
ਬਠਿੰਡਾ, 12 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਪੈਸੇ ਵਾਲੇ ਮਨੁੱਖ ਨੂੰ ਅਮੀਰ ਨਹੀ ਕਿਹਾ ਜਾ ਸਕਦਾ ਸਗੋਂ ਅਮੀਰ ਉਹ ਹੈ ਜਿਸ ਦੇ ਅੰਦਰ ਗੁਰਬਾਣੀ ਵੱਸੀ ਹੋਵੇ ਤੇ ਉਹ ਆਪਣਾ ਜੀਵਨ ਗੁਰੂ ਫਲਸਫੇ ਅਨੁਸਾਰ ੳੱੁਚੀ ਸੋਚ ਨੂੰ ਲੈ ਕੇ ਨਿਰਵਾਹ ਕਰ ਰਿਹਾ ਹੋਵੇ।ਨਸ਼ੇ ਮਨੁੱਖ ਦੀ ਸੋਚ ਨੂੰ ਨੀਵੀਂ ਪੱਧਰ ਤੱਕ ਲੈ ਜਾਂਦੇ ਹਨ।ਨਸ਼ਾ ਵਿਅਕਤੀ ਨੂੰ ਆਰਥਿਕ ਤੌਰ ’ਤੇ ਕਮਜੋਰ ਕਰਨ ਦੇ ਨਾਲ ਨਾਲ ਸਰੀਰਕ ਤੌਰ ’ਤੇ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਕਰ ਦਿੰਦਾ ਹੈ।ਨਸ਼ਿਆ ਦੇ ਮਾੜੇ ਪ੍ਰਭਾਵਾਂ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ ਤਾਂ ਕਿ ਵਧੀਆਂ ਸਮਾਜ ਸਿਰਜਣ ਵਿਚ ਅਸੀਂ ਆਪਣਾ ਯੋਗਦਾਨ ਪਾ ਸਕੀਏ।ਇਹ ਵਿਚਾਰ ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੇ ਪ੍ਰਮੁੱਖ ਸੇਵਾਦਾਰ ਜਸਕਰਨ ਸਿੰਘ ਸਿਵੀਆਂ ਨੇ ਲਹਿਰ ਵਲੋਂ ਕਰਵਾਏ ਗਏ ਸਮਾਗਮ ਦੌਰਾਨ ਪਿੰਡ ਨਾਥਪੁਰਾ ਦੇ ਗੁਰਦੁਆਰਾ ਸਾਹਿਬ ਵਿਖੇ ਪ੍ਰਗਟ ਕੀਤੇ। ਉਨ੍ਹਾਂ ਚੋਣਾਂ 2017 ਨਸ਼ਾ ਮੁਕਤ ਕਰਾਉਣ ਦੀ ਅਪੀਲ ਕੀਤੀ। ਇਸ ਮੌਕੇ ਲਾਭ ਸਿੰਘ ਨਥਾਣਾ ਨੇ ਆਪਣੇ ਵਿਚਾਰ ਰੱਖੇ ਅਤੇ ਲਹਿਰ ਵਲੋਂ ਚੱਲ ਰਹੇ ਪ੍ਰਚਾਰ ਦੀ ਸਹਾਰਣਾ ਕੀਤੀ।ਗੁਰਮੁੱਖ ਸਿੰਘ ਖੇਮੂਆਣਾ ਦੇ ਕਵੀਸ਼ਰੀ ਜਥੇ ਜ਼ਸਨਪ੍ਰੀਤ ਸਿੰਘ ਭੁੱਲਰ, ਮਨਮੀਤ ਸਿੰਘ ਮਾਨ ਨੇ ਇਤਿਹਾਸਕ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ।ਹਾਜ਼ਰ ਸੰਗਤ ਨੇ ਨਸ਼ਿਆਂ ਦੇ ਖਿਲਾਫ਼ ਡੱਟਣ ਦਾ ਪ੍ਰਣ ਸਾਹਿਬ ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਹਜ਼ੂਰੀ ਵਿਚ ਜੈਕਾਰੇ ਬੁਲਾ ਕੇ ਕੀਤਾ।ਸਮਾਗਮ ਵਿਚ ਇਕਬਾਲ ਸਿੰਘ ਸੋਨੀ, ਜਗ ਸਿੰਘ ਪ੍ਰਧਾਨ, ਮਹਿੰਦਰ ਸਿੰਘ ਪ੍ਰਧਾਨ ਸਤਿਕਾਰ ਕਮੇਟੀ, ਗੁਰਦੇਵ ਸਿੰਘ ਕਮੇਟੀ ਮੈਂਬਰ, ਕੁਲਵਿੰਦਰ ਸਿੰਘ, ਜੀਤ ਸਿੰਘ ਲੱਖਾ ਸਿੰਘ, ਪ੍ਰਧਾਨ ਏਕਨੂਰ ਖਾਲਸਾ, ਲਾਭ ਸਿੰਘ, ਬਹਾਦਰ ਸਿੰਘ, ਲੰਖਾ ਸਿੰਘ, ਗੁਲਜਾਰ ਸਿੰਘ ਖਾਲਸਾ ਆਦਿ ਤੋਂ ਇਲਾਵਾ ਭਾਰੀ ਗਿਣਤੀ ਵਿਚ ਬੀਬੀਆਂ ਵੀ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ
ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …
Punjab Post Daily Online Newspaper & Print Media