦੀ ਪੇਸ਼ਕਾਰੀ ਗੁਰਪ੍ਰੀਤ ਸਿੰਘ ਗਰੇਵਾਲ ਅਤੇ ਸੁਖਪਾਲ ਸਿੰਘ ਸਿੱਧੂ ਨੇ ਕੀਤੀ।ਵਿਰਾਸਤੀ ਪਿੰਡ ਜੈਪਾਲਗੜ੍ਹ ਦੇ ਵਿਹੜੇ ਵਿੱਚ ਵੱਖ ਵੱਖ ਸ਼ਜੇ ਹੋਏ ਘਰਾਂ ਵਿੱਚ ਕਿੱਧਰੇ ਕੁੜੀਆਂ ਗਿੱਧਾ ਅਤੇ ਕਿੱਕਲੀ ਪਾ ਰਹੀਆਂ ਸਨ ਉਥੇ ਹੀ ਕਿਸੇ ਹੋਰ ਘਰ ਵਿੱਚ ਘੁਮਿਆਰ ਵੱਲੋ-ਮਿੱਟੀ ਦੇ ਭਾਂਡੇ ਬਣਾਉਣ ਦੀ ਪੇਸ਼ਕਾਰੀ ਕੀਤੀ ਜਾ ਰਹੀ ਸੀ, ਜਦੂਗਰਨੀ ਵਲੋਂ ਵੀ ਮਾਣਕ ਨਿਵਾਸ ਵਿੱਚ ਜਾਦੂ ਦਾ ਸ਼ੋਅ ਪੇਸ਼ ਕਰਕੇ ਲੋਕਾਂ ਦੀ ਭੀੜ ਨੂੰ ਅਚੰਭਿਤ ਕੀਤਾ ਜਾ ਰਿਹਾ ਸੀ।ਵਿਹੜੇ ਵਿੱਚ ਫਾਉਡੇਸ਼ਨ ਦੇ ਉਘੇ ਮੈਂਬਰ ਡੀ.ਸੀ ਸ਼ਰਮਾ ਵੱਲੋਂ ਮਲਵੱਈ ਗਿੱਧੇ ਦੀਆਂ ਟੀਮਾਂ ਨਾਲ ਖੂਬ ਧਮਾਲ ਪਾਈ ਗਈ।ਇਸ ਉਪਰੰਤ ਮਲਵੱੀ ਗਿੱਧਾ, ਜੋਗੀ ਨਾਥਾਂ ਅਤੇ ਬਾਲ-ਕਲਾਕਾਰਾਂ ਇਸ਼ਲੀਨ, ਖੁਸ਼ਦੀਪ ਰਾਣਾ, ਪੰਕਜ ਦਾਸ ਅਤੇ ਬੇਬੀ ਸੇਖੋ- ਨੇ ਆਪਣੇ ਪ੍ਰੋਗਰਾਮ ਪੇਸ ਕੀਤੇ।ਇਸ ਉਪਰੰਤ ਪੰਜਾਬੀ ਲੋਕ ਗਾਇਕੀ ਦਾ ਖੁੱਲਾ ਅਖਾੜਾ ਸਾਮ 4 ਵਜੇ ਸ਼ੁਰੂ ਹੋਇਆ ਜੋ ਰਾਤ ਦੇ 10 ਵਜੇ ਤੱਕ ਚੱਲਿਆ।ਲੋਕ ਗਾਇਕੀ ਦੇ ਪ੍ਰੋਗਰਾਮ ਦੀ ਸ਼ੁਰੂਆਤ ਸੋਮੀ ਤੁੰਗਵਾਲੀਆ ਨੇ ਧਾਰਮਿਕ ਗੀਤ ਗਾ ਕੇ ਕੀਤੀ ਜਿਸ ਤੋ ਬਾਅਦ ਉਭਰਦੇ ਪੰਜਾਬੀ ਗਾਇਕਾਂ ਰੈਮੀ ਰੋਮਾਣਾਂ, ਜਸ ਸੰਧੂ, ਜੱਸੀ ਧਾਲੀਵਾਲ, ਨੋਬਲ ਮਾਨ, ਅਤੇ ਗੁਰਲੇਜ ਅਖ਼ਤਰ ਤੇ ਕੁਲਵਿੰਦਰ ਕੈਲੀ, ਬੀਰਦਵਿੰਦਰ ਤੇ ਮਨਰਾਜ ਅਤੇ ਸਾਬਰ ਖਾਨ ਤੇ ਲਵਜੋਤ ਰਾਣੀ, ਦੀਆਂ ਗਾਇਕ ਜੋੜੀਆਂ ਨੇ ਲੋਕਾਂ ਨੂੰ ਪੰਜਾਬੀ ਗੀਤਾਂ ਦੀ ਹੇਕ ਤੇ ਨੱਚਣ ਲਈ ਮਜਬੂਰ ਕਰ ਦਿੱਤਾ।ਠੰਢ ਦੇ ਬਾਵਜੂਦ ਦਰਸਕ ਦੇਰ ਰਾਤ ਤੱਕ ਪ੍ਰੋਗਰਾਮ ਦਾ ਅਨੰਦ ਮਾਣਦੇ ਰਹੇ।
ਇਸ ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਵੱਜੋਂ ਗੁਰਪ੍ਰੀਤ ਸਿੰਘ ਮਲੂਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ, ਪਹੁੰਚੇ ਅਤੇ ਵਿਸ਼ੇਸ਼ ਮਹਿਮਾਨਾਂ ਵਿੱਚ ਤਰਸੇਮ ਗੋਇਲ ਸੀਨੀਅਰ ਡਿਪਟੀ ਮੇਅਰ, ਪ੍ਰਿਥਪਾਲ ਸਿੰਘ ਜਲਾਲ, ਬਲਵਿੰਦਰ ਸਿੰਘ ਬਾਹੀਆ, ਟਹਿਲ ਸਿੰਘ ਬੁੱਟਰ, ਰਾਜਬਿੰਦਰ ਸਿੰਘ ਸਿੱਧੂ, ਹਰਪਾਲ ਢਿੱਲੋਂ, ਮੋਹਨਜੀਤ ਪੁਰੀ, ਈ ਸਕੂਲ ਦੇ ਐਮ.ਡੀ ਆਦਿ ਸਾਮਲ ਸਨ।ਮੇਲੇ ਦੇ ਪ੍ਰਬੰਧਕਾਂ ਵੱਲੋਂ ਮੇਲੇ ਵਿੱਚ ਪਹੁੰਚੇ ਕਲਾਕਾਰਾਂ, ਗਾਇਕਾਂ ਅਤੇ ਮੇਲੇ ਵਿੱਚ ਸਹਿਯੋਗ ਦੇਣ ਵਾਲੀਆਂ ਸਖ਼ਸੀਅਤਾਂ ਡੀ.ਕੇ ਐਡਵਰਟਾਈਜਰ, ਘਨੱਈਆ ਐਡਵਰਟਾਈਜਰ ਅਤੇ ਸਾਹਿਲ ਇਲੈਕਟ੍ਰੋਨਿਕਸ(ਸੈਮਸੰਗ ਪਲਾਜਾ) ਦੇ ਐਮ.ਡੀ. ਦਾ ਵਿਸ਼ੇਸ਼ ਦਾ ਸਨਮਾਨ ਕੀਤਾ ਗਿਆ।ਗਾਇਕੀ ਦੇ ਖੁੱਲੇ ਅਖਾੜੇ ਦੌਰਾਨ ਮੰਚ ਸੰਚਾਲਨ ਦੀ ਭੁਮਿਕਾ ਸੋਮੀ ਤੁੰਗਾਵਾਲੀਆ ਅਤੇ ਜਗਦੀਪ ਜੋਗਾ ਨੇ ਬਾ-ਖੂਬੀ ਨਿਭਾਈ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply